ਪੰਜਾਬ

punjab

ETV Bharat / entertainment

ਹਿਮਾਂਸ਼ੀ ਖੁਰਾਣਾ ਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ, ਓਟੀਟੀ ਉਤੇ ਹੋਏਗੀ ਸਟ੍ਰੀਮ - HIMANSHI KHURANA

ਪੰਜਾਬੀ ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਣਾ ਜਲਦ ਹੀ ਪੰਜਾਬੀ ਸਿਨੇਮਾ ਵਿੱਚ ਕਮਬੈਕ ਕਰਨ ਜਾ ਰਹੀ ਹੈ।

Himanshi Khurana
Himanshi Khurana (Photo: Instagram @Himanshi Khurana)

By ETV Bharat Entertainment Team

Published : Feb 14, 2025, 2:50 PM IST

ਚੰਡੀਗੜ੍ਹ:ਪਾਲੀਵੁੱਡ ਦੇ ਚਰਚਿਤ ਚਿਹਰੇ ਵਜੋਂ ਜਾਣੀ ਜਾਂਦੀ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਲੰਮੇਂ ਵਕਫ਼ੇ ਬਾਅਦ ਮੁੜ ਫਿਲਮੀ ਸਫਾਂ ਵਿੱਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਤਿਆਰ ਹੈ, ਜੋ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਰੋਲ ਕੈਮਰਾ ਐਕਸ਼ਨ' ਦੁਆਰਾ ਸ਼ਾਨਦਾਰ ਕਮਬੈਕ ਕਰੇਗੀ।

'ਕੇਬਲਵਨ' ਅਤੇ 'ਸਾਗਾ ਸਟੂਡਿਓਜ਼' ਵੱਲੋਂ ਬਣਾਈ ਗਈ ਅਤੇ ਅਗਲੇ ਦਿਨੀ ਓਟੀਟੀ ਸਟ੍ਰੀਮ ਹੋਣ ਜਾ ਰਹੀ ਉਕਤ ਫਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜਾਂ ਨੂੰ ਸੰਬੰਧਤ ਨਿਰਮਾਣ ਹਾਊਸ ਦੁਆਰਾ ਇੰਨੀ ਦਿਨੀਂ ਚੰਡੀਗੜ੍ਹ ਅਤੇ ਮੁੰਬਈ ਵਿਖੇ ਤੇਜ਼ੀ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਨਿਰਮਾਤਾ ਸੁਮਿਤ ਸਿੰਘ, ਰਾਜ ਸ਼ਰਮਾ ਅਤੇ ਰੋਹਿਤ ਸ਼ਰਮਾ ਵੱਲੋਂ ਪਿਨੈਕਲ ਪ੍ਰਾਈਡ ਦੀ ਇਨ ਹਾਊਸ ਸਹਿ ਐਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਫਿਲਮ ਦਾ ਮੰਝੇ ਹੋਏ ਬਾਲੀਵੁੱਡ ਫਿਲਮਕਾਰ ਨਿਰਦੇਸ਼ਨ ਕੇਨੀ ਛਾਬੜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਪ੍ਰੋਜੈਕਟਸ ਨਾਲ ਜੁੜੇ ਰਹੇ ਹਨ, ਜਿੰਨ੍ਹਾਂ ਵਿੱਚ ਪੰਜਾਬੀ ਵੈੱਬ ਸੀਰੀਜ਼ 'ਲਵਲੀ ਦਾ ਢਾਬਾ' ਤੋਂ ਇਲਾਵਾ ਪੰਜਾਬੀ ਫਿਲਮ 'ਜਿੰਨੇ ਜੰਮੇ ਸਾਰੇ ਨਿਕੰਮੇ' ਆਦਿ ਸ਼ੁਮਾਰ ਰਹੇ ਹਨ।

ਪੰਜਾਬ ਦੇ ਮੋਹਾਲੀ-ਖਰੜ ਅਤੇ ਆਸਪਾਸ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਵਿੱਚ ਅਲਹਦਾ ਅਤੇ ਚੁਣੌਤੀਪੂਰਨ ਰੋਲ ਵਿੱਚ ਨਜ਼ਰ ਆਵੇਗੀ ਅਦਾਕਾਰਾ ਹਿਮਾਂਸ਼ੀ ਖੁਰਾਣਾ, ਜਿੰਨ੍ਹਾਂ ਅਨੁਸਾਰ ਇੱਕਦਮ ਵੱਖਰੇ ਅੰਦਾਜ਼ ਭਰਿਆ ਹੈ ਉਕਤ ਫਿਲਮ ਵਿਚਲਾ ਇਹ ਰੋਲ, ਜਿਸ ਨੂੰ ਨਿਭਾਉਣਾ ਕਾਫ਼ੀ ਯਾਦਗਾਰੀ ਅਨੁਭਵ ਰਿਹਾ ਹੈ ਮੇਰੇ ਲਈ, ਉਮੀਦ ਕਰ ਰਹੀ ਹਾਂ ਕਿ ਪਹਿਲਾਂ ਦੀ ਤਰ੍ਹਾਂ ਇਸ ਕਿਰਦਾਰ ਅਤੇ ਫਿਲਮ ਨੂੰ ਦਰਸ਼ਕ ਭਰਪੂਰ ਪਿਆਰ ਸਨੇਹ ਨਾਲ ਨਿਵਾਜਣਗੇ।

ਹਾਲ ਹੀ ਵਿੱਚ ਸਾਹਮਣੇ ਆਏ ਕਈ ਬਹੁ-ਚਰਚਿਤ ਮਿਊਜ਼ਿਕ ਵੀਡੀਓ ਨੂੰ ਲੈ ਕੇ ਵੀ ਖਾਸੀ ਲਾਈਮ ਲਾਈਟ ਦਾ ਹਿੱਸਾ ਬਣੀ ਰਹੀ ਹੈ ਇਹ ਹੋਣਹਾਰ ਅਤੇ ਖੂਬਸੂਰਤ ਅਦਾਕਾਰਾ, ਜੋ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਹੋਣ ਜਾ ਰਹੀ ਅਤੇ ਮੰਨੇ-ਪ੍ਰਮੰਨੇ ਪਾਲੀਵੁੱਡ ਨਿਰਦੇਸ਼ਕ ਅਮਰਪ੍ਰੀਤ ਜੀ ਐਸ ਛਾਬੜਾ ਦੁਆਰਾ ਨਿਰਦੇਸ਼ਿਤ ਅਪਣੀ ਇੱਕ ਹੋਰ ਓਟੀਟੀ ਫਿਲਮ 'ਹਾਂ ਮੈਂ ਪਾਗਲ ਹਾਂ' ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਹਨ, ਜਿੰਨ੍ਹਾਂ ਅਨੁਸਾਰ ਅਨੁਸਾਰ ਸੰਪੂਰਨ ਹੋ ਚੁੱਕੀ ਇਹ ਫਿਲਮ ਵੀ ਆਉਂਦੇ ਦਿਨੀਂ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਸੰਬੰਧਤ ਰਸਮੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ABOUT THE AUTHOR

...view details