ਮੁੰਬਈ:ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 17 ਦੇ ਜੇਤੂ ਅਤੇ ਵਿਵਾਦਤ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਇਸ ਸਮੇਂ ਕਾਫੀ ਚਰਚਾ ਵਿੱਚ ਹਨ। ਮੁਨੱਵਰ ਪਿਛਲੇ ਕੁਝ ਦਿਨਾਂ ਤੋਂ ਦਿੱਗਜ ਟੀਵੀ ਅਦਾਕਾਰਾ ਹਿਨਾ ਖਾਨ ਨਾਲ ਇੱਕ ਮਿਊਜ਼ਿਕ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਅੱਜ 17 ਫਰਵਰੀ ਨੂੰ ਇਹ ਸੱਚ ਹੋ ਗਿਆ ਹੈ ਕਿ ਮੁਨੱਵਰ ਅਤੇ ਹਿਨਾ ਇੱਕ ਮਿਊਜ਼ਿਕ ਵੀਡੀਓ ਵਿੱਚ ਆ ਰਹੇ ਹਨ।
ਜੀ ਹਾਂ...ਮੁਨੱਵਰ ਅਤੇ ਹਿਨਾ ਸਟਾਰਰ ਲਵ-ਰੁਮਾਂਟਿਕ ਗੀਤ 'ਹਲਕੀ-ਹਲਕੀ ਸੀ' ਦਾ ਐਲਾਨ ਹੋ ਗਿਆ ਹੈ ਅਤੇ ਇਸ ਦੇ ਟੀਜ਼ਰ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ। ਇੰਨਾ ਹੀ ਨਹੀਂ ਗੀਤ 'ਹਲਕੀ ਹਲਕਾ ਸੀ' ਦੇ ਇਸ ਜੋੜੀ ਦਾ ਪਹਿਲਾਂ ਪੋਸਟਰ ਵੀ ਸਾਹਮਣੇ ਆਇਆ ਹੈ, ਜਿਸ 'ਚ ਮੁਨੱਵਰ ਅਤੇ ਹਿਨਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਸਕਦੀ ਹੈ।