ਪੰਜਾਬ

punjab

ETV Bharat / entertainment

ਵਿਵਾਦਾਂ ਤੋਂ ਬਾਅਦ ਹੁਣ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਕੰਗਨਾ ਰਣੌਤ ਦੀ 'ਐਮਰਜੈਂਸੀ', ਖੁਦ ਅਦਾਕਾਰਾ ਨੇ ਕੀਤਾ ਖੁਲਾਸਾ - EMERGENCY NEW RELEASE DATE

ਹਾਲ ਹੀ ਵਿੱਚ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ 'ਐਮਰਜੈਂਸੀ' ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ।

Kangana Ranaut Film Emergency
Kangana Ranaut Film Emergency (Instagram @Kangana Ranaut)

By ETV Bharat Entertainment Team

Published : Nov 18, 2024, 11:50 AM IST

ਹੈਦਰਾਬਾਦ: ਬਾਲੀਵੁੱਡ ਦੀ 'ਕੁਈਨ' ਕੰਗਨਾ ਰਣੌਤ ਦੇ ਨਿਰਦੇਸ਼ਨ 'ਚ ਬਣੀ ਉਨ੍ਹਾਂ ਦੀ ਪਹਿਲੀ ਫਿਲਮ 'ਐਮਰਜੈਂਸੀ' ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸੀ। ਪਹਿਲਾਂ 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਇਸ ਦੀ ਫਿਲਮ ਦੀ ਹੁਣ ਨਵੀਂ ਰਿਲੀਜ਼ ਮਿਤੀ ਸਾਹਮਣੇ ਆ ਗਈ ਹੈ। ਇਸ ਸੰਬੰਧੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।

ਆਪਣੀ ਫਿਲਮ ਦੇ ਪੋਸਟਰ ਦੇ ਨਾਲ ਅਦਾਕਾਰਾ ਨੇ ਇੰਸਟਾਗ੍ਰਾਮ ਉਤੇ ਫਿਲਮ ਦੀ ਨਵੀਂ ਰਿਲੀਜ਼ ਮਿਤੀ ਸਾਂਝੀ ਕੀਤੀ ਅਤੇ ਲਿਖਿਆ, '17 ਜਨਵਰੀ 2025...ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਦੀ ਮਹਾਂਕਾਵਿ ਗਾਥਾ ਅਤੇ ਉਹ ਪਲ ਜਿਸਨੇ ਭਾਰਤ ਦੀ ਕਿਸਮਤ ਨੂੰ ਬਦਲ ਦਿੱਤਾ। ਐਮਰਜੈਂਸੀ-ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।'

ਫਿਲਮ ਵਿੱਚ ਕੀਤੇ ਗਏ ਨੇ ਕਈ ਬਦਲਾਅ

ਉਲੇਖਯੋਗ ਹੈ ਕਿ ਸੈਂਸਰ ਬੋਰਡ ਨੇ ਫਿਲਮ 'ਚ ਲਗਭਗ 13 ਕੱਟ ਅਤੇ ਬਦਲਾਅ ਕਰਨ ਲਈ ਕਿਹਾ ਸੀ, ਜਿਸ 'ਤੇ ਅਦਾਕਾਰਾ ਅਤੇ ਉਸ ਦੀ ਟੀਮ ਨੇ ਸਹਿਮਤੀ ਜਤਾਈ ਅਤੇ ਫਿਲਮ ਨੂੰ UA ਸਰਟੀਫਿਕੇਟ ਨਾਲ ਪਾਸ ਕਰ ਦਿੱਤਾ ਗਿਆ।

ਤੁਹਾਨੂੰ ਦੱਸ ਦੇਈਏ ਕਿ ਕੰਗਨਾ ਨੇ ਖੁਦ 'ਐਮਰਜੈਂਸੀ' ਦਾ ਨਿਰਦੇਸ਼ਨ ਕੀਤਾ ਹੈ ਅਤੇ ਇਸ ਫਿਲਮ ਵਿੱਚ ਉਸਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਫਿਲਮ 1975 ਵਿੱਚ ਦੇਸ਼ ਵਿੱਚ ਲਗਾਈ ਗਈ 'ਐਮਰਜੈਂਸੀ' ਬਾਰੇ ਹੈ। ਇਸ ਤੋਂ ਪਹਿਲਾਂ 'ਐਮਰਜੈਂਸੀ' 14 ਜੂਨ ਨੂੰ ਜਾਰੀ ਹੋਣੀ ਸੀ ਪਰ ਲੋਕ ਸਭਾ ਚੋਣਾਂ ਕਾਰਨ ਇਸ ਦੀ ਤਾਰੀਕ ਨੂੰ ਟਾਲ ਕੇ 6 ਸਤੰਬਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਅਤੇ ਫਿਲਮ ਰਿਲੀਜ਼ ਨਹੀਂ ਹੋ ਸਕੀ। ਪਰ ਹੁਣ ਫਿਲਮ ਤੋਂ ਮੁਸੀਬਤ ਦੇ ਬੱਦਲ ਹੱਟ ਗਏ ਹਨ ਅਤੇ ਸੈਂਸਰ ਬੋਰਡ ਨੇ ਇਸ ਨੂੰ ਸਰਟੀਫਿਕੇਟ ਦੇ ਦਿੱਤਾ ਹੈ ਅਤੇ ਹੁਣ ਫਿਲਮ 17 ਜਨਵਰੀ 2025 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਕੰਗਨਾ ਤੋਂ ਇਲਾਵਾ ਮਹਿਮਾ ਚੌਧਰੀ, ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ, ਵਿਸਾਕ ਨਾਇਰ ਅਤੇ ਮਰਹੂਮ ਸਤੀਸ਼ ਕੌਸ਼ਿਕ ਵੀ ਮੁੱਖ ਭੂਮਿਕਾਵਾਂ 'ਚ ਹਨ।

ਇਹ ਵੀ ਪੜ੍ਹੋ:

ABOUT THE AUTHOR

...view details