ਲੁਧਿਆਣਾ: ਦੇਸ਼ ਵਿੱਚ ਭਾਵੇਂ ਹੀ ਬਾਲ ਮਜਦੂਰੀ 'ਤੇ ਪਾਬੰਦੀ ਹੈ ਪਰ ਬਾਵਜੁਦ ਇਸ ਦੇ ਲੁਧਿਆਣਾ ਵਿੱਚ ਇੱਕ 11 ਸਾਲ ਦੇ ਬੱਚੇ ਤੋਂ ਬਾਲ ਮਜਦੂਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੁੰ ਜਾਣਨ ਤੋਂ ਬਾਅਦ ਹਰ ਇਕ ਦੇ ਹੋਸ਼ ਉੱਡ ਗਏ। ਦਰਅਸਲ ਲੁਧਿਆਣਾ ਦੇ ਜਸਪਾਲ ਬਾਂਗੜ ਰੋਡ ਉੱਪਰ ਇੱਕ ਫੈਕਟਰੀ ਵਾਲਿਆਂ ਦੇ ਵੱਲੋਂ ਚਾਈਲਡ ਲੇਬਰ ਕਰਵਾਈ ਜਾਂਦੀ ਸੀ । ਇਸ ਦੌਰਾਨ 11 ਸਾਲ ਦੇ ਬੱਚੇ ਦੀਆਂ ਦੋ ਉਂਗਲਾਂ ਵੱਡੀਆਂ ਗਈਆਂ।
ਜਿਸ ਤੋਂ ਬਾਅਦ ਬੱਚਾ ਇਨਸਾਫ ਲੈਣ ਦੇ ਲਈ ਹਲਕੇ ਦੇ ਐਮਐਲਏ ਰਜਿੰਦਰ ਪਾਲ ਕੌਰ ਛੀਨਾ ਦੇ ਕੋਲ ਪਹੁੰਚਿਆ ਜਿਸ ਤੋਂ ਬਾਅਦ ਐਮਐਲਏ ਲੇਬਰ ਦੀ ਇੰਸਪੈਕਟਰ, ਪੁਲਿਸ ਅਧਿਕਾਰੀ ਮੌਕੇ 'ਤੇ ਉਸ ਫੈਕਟਰੀ ਦੇ ਵਿੱਚ ਪਹੁੰਚੇ ਤਾਂ ਫੈਕਟਰੀ ਦੇ ਬਾਹਰ ਕਾਫੀ ਹੰਗਾਮਾ ਵੀ ਹੋਇਆ। ਇਸ ਦੌਰਾਨ ਫੈਕਟਰੀ ਮਾਲਕ ਫੈਕਟਰੀ ਦੇ ਅੰਦਰ ਕੰਮ ਕਰ ਰਹੀ ਲੇਬਰ ਨੂੰ ਤਾਲਾ ਲਗਾ ਕੇ ਉਥੋਂ ਫਰਾਰ ਹੋ ਗਿਆ । ਇਸ ਦਾ ਪਤਾ ਲਗੱਦੇ ਹੀ ਮਹੌਲ ਭੱਖ ਗਿਆ ਅਤੇ ਅਤੇ ਲੋਕਾਂ ਨੇ ਅਤੇ ਪਰਿਵਾਰ ਨੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪਰਿਵਾਰ ਲਗਾਤਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਪੀੜਿਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ "ਮੈਨੂੰ ਫੈਕਟਰੀ ਦੇ ਵਿੱਚ ਚਾਹ ਪਾਣੀ ਪਿਲਾਉਣ ਦੇ ਲਈ ਰੱਖਿਆ ਸੀ ਪਰ ਜਦੋਂ ਮੈਂ ਕੰਮ 'ਤੇ ਗਿਆ ਤਾਂ ਮੈਨੂੰ ਮਸ਼ੀਨ ਦੇ ਉੱਪਰ ਬਿਠਾ ਦਿੱਤਾ। ਜਿਸ ਦੌਰਾਨ ਮਸ਼ੀਨ ਦਾ ਐਂਗਲ ਨਾਲ ਮੇਰੇ ਉਂਗਲਾਂ ਉੱਪਰ ਆ ਗਿਆ ਅਤੇ ਮੇਰੀਆਂ ਦੋ ਉਂਗਲਾਂ ਵੱਢੀਆਂ ਗਈਆਂ ਅਤੇ ਬੱਚੇ ਨੇ ਕਿਹਾ ਕਿ ਮੇਰੇ ਪਿਤਾ ਸਿਰ 'ਤੇ ਨਹੀਂ ਹਨ। ਮੈਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮੇਰਾ ਇਲਾਜ ਕਰਵਾਇਆ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।"
ਉੱਥੇ ਹੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਫੈਕਟਰੀ ਮਾਲਿਕ ਸਣੇ ਹੋਰ ਵੀ ਜੋ ਲੋਕ ਮੁਲਜ਼ਮ ਹੋਏ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
- ਪੰਜਾਬ ਵਿੱਚ ਕੰਗਨਾ ਰਣੌਤ ਦੀ 'ਐਮਰਜੈਂਸੀ' ਦਾ ਵਿਰੋਧ, ਕਾਲੀਆਂ ਝੰਡੀਆਂ ਲੈ ਕੇ ਥੀਏਟਰਾਂ ਦੇ ਸਾਹਮਣੇ ਪਹੁੰਚੇ ਲੋਕ, ਅਦਾਕਾਰਾ ਖਿਲਾਫ਼ ਕੀਤੀ ਨਾਅਰੇਬਾਜ਼ੀ
- ਅੰਮ੍ਰਿਤਸਰ ਤੋਂ ਬਾਅਦ ਕੰਗਨਾ ਦੀ 'ਐਮਰਜੈਂਸੀ' ਦਾ ਬਠਿੰਡਾ-ਲੁਧਿਆਣਾ 'ਚ ਜ਼ਬਰਦਸਤ ਵਿਰੋਧ, ਫਿਲਮ ਰਿਲੀਜ਼ ਨਾ ਕਰਨ ਦੀ ਦਿੱਤੀ ਚੇਤਾਵਨੀ
- ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮਿਲਿਆ ਖੇਡ ਰਤਨ ਐਵਾਰਡ, ਜਰਮਨਜੀਤ ਸਿੰਘ ਅਤੇ ਸੁਖਜੀਤ ਸਿੰਘ ਨੂੰ ਮਿਲੇ ਇਹ ਸਨਮਾਨ