ਮੁੰਬਈ:ਬਾਲੀਵੁੱਡ ਸਟਾਰ ਜੋੜਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਹਾਲ ਹੀ 'ਚ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਦੀਪਿਕਾ ਨੇ ਗਣੇਸ਼ ਚਤੁਰਥੀ ਦੇ ਅਗਲੇ ਦਿਨ 8 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ। ਦੀਪਵੀਰ ਦੇ ਘਰ ਲਕਸ਼ਮੀ ਦੇ ਆਉਣ ਨਾਲ ਪੂਰਾ ਪਰਿਵਾਰ ਰੌਸ਼ਨ ਹੋ ਗਿਆ ਹੈ। ਇੱਥੇ ਰਣਵੀਰ-ਦੀਪਿਕਾ ਨੂੰ ਵਧਾਈ ਦੇਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਹੁਣ ਅਮਰੀਕੀ ਹਾਲੀਵੁੱਡ ਐਕਟਰ ਵਿਲ ਸਮਿਥ ਨੇ ਵੀ ਇਸ ਸਟਾਰ ਜੋੜੇ ਨੂੰ ਵਿਆਹ ਦੇ 6 ਸਾਲ ਬਾਅਦ ਮਾਤਾ-ਪਿਤਾ ਬਣਨ 'ਤੇ ਵਧਾਈ ਭੇਜੀ ਹੈ। ਰਣਵੀਰ ਅਤੇ ਦੀਪਿਕਾ ਨੂੰ ਮਾਤਾ-ਪਿਤਾ ਬਣਨ 'ਤੇ ਵਿਲ ਸਮਿਥ ਦੀਆਂ ਵਧਾਈਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਨੇ ਬੇਟੀ ਦੇ ਜਨਮ 'ਤੇ ਆਪਣੇ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਪੋਸਟ ਸ਼ੇਅਰ ਕੀਤੀ ਸੀ, ਜਿਸ 'ਤੇ ਸੈਲੇਬਸ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਾ ਹੜ੍ਹ ਆ ਗਿਆ ਸੀ। ਇਨ੍ਹਾਂ ਮਸ਼ਹੂਰ ਹਸਤੀਆਂ ਵਿੱਚ ਇੱਕ ਨਾਮ ਵਿਲ ਸਮਿਥ ਦਾ ਸੀ। ਵਿਲ ਨੇ ਦੀਪਵੀਰ ਦੀ ਖੁਸ਼ਖਬਰੀ ਪੋਸਟ 'ਤੇ ਵਧਾਈ ਦਿੰਦੇ ਹੋਏ ਲਿਖਿਆ ਸੀ, 'ਮੰਮੀ ਅਤੇ ਪਾਪਾ ਨੂੰ ਵਧਾਈਆਂ'। ਹੁਣ ਵਿਲ ਸਮਿਥ ਦਾ ਵਧਾਈ ਸੰਦੇਸ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।