ਪੰਜਾਬ

punjab

ETV Bharat / entertainment

ਇਹਨਾਂ ਰੁਮਾਂਟਿਕ ਗੀਤਾਂ ਨਾਲ ਬਣਾਓ ਕਰਵਾ ਚੌਥ ਨੂੰ ਹੋਰ ਵੀ ਖਾਸ, ਇੰਝ ਕਰੋ ਆਪਣੇ ਸਾਥੀ ਨੂੰ ਖੁਸ਼ - SONG ON KARWA CHAUTH 2024

ਕਰਵਾ ਚੌਥ ਨੂੰ ਖਾਸ ਬਣਾਉਣ ਲਈ ਇੱਥੇ ਅਸੀਂ ਕੁੱਝ ਰੁਮਾਂਟਿਕ ਗੀਤਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਤੁਸੀਂ ਆਪਣੇ ਸਾਥੀ ਨੂੰ ਸਮਰਪਿਤ ਕਰ ਸਕਦੇ ਹੋ।

Punjabi song on Karwa Chauth 2024
Punjabi song on Karwa Chauth 2024 (getty)

By ETV Bharat Entertainment Team

Published : Oct 20, 2024, 7:51 PM IST

Karwa Chauth 2024 Special Songs:ਪੰਜਾਬੀ ਸਿਨੇਮਾ ਨੇ ਹੋਲ਼ੀ, ਦੀਵਾਲੀ ਅਤੇ ਈਦ ਵਰਗੇ ਖਾਸ ਤਿਉਹਾਰਾਂ 'ਤੇ ਕਈ ਪਿਆਰੇ ਅਤੇ ਸ਼ਾਨਦਾਰ ਗੀਤ ਬਣਾਏ ਹਨ। ਪੰਜਾਬੀ ਸੰਗੀਤ ਜਗਤ ਵਿੱਚ ਕਈ ਅਜਿਹੇ ਗੀਤ ਵੀ ਹਨ, ਜੋ ਇਨ੍ਹਾਂ ਤਿਉਹਾਰ ਦੀ ਖੁਸ਼ੀ ਨੂੰ ਦੌਗੁਣਾ ਕਰ ਦਿੰਦੇ ਹਨ, ਇਸੇ ਤਰ੍ਹਾਂ ਅੱਜ ਕਰਵਾ ਚੌਥ ਦੇ ਮੌਕੇ ਉਤੇ ਅਸੀਂ ਖਾਸ ਤੁਹਾਡੇ ਲਈ ਇੱਕ ਖਾਸ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਸੀਂ ਪੰਜਾਬੀ ਦੇ ਅਜਿਹੇ ਗੀਤਾਂ ਦੀ ਚੋਣ ਕੀਤੀ ਹੈ, ਜੋ ਅੱਜ ਕਰਵਾ ਚੌਥ ਦੇ ਤਿਉਹਾਰ ਉਤੇ ਢੁਕਦੇ ਹਨ। ਆਓ ਸੁਣੀਏ ਫਿਰ...।

ਪਿਆਰ

ਇਸ ਲਿਸਟ ਵਿੱਚ ਅਸੀਂ ਪਹਿਲੇ ਨੰਬਰ ਉਤੇ ਦਿਲਜੀਤ ਦੁਸਾਂਝ ਦਾ ਗੀਤ 'ਪਿਆਰ' ਰੱਖਿਆ ਹੈ, ਇਸ ਦੇ ਬੋਲ ਅਤੇ ਗਾਇਕ ਦੀ ਆਵਾਜ਼ ਦੋਵੇਂ ਹੀ ਬਹੁਤ ਪਿਆਰੇ ਹਨ, ਜੋ ਇਸ ਵਿਸ਼ੇਸ਼ ਮੌਕੇ ਲਈ ਢੁਕਵੇਂ ਹਨ।

ਬੂਹੇ ਵਿੱਚ

ਇਸ ਲਿਸਟ ਵਿੱਚ ਅਸੀਂ ਦੂਜਾ ਗੀਤ 'ਬੂਹੇ ਵਿੱਚ' ਰੱਖਿਆ ਹੈ, ਜੋ ਕਿ ਸੁਰੀਲੀ ਆਵਾਜ਼ ਦੀ ਮਲਿਕਾ ਨੇਹਾ ਕੱਕੜ ਨੇ ਗਾਇਆ ਹੈ, ਗੀਤ ਦੇ ਬੋਲ ਦਿਲ ਚੀਰਵੇਂ ਹਨ, ਜੇਕਰ ਤੁਸੀਂ ਆਪਣੇ ਸਾਥੀ ਨੂੰ ਸਮਰਪਿਤ ਕਰਨਾ ਚਾਹੁੰਦੇ ਹੋ ਤਾਂ ਇਸ ਗੀਤ ਤੋਂ ਸੋਹਣਾ ਹੋਰ ਕੋਈ ਗੀਤ ਹੋ ਹੀ ਨਹੀਂ ਸਕਦਾ।

ਵੇ ਹਾਣੀਆ

ਇਸ ਲਿਸਟ ਵਿੱਚ ਅਸੀਂ ਤੀਜਾ ਗੀਤ ਸਰਗੁਣ ਮਹਿਤਾ ਅਤੇ ਰਵੀ ਦੂਬੇ ਦੀ ਫੀਚਰਿੰਗ ਵਾਲਾ 'ਵੇ ਹਾਣੀਆ' ਲਿਆ ਹੈ, ਗੀਤ ਵਿਸ਼ੇਸ਼ ਤੌਰ ਉਤੇ ਪਿਆਰ ਕਰਨ ਵਾਲੇ ਜੋੜਿਆ ਲਈ ਬਣਾਇਆ ਗਿਆ ਹੈ।

ਫੁੱਲ ਤੇ ਖੁਸ਼ਬੂ

ਇਸ ਲਿਸਟ ਵਿੱਚ ਅਸੀਂ ਸਤਿੰਦਰ ਸਰਤਾਜ ਦਾ ਗੀਤ 'ਫੁੱਲ ਤੇ ਖੁਸ਼ਬੂ' ਖਾਸ ਤੌਰ ਉਤੇ ਸ਼ਾਮਲ ਕੀਤਾ ਹੈ, ਇਸ ਗੀਤ ਵਿੱਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਕੈਮਿਸਟਰੀ ਦੇਖਣ ਵਾਲੀ ਹੈ।

ਤੂੰ ਹੈ ਤੋਹ

'ਤੂੰ ਹੈ ਤੋਹ' ਗੀਤ ਬਿਨ੍ਹਾਂ ਇਹ ਲਿਸਟ ਅਧੂਰੀ ਹੈ, ਜੇਕਰ ਤੁਸੀਂ ਕਿਸੇ ਨੂੰ ਪਿਆਰ ਦਾ ਅਹਿਸਾਸ ਕਰਵਾਉਂਣਾ ਹੈ ਤਾਂ ਇਸ ਤੋਂ ਵਧੀਆ ਹੋਰ ਗੀਤ ਕੋਈ ਹੋ ਨਹੀਂ ਸਕਦਾ।

ਦੋ ਗੱਲਾਂ

ਗੈਰੀ ਸੰਧੂ ਦਾ ਗੀਤ 'ਦੋ ਗੱਲਾਂ' ਕਰਵਾ ਚੌਥ ਦੇ ਤਿਉਹਾਰ ਉਤੇ ਪੂਰੀ ਤਰ੍ਹਾਂ ਨਾਲ ਸੈੱਟ ਬੈਠਦਾ ਹੈ, ਇਸ ਗੀਤ ਨੂੰ ਗੈਰੀ ਸੰਧੂ ਨੇ ਬਹੁਤ ਹੀ ਪਿਆਰ ਅਤੇ ਠਹਿਰਾਅ ਨਾਲ ਗਾਇਆ ਹੈ।

ਤੂੰ ਜੋ ਮਿਲਿਆ

ਜਸ ਅਤੇ ਮਿਕਸ ਸਿੰਘ ਦਾ ਗੀਤ 'ਤੂੰ ਜੋ ਮਿਲਿਆ' ਜੋੜਿਆਂ ਦੀ ਪਹਿਲੀ ਪਸੰਦ ਹੈ, ਗੀਤ ਦਾ ਮਿਊਜ਼ਿਕ ਯਕੀਨਨ ਪਿਆਰ ਦੀਆਂ ਬਾਤਾਂ ਪਾਉਂਦਾ ਮਹਿਸੂਸ ਹੁੰਦਾ ਹੈ।

ਪਰਿੰਦੇ

ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦਾ ਗੀਤ 'ਪਰਿੰਦੇ' ਦਰਸ਼ਕਾਂ ਦੀ ਪਹਿਲੀ ਪਸੰਦ ਰਿਹਾ ਹੈ, ਗੀਤ ਵਿੱਚ ਪ੍ਰੇਮੀ ਪ੍ਰੇਮਿਕਾ ਦੀ ਤਾਰੀਫ਼ ਕਾਫੀ ਸੋਹਣੇ ਢੰਗ ਨਾਲ ਕਰ ਰਿਹਾ ਹੈ।

ਸਕੂਨ

ਰਾਜਵੀਰ ਜਵੰਦਾ ਦਾ ਗੀਤ 'ਸਕੂਨ' ਕਰਵਾ ਚੌਥ ਉਤੇ ਜੋੜੇ ਦਾ ਪਿਆਰ ਵਧਾਉਣ ਲਈ ਅਸੀਂ ਸਪੈਸ਼ਲ ਤੌਰ ਉਤੇ ਸ਼ਾਮਲ ਕੀਤਾ ਹੈ।

ਜਿੰਨੇ ਸਾਹ

ਨਿੰਜਾ ਅਤੇ ਜੋਤਿਕਾ ਟਾਂਗਰੀ ਦਾ ਗੀਤ 'ਜਿੰਨੇ ਸਾਹ' ਅਸੀਂ ਇਸ ਲਿਸਟ ਵਿੱਚ ਅੰਤ ਉਤੇ ਸ਼ਾਮਿਲ ਕੀਤਾ ਹੈ, ਜੇਕਰ ਤੁਸੀਂ ਆਪਣੇ ਸਾਥੀ ਨੂੰ ਇਹ ਗੀਤ ਸਮਰਪਿਤ ਕਰੋਗੇ ਤਾਂ ਯਕੀਨਨ ਇਹ ਕਰਵਾ ਚੌਥ ਤੁਹਾਡੇ ਦੋਵਾਂ ਵਿੱਚ ਕਾਫੀ ਪਿਆਰ ਵਧਾਏਗਾ।

ਇਹ ਵੀ ਪੜ੍ਹੋ:

ABOUT THE AUTHOR

...view details