ਪੰਜਾਬ

punjab

ETV Bharat / entertainment

ਪਿਤਾ ਸਵ.ਰਾਜ ਬਰਾੜ ਦੀ ਸੰਗ਼ੀਤਕ ਵਿਰਾਸਤ ਨੂੰ ਅੱਗੇ ਵਧਾਵੇਗਾ ਜੋਸ਼ ਬਰਾੜ, ਇਸ ਟਰੈਕ ਨਾਲ ਕਰਨ ਜਾ ਰਹੇ ਨੇ ਡੈਬਿਊ - JOSH BRAR

ਗਾਇਕ ਅਤੇ ਗੀਤਕਾਰ ਸਵ. ਰਾਜ ਬਰਾੜ ਦਾ ਪੁੱਤਰ ਜੋਸ਼ ਬਰਾੜ ਅਪਣੇ ਪਹਿਲੇ ਟਰੈਕ 'ਤੇਰੇ ਬਿਨ੍ਹਾਂ ਨਾ ਗੁਜਾਰਾ ਏ' ਦੁਆਰਾ ਸੰਗ਼ੀਤਕ ਖੇਤਰ ਵਿੱਚ ਡੈਬਿਊ ਕਰਨਗੇ।

Josh Brar
Josh Brar (Instagram)

By ETV Bharat Entertainment Team

Published : Sep 20, 2024, 7:34 PM IST

ਫਰੀਦਕੋਟ: ਪੰਜਾਬੀ ਸੰਗੀਤ ਦੇ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਗਾਇਕ ਅਤੇ ਗੀਤਕਾਰ ਸਵ. ਰਾਜ ਬਰਾੜ ਦੀ ਬੇਵਕਤੀ ਮੌਤ ਕਾਰਨ ਪਰਿਵਾਰ ਵਿੱਚ ਪੈਦਾ ਹੋਏ ਗਾਇਕੀ ਖਲਾਅ ਨੂੰ ਉਨ੍ਹਾਂ ਦਾ ਹੋਣਹਾਰ ਪੁੱਤਰ ਗਾਇਕ ਜੋਸ਼ ਬਰਾੜ ਅਪਣੇ ਪਹਿਲੇ ਟਰੈਕ 'ਤੇਰੇ ਬਿਨ੍ਹਾਂ ਨਾ ਗੁਜਾਰਾ ਏ' ਦੁਆਰਾ ਭਰਨ ਜਾ ਰਹੇ ਹਨ। ਜੋਸ਼ ਬਰਾੜ ਸੰਗ਼ੀਤਕ ਖੇਤਰ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।

Josh Brar (Instagram)
Josh Brar (Instagram)

ਮਸ਼ਹੂਰ ਗੀਤਕਾਰ ਅਤੇ ਸੰਗੀਤ ਪੇਸ਼ਕਰਤਾ ਬੰਟੀ ਬੈਂਸ ਵੱਲੋਂ ਸੰਗ਼ੀਤਕ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਇਸ ਟਰੈਕ ਦੇ ਬੋਲ ਜਗਦੀਪ ਵੜਿੰਗ ਨੇ ਲਿਖੇ ਹਨ, ਜਦਕਿ ਕੰਪੋਜੀਸ਼ਨ ਸਲਾਮਤ ਅਲੀ ਮਤੋਈ ਨੇ ਤਿਆਰ ਕੀਤੀ ਹੈ। ਪਿਆਰ ਅਤੇ ਸਨੇਹ ਭਰੇ ਰਿਸ਼ਤਿਆਂ ਅਤੇ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਖੂਬਸੂਰਤ ਗਾਣੇ ਦੇ ਸੰਗੀਤ ਕੰਪੋਜਰ ਆਗਾਜ਼ ਹਨ, ਜਿਨ੍ਹਾਂ ਵੱਲੋਂ ਦਿਲ ਟੁੰਬਵੀਆਂ ਧੁੰਨਾ ਨਾਲ ਤਰਾਸ਼ੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ। ਇਸਦਾ ਨਿਰਦੇਸ਼ਨ ਕਰਨ ਮੱਲੀ ਵੱਲੋਂ ਕੀਤਾ ਗਿਆ ਹੈ।

Josh Brar (Instagram)

ਸੰਗ਼ੀਤਕ ਮਾਪਦੰਡਾਂ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਟਰੈਕ ਨੂੰ ਚਾਰ ਚੰਨ ਲਗਾਉਣ ਵਿੱਚ ਚਰਚਿਤ ਮਾਡਲ ਕਿੰਜਾ ਹਾਸ਼ਮੀ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਮਨਮੋਹਕ ਗਾਣੇ ਵਿੱਚ ਜੋਸ਼ ਬਰਾੜ ਨਾਲ ਪ੍ਰਭਾਵੀ ਫੀਚਰਿੰਗ ਕਰਦੀ ਨਜ਼ਰੀ ਆਵੇਗੀ। ਮੂਲ ਰੂਪ ਵਿੱਚ ਜ਼ਿਲ੍ਹਾਂ ਮੋਗਾ ਦੇ ਪਿੰਡ ਮੱਲਕੇ ਨਾਲ ਸਬੰਧਤ ਅਤੇ ਮੁਹਾਲੀ ਵਿਖੇ ਜਨਮੇ ਅਤੇ ਪਲੇ ਜੋਸ਼ ਬਰਾੜ ਦੇ ਸ਼ੁਰੂ ਹੋਣ ਜਾ ਰਹੇ ਗਾਇਕੀ ਸਫ਼ਰ ਨਾਲ ਜੁੜੇ ਕੁਝ ਅਹਿਮ ਪਹਿਲੂਆ ਦੀ ਗੱਲ ਕਰੀਏ, ਤਾਂ ਜੋਸ਼ ਬਰਾੜ ਸੰਗ਼ੀਤਕ ਖੇਤਰ ਵਿੱਚ ਬਤੌਰ ਗਾਇਕ ਦਸਤਕ ਦੇਣ ਜਾ ਰਹੇ ਹਨ। ਉਨ੍ਹਾਂ ਦੇ ਸੁਪਨਿਆਂ ਵਿੱਚ ਉਸ ਦੀ ਮਾਂ ਬਿੰਦੂ ਬਰਾੜ ਅਤੇ ਭੈਣ ਸਵੀਤਾਜ ਬਰਾੜ ਵੀ ਅਹਿਮ ਯੋਗਦਾਨ ਪਾ ਰਹੀਆ ਹਨ।

ਇਹ ਵੀ ਪੜ੍ਹੋ:-

ABOUT THE AUTHOR

...view details