ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਕਈ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ, ਜਿੰਨ੍ਹਾਂ ਨੂੰ ਸੈਲੀਬ੍ਰਿਟੀ ਕ੍ਰਿਕਟ ਲੀਗ 'ਰਾਇਲ ਕਿੰਗਜ਼ ਪੰਜਾਬ' ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ, ਜੋ ਇਸ ਲੀਗ ਦੀ ਨੁਮਾਇੰਦਗੀ ਕਰਨ ਜਾ ਰਹੇ ਪਹਿਲੇ ਪੰਜਾਬੀ ਅਦਾਕਾਰ ਹੋਣਗੇ।
ਹਾਲ ਹੀ ਵਿੱਚ ਅਪਣਾ ਅਧਿਕਾਰਿਤ ਲੋਗੋ ਜਾਰੀ ਕਰਨ ਵਾਲੀ ਰਾਇਲ ਕਿੰਗਜ਼ ਪੰਜਾਬ ਦੀ ਮਾਲਿਕਾਨਾ ਕਮਾਂਡ ਮੋਹਰੀ ਰੀਅਲ ਅਸਟੇਟ ਫਰਮ ਸ਼ੁਭ ਇੰਫਰਾ ਸੰਭਾਲ ਰਹੀ ਹੈ, ਜਿਸ ਦੇ ਨਿਰਦੇਸ਼ਕ ਹਰੀਸ਼ ਗਰਗ ਹਨ, ਜਿੰਨ੍ਹਾਂ ਅਨੁਸਾਰ ਰੋਇਲ ਕਿੰਗਜ਼ ਪੰਜਾਬ ਕ੍ਰਿਕਟ ਪ੍ਰਸ਼ੰਸਕਾਂ ਦੇ ਲਈ ਫਖਰ ਅਤੇ ਜਨੂੰਨ ਦਾ ਪ੍ਰਤੀਕ ਹੈ, ਜੋ ਕ੍ਰਿਕਟ ਨੂੰ ਹੋਰ ਰੁਮਾਂਚ ਭਰਪੂਰ ਬਣਾਉਣ ਲਈ ਲਗਾਤਾਰ ਤਰੱਦਦਸ਼ੀਲ ਹੈ, ਜਿਸ ਨਾਲ ਗੁਰਪ੍ਰੀਤ ਘੁੱਗੀ ਜਿਹੀ ਦਿੱਗਜ ਕਲਾ ਅਤੇ ਸਿਨੇਮਾ ਸ਼ਖਸੀਅਤ ਦਾ ਜੁੜਾਵ ਸਮੂਹ ਪੰਜਾਬੀਆਂ ਨੂੰ ਇਸ ਖੇਡ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।
ਦੇਸ਼-ਵਿਦੇਸ਼ ਵਿੱਚ ਰਿਲੀਜ਼ ਹੋਈ ਅਪਣੀ ਪੰਜਾਬੀ ਫਿਲਮ 'ਫ਼ਰਲੋ' ਨੂੰ ਲੈ ਕੇ ਵੀ ਇੰਨੀ ਦਿਨੀਂ ਲਾਈਮਲਾਈਟ ਦਾ ਹਿੱਸਾ ਬਣੇ ਹੋਏ ਹਨ ਅਜ਼ੀਮ ਅਦਾਕਾਰ ਗੁਰਪ੍ਰੀਤ ਘੁੱਗੀ, ਜਿੰਨ੍ਹਾਂ ਵੱਲੋਂ ਨਿਰਮਿਤ ਕੀਤੀ ਗਈ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਵਿਕਰਮ ਗਰੋਵਰ ਦੁਆਰਾ ਕੀਤਾ ਗਿਆ ਹੈ।
ਪਾਲੀਵੁੱਡ ਫਿਲਮ ਉਦਯੋਗ ਵਿੱਚ ਮਜ਼ਬੂਤ ਪੈੜਾਂ ਸਥਾਪਿਤ ਕਰ ਚੁੱਕੇ ਇਹ ਬਾਕਮਾਲ ਅਦਾਕਾਰ ਪਹਿਲੀ ਵਾਰ ਕਿਸੇ ਸੈਲੀਬ੍ਰਿਟੀ ਕ੍ਰਿਕਟ ਲੀਗ ਨਾਲ ਬਤੌਰ ਬ੍ਰਾਂਡ ਅੰਬੈਸਡਰ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜੋ ਅਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ:
- ਅੰਮ੍ਰਿਤਸਰ ਤੋਂ ਬਾਅਦ ਕੰਗਨਾ ਦੀ 'ਐਮਰਜੈਂਸੀ' ਦਾ ਬਠਿੰਡਾ-ਲੁਧਿਆਣਾ 'ਚ ਜ਼ਬਰਦਸਤ ਵਿਰੋਧ, ਫਿਲਮ ਰਿਲੀਜ਼ ਨਾ ਕਰਨ ਦੀ ਦਿੱਤੀ ਚੇਤਾਵਨੀ
- ਪੰਜਾਬ ਵਿੱਚ ਕੰਗਨਾ ਰਣੌਤ ਦੀ 'ਐਮਰਜੈਂਸੀ' ਦਾ ਵਿਰੋਧ, ਕਾਲੀਆਂ ਝੰਡੀਆਂ ਲੈ ਕੇ ਥੀਏਟਰਾਂ ਦੇ ਸਾਹਮਣੇ ਪਹੁੰਚੇ ਲੋਕ, ਅਦਾਕਾਰਾ ਖਿਲਾਫ਼ ਕੀਤੀ ਨਾਅਰੇਬਾਜ਼ੀ
- ਸੈਫ ਅਲੀ ਖਾਨ 'ਤੇ ਹੋਏ ਹਮਲੇ ਬਾਰੇ ਬੋਲੀ ਕਰੀਨਾ ਕਪੂਰ, ਕਿਹਾ-ਮੀਡੀਆ ਨੂੰ ਬੇਲੋੜੀਆਂ ਅਫਵਾਹਾਂ...