ਮੁੰਬਈ (ਬਿਊਰੋ): ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਭਸੀਨ ਅੱਜਕੱਲ੍ਹ ਆਪਣੇ ਬੁਆਏਫਰੈਂਡ ਐਲੀ ਗੋਨੀ ਨਾਲ ਥਾਈਲੈਂਡ ਦੇ ਫੁਕੇਤ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਨ੍ਹਾਂ ਨੇ ਉਥੋਂ ਆਪਣੇ ਪ੍ਰਸ਼ੰਸਕਾਂ ਲਈ ਭਾਰਤੀ ਭੋਜਨ ਦੀ ਝਲਕ ਸਾਂਝੀ ਕੀਤੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਸ਼ਾਨਦਾਰ ਪੋਸਟਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਲਵਬਰਡ ਐਲੀ ਦਾ 33ਵਾਂ ਜਨਮਦਿਨ ਮਨਾਉਣ ਲਈ ਫੁਕੇਤ ਗਏ ਸਨ।
ਅਦਾਕਾਰਾ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀਜ਼ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਭਾਰਤੀ ਖਾਣੇ ਦੀ ਝਲਕ ਦਿੰਦੇ ਹੋਏ ਆਪਣੇ ਪ੍ਰਸ਼ੰਸਕਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਚਿਕਨ ਬਿਰਯਾਨੀ, ਤੰਦੂਰੀ ਚਿਕਨ, ਰਾਇਤਾ, ਤੰਦੂਰੀ ਰੋਟੀ ਅਤੇ ਹੋਰ ਗ੍ਰੇਵੀ ਆਈਟਮਾਂ ਤਸਵੀਰ ਵਿੱਚ ਵੇਖੀਆਂ ਜਾ ਸਕਦੀਆਂ ਹਨ।
ਤਸਵੀਰ ਦੇ ਨਾਲ ਉਸ ਨੇ ਇਸ ਨੂੰ ਕੈਪਸ਼ਨ ਦਿੱਤਾ, 'ਫੁਕੇਤ ਵਿੱਚ ਸਭ ਤੋਂ ਵਧੀਆ ਭਾਰਤੀ ਭੋਜਨ ਅਤੇ ਗੋਲ-ਗੱਪਾ ਦੁਨੀਆਂ ਵਿੱਚ ਸਭ ਤੋਂ ਵਧੀਆ ਸਨ।' 'ਹਨੀਮੂਨ' 'ਚ ਆਪਣੇ ਕੰਮ ਲਈ ਮਸ਼ਹੂਰ ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਟੀਮਰ ਕਿਸ਼ਤੀ 'ਤੇ ਸਫਰ ਕਰਦੇ ਨਜ਼ਰ ਆ ਰਹੇ ਹਨ।
ਐਲੀ ਮਨਮੋਹਕ ਸੀਨ ਰਿਕਾਰਡ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਨੇ ਨੀਲੇ ਰੰਗ ਦੀ ਹਾਫ-ਸਲੀਵ ਸ਼ਰਟ ਦੇ ਨਾਲ ਮੈਚਿੰਗ ਕੈਪ ਪਾਈ ਹੋਈ ਹੈ। ਜੈਸਮੀਨ ਅਤੇ ਐਲੀ ਦੀ ਮੁਲਾਕਾਤ 2018 'ਚ 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 9' ਦੌਰਾਨ ਹੋਈ ਸੀ। ਹਾਲਾਂਕਿ ਸਾਲ 2021 'ਚ 'ਬਿੱਗ ਬੌਸ 14' 'ਚ ਹਿੱਸਾ ਲੈਣ ਤੋਂ ਬਾਅਦ ਦੋਵਾਂ ਵਿਚਾਲੇ ਰੋਮਾਂਟਿਕ ਰਿਸ਼ਤਾ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਸਮੀਨ ਕੋਲ ਪੰਜਾਬੀ ਫਿਲਮ 'ਕੈਰੀ ਆਨ ਜੱਟੀਏ' ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਅਦਾਕਾਰਾ ਦੀ ਨਵੀਂ ਫਿਲਮ 'ਵਾਰਨਿੰਗ 2' ਰਿਲੀਜ਼ ਹੋੋਈ ਹੈ।