ਮੁੰਬਈ: ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਨੇ ਹਾਲ ਹੀ 'ਚ ਆਪਣੀ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਬਿਨਾਂ ਇਜਾਜ਼ਤ ਉਨ੍ਹਾਂ ਦੇ ਨਾਮ, ਆਵਾਜ਼, ਨਕਲ ਦੀ ਵਰਤੋਂ ਨਹੀਂ ਕਰ ਸਕਦਾ ਹੈ।
ਅਦਾਕਾਰ ਨੇ ਇਸ ਵਿਰੁੱਧ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਸ ਨਾਲ ਸੰਬੰਧਤ ਕਿਸੇ ਵੀ ਚੀਜ਼ ਦੀ ਵਰਤੋਂ ਕਰਨ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਹੁਣ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਨੇ ਜੈਕੀ ਦੀ ਇਸ ਮੰਗ 'ਤੇ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਕ੍ਰਿਸ਼ਨਾ ਅਭਿਸ਼ੇਕ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਜੈਕੀ ਸ਼ਰਾਫ ਦੀ ਨਕਲ ਕਰਦੇ ਹਨ।
ਕਸ਼ਮੀਰਾ ਨੇ ਦਿੱਤਾ ਇਹ ਰਿਐਕਸ਼ਨ:ਕਾਮੇਡੀਅਨ-ਅਦਾਕਾਰਾ ਕਸ਼ਮੀਰਾ ਸ਼ਾਹ ਨੇ ਜੈਕੀ ਸ਼ਰਾਫ ਦੁਆਰਾ ਆਪਣੇ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨੀ ਕਾਰਵਾਈ 'ਤੇ ਪ੍ਰਤੀਕਿਰਿਆ ਦਿੱਤੀ ਹੈ। ਆਪਣੇ ਇੰਸਟਾਗ੍ਰਾਮ 'ਤੇ ਜੈਕੀ ਅਤੇ ਕ੍ਰਿਸ਼ਨਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਸ਼ਮੀਰਾ ਨੇ ਲਿਖਿਆ, 'ਉਨ੍ਹਾਂ ਸਾਰੇ ਨਿਰਾਸ਼ ਪ੍ਰਸ਼ੰਸਕਾਂ ਨੂੰ ਜੋ ਸਾਨੂੰ ਸੰਦੇਸ਼ ਭੇਜ ਰਹੇ ਹਨ, ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਸਮਝ ਲਓ ਕਿ ਨਕਲ ਕਰਨਾ ਚਾਪਲੂਸੀ ਵਾਂਗ ਹੈ। ਕ੍ਰਿਸ਼ਨ ਜੱਗੂ ਦਾਦਾ ਨੂੰ ਬਹੁਤ ਪਸੰਦ ਕਰਦਾ ਹੈ।'