ਪੰਜਾਬ

punjab

ETV Bharat / entertainment

ਕੁਮਾਰ ਸਾਨੂ ਦੇ ਇਸ ਨਵੇਂ ਗਾਣੇ ਦੀ ਝਲਕ ਆਈ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼ - Kumar Sanu New Song release date

Kumar Sanu New Song First Look Out: ਹਾਲ ਹੀ ਵਿੱਚ ਗਾਇਕ ਕੁਮਾਰ ਸਾਨੂ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Kumar Sanu New Song release date
Kumar Sanu New Song release date (instagram)

By ETV Bharat Entertainment Team

Published : Aug 20, 2024, 1:06 PM IST

ਚੰਡੀਗੜ੍ਹ:ਬਾਲੀਵੁੱਡ 'ਚ ਸਦਾ ਬਹਾਰ ਗਾਇਕ ਵਜੋਂ ਭੱਲ ਸਥਾਪਿਤ ਕਰ ਚੁੱਕੇ ਗਾਇਕ ਕੁਮਾਰ ਸਾਨੂ ਅਪਣਾ ਨਵਾਂ ਗਾਣਾ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦੀ ਝਲਕ ਉਨ੍ਹਾਂ ਵੱਲੋਂ ਜਾਰੀ ਕਰ ਦਿੱਤੀ ਗਈ ਹੈ, ਜੋ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਲਦ ਅਪਣੇ ਆਹਲਾ ਰੂਪ ਦਾ ਅਹਿਸਾਸ ਸੰਗੀਤ ਪ੍ਰੇਮੀਆਂ ਨੂੰ ਕਰਵਾਏਗਾ।

'ਵਾਈਐਨਆਰ ਓਰੀਜਨਲਜ਼' ਦੇ ਸੰਗੀਤਕ ਲੇਬਲ ਅਧੀਨ ਅਤੇ ਸਾਹਿਬ ਅਲਾਹਾਬਾਦੀ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ਾਂ ਕੁਮਾਰ ਸਾਨੂ ਅਤੇ ਉਭਰਦੀ-ਚਰਚਿਤ ਗਾਇਕਾ ਕਮਲ ਚੋਪੜਾ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਸੰਗੀਤਬੱਧਤਾ ਅਰਵਿੰਦਰ ਰੈਣਾ ਅਤੇ ਮ੍ਰਿਦੁਲ ਵੱਲੋਂ ਅੰਜ਼ਾਮ ਦਿੱਤੀ ਗਈ ਹੈ।

ਸੰਗੀਤ ਨਿਰਮਾਤਾ ਡਾ. ਸੁਨੀਲ ਚੋਪੜਾ ਵੱਲੋਂ ਉਮਦਾ ਸੰਗੀਤਕ ਮਾਪਦੰਡਾਂ ਅਨੁਸਾਰ ਸਾਹਮਣੇ ਲਿਆਂਦੇ ਜਾ ਰਹੇ ਇਸ ਖੂਬਸੂਰਤ ਗਾਣੇ ਦੇ ਬੋਲ ਅੰਜਾਨ ਸਾਗਰੀ ਅਤੇ ਸਾਹਿਬ ਅਲਾਹਾਬਾਦੀ ਦੁਆਰਾ ਰਚੇ ਗਏ ਹਨ, ਜਿੰਨ੍ਹਾਂ ਅਨੁਸਾਰ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਨੂੰ ਕੁਮਾਰ ਸਾਨੂ ਅਤੇ ਕਮਲ ਚੋਪੜਾ ਵੱਲੋਂ ਬੇਹੱਦ ਮਨਮੋਹਕ ਅੰਦਾਜ਼ ਵਿੱਚ ਗਾਇਨਬੱਧ ਕੀਤਾ ਗਿਆ ਹੈ, ਜੋ ਹਰ ਵਰਗ ਸਰੋਤਿਆਂ ਦੀ ਪਸੰਦ ਕਸਵੱਟੀ ਉਤੇ ਖਰਾ ਉਤਰਨ ਦੀ ਵੀ ਪੂਰੀ ਸਮਰੱਥਾ ਰੱਖਦਾ ਹੈ।

ਆਗਾਮੀ ਦਿਨੀਂ 28 ਅਗਸਤ ਨੂੰ ਵੱਡੇ ਪੱਧਰ ਉੱਪਰ ਮੁੰਬਈ ਵਿਖੇ ਲਾਂਚ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਸੰਗੀਤਕ ਵੀਡੀਓ ਨਿਰਦੇਸ਼ਕ ਫਿਲਿਪ ਵੱਲੋਂ ਕੀਤੀ ਗਈ ਹੈ।

ਮੁੰਬਈ ਦੀਆਂ ਮਨਮੋਹਕ ਲੋਕੇਸ਼ਨਜ਼ ਅਤੇ ਸਟੂਡਿਓਜ਼ ਵਿਖੇ ਫਿਲਮਾਏ ਗਏ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਗਲੈਮਰ ਵਰਲਡ ਦੀ ਚਰਚਿਤ ਮਾਡਲ ਜੋੜੀ ਮਾਹੀ ਚੌਧਰੀ ਅਤੇ ਸ਼ੁਭਮ ਸ਼ਰਮਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਦੀ ਮਨਮੋਹਕ ਫੀਚਰਿੰਗ ਨਾਲ ਸਜੇ ਇਸ ਸੰਗੀਤਕ ਵੀਡੀਓ ਨੂੰ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ।

ਹਿੰਦੀ ਸਿਨੇਮਾ ਦੇ ਅਜ਼ੀਮ ਗਾਇਕ ਅਤੇ ਪਲੇ ਬੈਕ ਸਿੰਗਰ ਵਜੋਂ ਸ਼ੁਮਾਰ ਕਰਵਾਉਂਦੇ ਗਾਇਕ ਅਜ਼ੀਮ ਕੁਮਾਰ ਸਾਨੂ ਦਾ ਜਲਵਾ ਅੱਜ ਲਗਭਗ ਤਿੰਨ ਦਹਾਕਿਆਂ ਬਾਅਦ ਵੀ ਸੰਗੀਤ ਗਲਿਆਰਿਆਂ ਵਿੱਚ ਕਾਇਮ ਹੈ, ਜਿੰਨ੍ਹਾਂ ਦੀ ਫਿਲਮੀ ਅਤੇ ਗੈਰ ਫਿਲਮੀ ਵਿੱਚ ਬਣੀ ਮੰਗ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਕਤ ਗਾਣਾ, ਜਿਸ ਨੂੰ ਲੈ ਕੇ ਸੰਗੀਤ ਪ੍ਰੇਮੀਆਂ ਵਿੱਚ ਭਾਰੀ ਉਤਸੁਕਤਾ ਪਾਈ ਜਾ ਰਹੀ ਹੈ।

ABOUT THE AUTHOR

...view details