ਪੰਜਾਬ

punjab

ETV Bharat / entertainment

ਲੰਮੇਂ ਸਮੇਂ ਬਾਅਦ ਨਵੇਂ ਗਾਣੇ ਦਾ ਹਿੱਸਾ ਬਣੀ ਹਿਮਾਂਸ਼ੀ ਖੁਰਾਣਾ, ਗੀਤ ਜਲਦ ਹੋਏਗਾ ਰਿਲੀਜ਼ - NEW SONG TARAS

ਹਾਲ ਹੀ ਵਿੱਚ ਮਾਡਲ ਹਿਮਾਂਸ਼ੀ ਖਰਾਣਾ ਨੂੰ ਨਵੇਂ ਗੀਤ ਦਾ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

ਹਿਮਾਂਸ਼ੀ ਖੁਰਾਣਾ ਦਾ ਨਵਾਂ ਗੀਤ
ਹਿਮਾਂਸ਼ੀ ਖੁਰਾਣਾ ਦਾ ਨਵਾਂ ਗੀਤ (Instagram @Himanshi Khurana)

By ETV Bharat Entertainment Team

Published : Dec 3, 2024, 3:50 PM IST

ਚੰਡੀਗੜ੍ਹ:ਪੰਜਾਬੀ ਸਿਨੇਮਾ ਹੋਵੇ ਜਾਂ ਫਿਰ ਸੰਗੀਤ ਜਗਤ, ਦੋਹਾਂ ਹੀ ਖੇਤਰਾਂ ਵਿੱਚ ਧਾਂਕ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ, ਜੋ ਸਾਹਮਣੇ ਆਉਣ ਜਾ ਰਹੇ ਸੰਗੀਤਕ ਵੀਡੀਓ 'ਤਰਸ' ਵਿੱਚ ਨਜ਼ਰ ਆਵੇਗੀ, ਜਿੰਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਨਾਲ ਸੱਜਿਆ ਇਹ ਗਾਣਾ 06 ਦਸੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।

'ਮਾਈ ਟਰਨ ਮਿਊਜ਼ਿਕ' ਅਤੇ 'ਸ਼ੁਭਮ ਸਰੋਆ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਵੀਡੀਓ ਸੰਬੰਧਤ ਗਾਣੇ ਨੂੰ ਅਵਾਜ਼ਾਂ ਨੱਢਾ ਵਰਿੰਦਰ ਅਤੇ ਗੁਰਲੇਜ਼ ਅਖ਼ਤਰ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਸੰਗੀਤ ਮੇਵਿਨ ਨੇ ਤਿਆਰ ਕੀਤਾ ਗਿਆ ਹੈ।

ਪੰਜਾਬੀਆਂ ਦੇ ਪ੍ਰਭਾਵੀ ਸਵੈਗ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦੇ ਬੋਲ ਚਰਚਿਤ ਗੀਤਕਾਰ ਸੱਬਾ ਨੇ ਰਚੇ ਹਨ, ਜਿੰਨਾਂ ਵੱਲੋਂ ਖੂਬਸੂਰਤੀ ਭਰੇ ਸ਼ਬਦਾਂ ਅਧੀਨ ਸਿਰਜੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਹਿਤੇਸ਼ ਅਰੋੜਾ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਉੱਚ ਪੱਧਰੀ ਤਕਨੀਕੀ ਤਾਣੇ-ਬਾਣੇ ਅਧੀਨ ਬੁਣੇ ਗਏ ਇਸ ਸੰਗੀਤਕ ਵੀਡੀਓ ਨੂੰ ਚਾਰ-ਚੰਨ ਲਾਉਣ ਵਿੱਚ ਮਾਡਲ ਹਿਮਾਂਸ਼ੀ ਖੁਰਾਣਾ ਵੱਲੋਂ ਕੀਤੀ ਫੀਚਰਿੰਗ ਵੀ ਅਹਿਮ ਭੂਮਿਕਾ ਨਿਭਾਵੇਗੀ।

ਕਲਰਜ਼ ਚੈਨਲ ਦੇ ਵਿਵਾਦਪੂਰਨ ਮੰਨੇ ਜਾਂਦੇ ਰਿਐਲਟੀ ਸ਼ੋਅ 'ਬਿੱਗ ਬੌਸ ਦੇ ਸੀਜ਼ਨ 13' ਦਾ ਅਤਿ ਪ੍ਰਭਾਵੀ ਹਿੱਸਾ ਰਹੀ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਮਿਊਜ਼ਿਕ ਵੀਡੀਓ ਦੇ ਨਾਲ-ਨਾਲ ਸਿਨੇਮਾ ਅਤੇ ਓਟੀਟੀ ਦੀ ਦੁਨੀਆਂ ਵਿੱਚ ਵੀ ਅੱਜਕੱਲ੍ਹ ਅਪਣਾ ਅਧਾਰ ਦਾਇਰਾ ਵਧਾਉਂਦੀ ਜਾ ਰਹੀ ਹੈ, ਜਿਸ ਦਾ ਹੀ ਭਲੀਭਾਂਤ ਪ੍ਰਗਟਾਵਾ ਕਰਵਾਏਗੀ ਉਨ੍ਹਾਂ ਦੀ ਓਟੀਟੀ ਫਿਲਮ 'ਹਾਂ ਮੈਂ ਪਾਗਲ ਹਾਂ', ਜੋ ਸਟ੍ਰੀਮ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details