ਪੰਜਾਬ

punjab

ETV Bharat / entertainment

ਅੰਮ੍ਰਿਤਸਰ ਤੋਂ ਬਾਅਦ ਕੰਗਨਾ ਦੀ 'ਐਮਰਜੈਂਸੀ' ਦਾ ਬਠਿੰਡਾ-ਲੁਧਿਆਣਾ 'ਚ ਜ਼ਬਰਦਸਤ ਵਿਰੋਧ, ਫਿਲਮ ਰਿਲੀਜ਼ ਨਾ ਕਰਨ ਦੀ ਦਿੱਤੀ ਚੇਤਾਵਨੀ - KANGANA RANAUT EMERGENCY

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਦਾ ਪੰਜਾਬ ਵਿੱਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ।

kangana ranaut emergency
kangana ranaut emergency (Film Poster)

By ETV Bharat Entertainment Team

Published : Jan 17, 2025, 1:32 PM IST

ਲੁਧਿਆਣਾ:ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਪੰਜਾਬ ਭਰ ਵਿੱਚ ਭਾਰੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਿਨੇਮਾ ਮਾਲਕਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਫਿਲਮ ਰਿਲੀਜ਼ ਨਹੀਂ ਕੀਤੀ ਜਾਵੇਗੀ।

ਲੁਧਿਆਣਾ ਵਿੱਚ ਫਿਲਮ ਦਾ ਵਿਰੋਧ

ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ 'ਐਮਰਜੈਂਸੀ' ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਐਮਬੀਡੀ ਮਾਲ, ਪਵੀਲੀਅਨ ਮਾਲ, ਸਿਲਵਰ ਆਰਕ ਅਤੇ ਏਵਨ ਸਿਨੇਮਾਘਰਾਂ ਦੇ ਬਾਹਰ ਸਵੇਰ ਤੋਂ ਹੀ ਸਿੱਖ ਜੱਥੇਬੰਦੀਆਂ ਦੇ ਆਗੂ ਅਤੇ ਵਰਕਰ ਪਹੁੰਚ ਗਏ ਹਨ।

ਖੁਦ ਸਿੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸਿਨੇਮਾਘਰਾਂ ਦੇ ਵਿੱਚ ਜਾ ਕੇ ਚੈੱਕ ਕੀਤਾ ਗਿਆ ਹੈ ਕਿ ਫਿਲਮ ਲੱਗੀ ਹੈ ਜਾਂ ਨਹੀਂ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਿਨੇਮਾਘਰਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ। ਲੁਧਿਆਣਾ ਦੇ ਜ਼ਿਆਦਾਤਰ ਸਿਨੇਮਾਘਰਾਂ ਦੇ ਵਿੱਚ ਫਿਲਮ ਨਹੀਂ ਲਗਾਈ ਗਈ ਹੈ, ਜਿਸ ਉਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੰਤੁਸ਼ਟੀ ਜਤਾਈ ਗਈ ਹੈ।

ਲੁਧਿਆਣਾ ਵਿੱਚ 'ਐਮਰਜੈਂਸੀ' ਦਾ ਵਿਰੋਧ (ਈਟੀਵੀ ਭਾਰਤ ਪੱਤਰਕਾਰ)

ਜਦੋਂ ਸਾਡੀ ਟੀਮ ਨੇ ਲੁਧਿਆਣਾ ਦੇ ਸਿਨੇਮਾਘਰਾਂ ਦਾ ਜਾਇਜ਼ਾ ਲਿਆ ਗਿਆ ਤਾਂ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਮੰਜੀ ਸਾਹਿਬ ਦੇ ਮੈਨੇਜਰ ਲਖਬੀਰ ਸਿੰਘ ਨੇ ਦੱਸਿਆ ਕਿ ਅਸੀਂ ਚੈੱਕ ਕਰਨ ਲਈ ਐਮਬੀਡੀ ਮਾਲ ਪਹੁੰਚੇ ਸੀ, ਉਨ੍ਹਾਂ ਕਿਹਾ ਕਿ ਪਰ ਇੱਥੇ ਫਿਲਮ ਨਹੀਂ ਲਗਾਈ ਗਈ ਹੈ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਬੀਤੇ ਦਿਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ ਅਤੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਜੋ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਉਸ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਡਿਪਟੀ ਕਮਿਸ਼ਨਰ ਨੇ ਸਾਨੂੰ ਭਰੋਸਾ ਵੀ ਦਿਵਾਇਆ ਸੀ ਅਤੇ ਅੱਜ ਪ੍ਰਸ਼ਾਸਨ ਅਤੇ ਸਿਨੇਮਾਘਰਾਂ ਦੇ ਪ੍ਰਬੰਧਕਾਂ ਦੇ ਸਹਿਯੋਗ ਕਰਕੇ 'ਐਮਰਜੈਂਸੀ' ਫਿਲਮ ਨਹੀਂ ਲੱਗੀ ਹੈ।

ਬਠਿੰਡਾ ਵਿੱਚ ਨਹੀਂ ਲੱਗੀ 'ਐਮਰਜੈਂਸੀ'

ਅੱਜ ਰਿਲੀਜ਼ ਹੋਈ ਕੰਗਨਾ ਦੀ ਫਿਲਮ ਐਮਰਜੈਂਸੀ ਅੰਮ੍ਰਿਤਸਰ ਅਤੇ ਲੁਧਿਆਣਾ ਵਾਂਗ ਬਠਿੰਡਾ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਵੀ ਨਹੀਂ ਬਣ ਸਕੀ, ਕਿਉਂਕਿ ਸਿੱਖ ਜੱਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਸਿਨੇਮਾਘਰਾਂ ਵਿੱਚ ਇਸ ਫਿਲਮ ਦੇ ਨਾ ਲੱਗਣ ਦੇਣ ਦਾ ਐਲਾਨ ਕੀਤਾ ਗਿਆ ਸੀ, ਇਸੇ ਦੇ ਮੱਦੇਨਜ਼ਰ ਅੱਜ ਵੱਡੀ ਗਿਣਤੀ ਵਿੱਚ ਸਿੱਖ ਜੱਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਠਿੰਡਾ ਦੇ ਮਿੱਤਲ ਮਾਲ ਦੇ ਬਾਹਰ ਪਹੁੰਚੇ ਅਤੇ ਕੰਗਨਾ ਰਣੌਤ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਬਠਿੰਡਾ ਵਿੱਚ 'ਐਮਰਜੈਂਸੀ' ਦਾ ਵਿਰੋਧ (ਈਟੀਵੀ ਭਾਰਤ ਪੱਤਰਕਾਰ)

ਸਿੱਖ ਜੱਥੇਬੰਦੀਆਂ ਨੂੰ ਸਿਨੇਮਾ ਮੈਨੇਜਰ ਨੇ ਦਿਵਾਇਆ ਭਰੋਸਾ

ਐਮਰਜੈਂਸੀ ਦਾ ਵਿਰੋਧ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ, ਇਸ ਦੌਰਾਨ ਸਿਨੇਮਾ ਦੇ ਮੈਨੇਜਰ ਨੇ ਸਿੱਖ ਜੱਥੇਬੰਦੀਆਂ ਨੂੰ ਆ ਕੇ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਐਮਰਜੈਂਸੀ ਫਿਲਮ ਨਹੀਂ ਲਗਾਈ ਜਾ ਰਹੀ ਹੈ ਅਤੇ ਨਾ ਹੀ ਉਨਾਂ ਵੱਲੋਂ ਆਨਲਾਈਨ ਬੁਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਰਣਜੀਤ ਸਿੰਘ ਨੇ ਕਿਹਾ ਕਿ ਐਮਰਜੈਂਸੀ ਫਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ, ਜਿਸ ਦੇ ਚੱਲਦੇ ਸਮੁੱਚੇ ਸਿੱਖ ਜਗਤ ਵਿੱਚ ਫਿਲਮ ਪ੍ਰਤੀ ਵਿਰੋਧ ਹੈ।

ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਸਿਨੇਮਾ ਦੇ ਮੈਨੇਜਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਫਿਲਮ ਨਹੀਂ ਲਗਾਏ ਜਾਏਗੀ ਪਰ ਸਿੱਖ ਜੱਥੇਬੰਦੀਆਂ ਵੱਲੋਂ ਪੰਜ ਨੌਜਵਾਨਾਂ ਦੀ ਡਿਊਟੀ ਲਗਾਈ ਗਈ ਹੈ, ਜੋ ਵੱਖ-ਵੱਖ ਸਮੇਂ ਇਹਨਾਂ ਸਿਨੇਮਾਘਰਾਂ ਵਿੱਚ ਜਾ ਕੇ ਇਹ ਚੈੱਕ ਕਰਨਗੇ ਕਿ ਐਮਰਜੈਂਸੀ ਫਿਲਮ ਦਿਖਾਈ ਜਾ ਰਹੀ ਹੈ ਜਾਂ ਨਹੀਂ।

ਉਧਰ ਦੂਸਰੇ ਪਾਸੇ ਐਮਰਜੈਂਸੀ ਫਿਲਮ ਦੇ ਵਿਰੋਧ ਦੇ ਚੱਲਦਿਆਂ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਮੌਕੇ ਉਤੇ ਪਹੁੰਚੇ ਡੀਐਸਪੀ ਸਿਟੀ ਹਰਬੰਸ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਠਿੰਡਾ ਦੇ ਸਿਨੇਮਾਘਰਾਂ ਵਿੱਚ ਫਿਲਹਾਲ ਐਮਰਜੈਂਸੀ ਫਿਲਮ ਨਹੀਂ ਵਿਖਾਈ ਜਾ ਰਹੀ ਹੈ, ਜਿਸ ਦਾ ਸਿਨੇਮਾ ਮੈਨੇਜਰਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ, ਉਨ੍ਹਾਂ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਹਾਲਾਤ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:

ABOUT THE AUTHOR

...view details