ਪੰਜਾਬ

punjab

ਹਜ਼ਾਰਾਂ ਨਹੀਂ ਲੱਖਾਂ ਦੇ ਹਨ ਗਾਇਕ ਕਰਨ ਔਜਲਾ ਦੇ ਇਹ ਸਨੀਕਰ, ਕੀਮਤ ਜਾਣਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ - singer Karan Aujla

By ETV Bharat Entertainment Team

Published : Jun 18, 2024, 6:16 PM IST

Karan Aujla Sneaker: ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇਹਨਾਂ ਫੋਟੋਆਂ ਵਿੱਚ ਗਾਇਕ ਨੇ ਲੱਖਾਂ ਰੁਪਏ ਦੇ ਸਨੀਕਰ ਪਾਏ ਹੋਏ ਹਨ, ਜਿਸਦੀ ਕੀਮਤ ਕਿਸੇ ਨੂੰ ਵੀ ਹੈਰਾਨ ਪਰੇਸ਼ਾਨ ਕਰ ਸਕਦੀ ਹੈ।

Karan Aujla Sneaker
Karan Aujla Sneaker (instagram)

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਸਿਤਾਰੇ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾ ਚੁੱਕੇ ਹਨ, ਪ੍ਰਸ਼ੰਸਕਾਂ 'ਚ ਉਨ੍ਹਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਲੱਖਾਂ ਪ੍ਰਸ਼ੰਸਕ ਸਿਰਫ ਇੱਕ ਝਲਕ ਲਈ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਸਿਤਾਰਿਆਂ ਦੇ ਬਹੁਤ ਮਹਿੰਗੇ ਸ਼ੌਕ ਹਨ।

ਜੀ ਹਾਂ...ਦਰਅਸਲ, ਉਹ ਬ੍ਰਾਂਡਿਡ ਚੀਜ਼ਾਂ ਦੇ ਬਹੁਤ ਸ਼ੌਕੀਨ ਹਨ, ਉਹ ਸਿਰਫ ਇੱਕ ਚੀਜ਼ 'ਤੇ ਲੱਖਾਂ ਰੁਪਏ ਨਹੀਂ ਬਲਕਿ ਕਰੋੜਾਂ ਰੁਪਏ ਵੀ ਖਰਚ ਕਰਦੇ ਹਨ, ਅੱਜ ਅਸੀਂ ਤੁਹਾਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਅਜਿਹੇ ਸਟਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕੋਲ ਅਜਿਹੀ ਚੀਜ਼ ਹੈ, ਜਿਸ ਦੀ ਕੀਮਤ 'ਤੇ ਕੋਈ ਆਮ ਵਿਅਕਤੀ ਅਨੇਕਾਂ ਕੱਪੜੇ ਖਰੀਦ ਸਕਦਾ ਹੈ।

ਦਰਅਸਲ, ਅਸੀਂ ਗੀਤ 'ਚੰਨੀ ਮੇਰੀ ਰੰਗ ਦੇ ਲਲਾਰੀਆਂ' ਦੇ ਗਾਇਕ ਕਰਨ ਔਜਲਾ ਦੀ ਗੱਲ ਕਰ ਰਹੇ ਹਾਂ, ਗਾਇਕ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉਤੇ ਨਵੇਂ ਲੁੱਕ ਵਿੱਚ ਕੁੱਝ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਹਨਾਂ ਤਸਵੀਰਾਂ ਵਿੱਚ ਗਾਇਕ ਨੇ ਲੱਖਾਂ ਦੇ ਬੂਟ ਪਾਏ ਹੋਏ ਹਨ, ਹੁਣ ਜੇਕਰ ਅਸੀਂ ਇਨ੍ਹਾਂ ਬੂਟਾਂ ਦੀ ਸਹੀ ਕੀਮਤ ਬਾਰੇ ਜਾਣੀਏ ਤਾਂ ਇਸਦੀ ਕੀਮਤ ਭਾਰਤੀ ਪੈਸਿਆਂ ਅਨੁਸਾਰ 1 ਲੱਖ 71 ਹਜ਼ਾਰ 748 ਰੁਪਏ ਹੈ। ਇਹ ਲੂਯਿਸ ਵਿਟਨ LV ਟ੍ਰੇਨਰ ਬ੍ਰਾਊਨ ਬੇਜ ਵ੍ਹਾਈਟ ਹਨ। ਲੋਕਾਂ ਨੂੰ ਗਾਇਕ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।

ਇਸ ਦੌਰਾਨ ਗਾਇਕ ਬਾਰੇ ਗੱਲ ਕਰੀਏ ਤਾਂ ਕਰਨ ਔਜਲਾ ਹਾਲ ਹੀ ਵਿੱਚ ਰੈਪਰ ਬਾਦਸ਼ਾਹ ਅਤੇ ਡਿਵਾਈਨ ਨਾਲ ਕਪਿਲ ਸ਼ਰਮਾ ਸ਼ੋਅ ਵਿੱਚ ਨਜ਼ਰ ਆਏ ਸਨ, ਇਥੇ ਗਾਇਕ ਨੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਗਾਇਕ ਆਪਣੇ ਗੀਤਾਂ ਕਾਰਨ ਵੀ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।

ABOUT THE AUTHOR

...view details