ਪੰਜਾਬ

punjab

ETV Bharat / entertainment

ਇਸ ਗਾਣੇ ਨਾਲ ਸਾਹਮਣੇ ਆਉਣਗੇ ਹਰਜੀਤ ਹਰਮਨ, ਜਲਦ ਹੋਵੇਗਾ ਰਿਲੀਜ਼ - ਹਰਜੀਤ ਹਰਮਨ

Harjit Harman Upcoming Song: ਹਾਲ ਹੀ ਵਿੱਚ ਗਾਇਕ ਹਰਜੀਤ ਹਰਮਨ ਨੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਗੀਤ ਜਲਦ ਹੀ ਰਿਲੀਜ਼ ਹੋ ਜਾਵੇਗਾ।

Harjit Harman Upcoming Song
Harjit Harman Upcoming Song

By ETV Bharat Entertainment Team

Published : Feb 7, 2024, 12:30 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਨੂੰ ਸਦਾ ਬਹਾਰ ਰੰਗ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ ਗਾਇਕ ਹਰਜੀਤ ਹਰਮਨ, ਜਿੰਨਾਂ ਦੀ ਦਿਲਾਂ ਅਤੇ ਮਨਾਂ ਨੂੰ ਧੂਹ ਪਾਉਂਦੀ ਆਵਾਜ਼ ਨਾਲ ਸੱਜਿਆ ਉਨਾਂ ਦਾ ਨਵਾਂ ਗਾਣਾ 'ਸਿੱਧੀ ਸਾਦੀ ਜੱਟੀ' ਰਿਲੀਜ਼ ਲਈ ਤਿਆਰ ਹੈ, ਜੋ ਜਲਦ ਵੱਖ-ਵੱਖ ਸੰਗੀਤਕ ਚੈਨਲਜ਼ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।

ਪੇਸ਼ਕਰਤਾ 'ਪਿੰਕੀ ਧਾਲੀਵਾਲ' ਅਤੇ 'ਮੇਡ 4 ਮਿਊਜ਼ਿਕ' ਦੁਆਰਾ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾਣ ਵਾਲੇ ਇਸ ਗਾਣੇ ਦਾ ਮਿਊਜ਼ਿਕ ਅਤੁਲ ਸ਼ਰਮਾ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨਾਂ ਵੱਲੋਂ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਟੀ-ਸੀਰੀਜ਼ ਦੁਆਰਾ ਸਾਲ 2017 ਵਿੱਚ ਰਿਲੀਜ਼ ਕੀਤੇ ਗਏ ਗਾਣੇ 'ਜੱਟੀ' 'ਤੇ ਨਵੇਂ ਰੂਪ ਵਿੱਚ ਸਾਹਮਣੇ ਆਉਣ ਜਾ ਰਿਹਾ ਹੈ ਉਕਤ ਨਵਾਂ ਗਾਣਾ ਜਿਸ ਨਾਲ ਅਜ਼ੀਜ ਗਾਇਕ ਹਰਜੀਤ ਹਰਮਨ ਅਤੇ ਬਿਹਤਰੀਨ ਮਿਊਜ਼ਿਕ ਡਾਇਰੈਕਟਰ ਅਤੁਲ ਸ਼ਰਮਾ ਦੀ ਜੋੜੀ ਕਰੀਬ ਛੇ ਸਾਲਾਂ ਦੇ ਲੰਮੇਂ ਵਕਫ਼ੇ ਬਾਅਦ ਇੱਕ ਹੋਰ ਨਵਾਂ ਸੰਗੀਤਕ ਇਤਿਹਾਸ ਰਚਣ ਜਾ ਰਹੀ ਹੈ।

ਰਿਲੀਜ਼ ਤੋਂ ਪਹਿਲਾਂ ਹੀ ਮਿਊਜ਼ਿਕ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਦੇ ਬੋਲ ਵਿੱਕੀ ਧਾਲੀਵਾਲ ਨੇ ਰਚੇ ਹਨ, ਜਿੰਨਾਂ ਦੀ ਖੂਬਸੂਰਤ ਕਲਮ 'ਚੋਂ ਜਨਮੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਉਮਦਾ ਅਤੇ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਸਟਾਲਿਨਵੀਰ ਸਿੰਘ ਵੱਲੋਂ ਕੀਤੀ ਗਈ ਹੈ, ਜੋ ਹਰਜੀਤ ਹਰਮਨ ਕਈ ਬਿਹਤਰੀਨ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੋ ਦਹਾਕਿਆਂ ਦਾ ਗਾਇਕੀ ਪੈਂਡਾ ਸਫਲਤਾ-ਪੂਰਵਕ ਸਰ ਕਰ ਚੁੱਕੇ ਹਨ ਗਾਇਕ ਹਰਜੀਤ ਹਰਮਨ, ਜੋ ਪੜਾਅ ਦਰ ਪੜਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਹਨ, ਜਿੰਨਾਂ ਦੀ ਪਹਿਚਾਣ ਅਤੇ ਵਜ਼ੂਦ ਨੂੰ ਹੋਰ ਸ਼ਾਨਮੱਤਾ ਬਣਾਉਣ ਵਿੱਚ ਉਨਾਂ ਦੁਆਰਾ ਬਤੌਰ ਅਦਾਕਾਰ ਕੀਤੀਆਂ ਪੰਜਾਬੀ ਫਿਲਮਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ, ਜਿੰਨਾਂ ਵਿੱਚ 'ਕੁੜਮਾਈਆ', 'ਤੂੰ ਮੇਰਾ ਕੀ ਲੱਗਦਾ', 'ਦੇਸੀ ਰੋਮਿਓ', 'ਐਵੇਂ ਰੋਲਾ ਪੈ ਗਿਆ' ਆਦਿ ਸ਼ੁਮਾਰ ਰਹੀਆਂ ਹਨ।

ਉਕਤ ਨਵੇਂ ਗਾਣੇ ਨਾਲ ਇੱਕ ਵਾਰ ਅਪਣੀ ਸੁਰੀਲੀ ਗਾਇਕੀ ਦਾ ਲੋਹਾ ਮੰਨਵਾਉਣ ਜਾ ਰਹੇ ਇਸ ਬਾਕਮਾਲ ਗਾਇਕ ਨੇ ਦੱਸਿਆ ਕਿ ਉਨਾਂ ਦੇ ਹਰ ਗਾਣੇ ਵਾਂਗ ਇਸ ਗੀਤ ਨੂੰ ਹਰ ਪੱਖੋਂ ਨਾਯਾਬ ਸੰਗੀਤਕ ਰੰਗਾਂ ਨਾਲ ਅੋਤ ਪੋਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਜੋ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਦੀ ਪਸੰਦ ਕਸਵੱਟੀ 'ਤੇ ਖਰਾ ਉਤਰੇਗਾ।

ABOUT THE AUTHOR

...view details