ਹੈਦਰਾਬਾਦ: 'ਕਿੰਗ ਆਫ਼ ਸੋਲਫੁੱਲ ਵਾਇਸ' ਵਜੋਂ ਜਾਣੇ ਜਾਂਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਅੱਜ 25 ਅਪ੍ਰੈਲ ਨੂੰ ਇਸ ਉੱਘੇ ਗਾਇਕ ਦਾ 37ਵਾਂ ਜਨਮ ਦਿਨ ਹੈ। ਇਸ ਗਾਇਕ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੱਖਾਂ ਦਿਲਾਂ ਨੂੰ ਛੂਹ ਲਿਆ ਹੈ। ਅੱਜ ਦੁਨੀਆ ਭਰ ਦੇ ਪ੍ਰਸ਼ੰਸਕ ਉਸ ਦਾ ਖਾਸ ਦਿਨ ਮਨਾ ਰਹੇ ਹਨ। ਆਪਣੀ ਨਿਮਰ ਸ਼ੁਰੂਆਤ ਤੋਂ ਲੈ ਕੇ ਬਾਲੀਵੁੱਡ ਦੇ ਸਭ ਤੋਂ ਵੱਧ ਡਿਮਾਂਡ ਕੀਤੇ ਜਾਣ ਵਾਲੇ ਪਲੇਬੈਕ ਗਾਇਕਾਂ ਵਿੱਚੋਂ ਇੱਕ ਬਣਨ ਤੱਕ, ਅਰਿਜੀਤ ਦਾ ਸਫ਼ਰ ਕਾਫ਼ੀ ਦਿਲਚਸਪ ਹੈ, ਖਾਸ ਕਰਕੇ ਉਸ ਦਾ ਗਾਇਕੀ ਕਰੀਅਰ।
ਅਰਿਜੀਤ ਸਿੰਘ ਦਾ ਜਨਮ 25 ਅਪ੍ਰੈਲ 1987 ਨੂੰ ਪੱਛਮੀ ਬੰਗਾਲ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਕੱਕੜ ਸਿੰਘ ਪੰਜਾਬੀ ਸਨ ਜਦਕਿ ਮਾਂ ਅਦਿਤੀ ਸਿੰਘ ਬੰਗਾਲੀ ਹਿੰਦੂ ਸੀ।
ਰਿਐਲਿਟੀ ਸ਼ੋਅ 'ਚੋਂ ਹੋ ਗਏ ਸਨ ਬਾਹਰ: ਗਾਇਕ ਬਣਨ ਦਾ ਸੁਪਨਾ ਦੇਖਣ ਵਾਲੇ ਅਰਿਜੀਤ ਸਿੰਘ ਨੇ 2005 'ਚ ਇੱਕ ਰਿਐਲਿਟੀ ਸ਼ੋਅ 'ਫੇਮ ਗੁਰੂਕੁਲ' 'ਚ ਹਿੱਸਾ ਲਿਆ ਸੀ। ਉਨ੍ਹਾਂ ਦੀ ਜਾਦੂਈ ਆਵਾਜ਼ ਨੇ ਸ਼ੋਅ ਦੇ ਜੱਜਾਂ ਦਾ ਦਿਲ ਜਿੱਤ ਲਿਆ। ਪਰ ਲੋਕਾਂ ਦੀਆਂ ਘੱਟ ਵੋਟਾਂ ਕਾਰਨ ਉਸ ਨੂੰ ਸ਼ੋਅ ਤੋਂ ਬਾਹਰ ਹੋਣਾ ਪਿਆ ਸੀ।
ਇਲਾ ਅਰੁਣ ਦੇ ਸਾਹਮਣੇ ਰੋਇਆ ਸੀ ਅਰਿਜੀਤ ਸਿੰਘ: ਇੱਕ ਸ਼ੋਅ ਦੌਰਾਨ ਅਰਿਜੀਤ ਸਿੰਘ ਨਾਲ ਇੱਕ ਘਟਨਾ ਵਾਪਰੀ। ਸ਼ੋਅ 'ਚ ਅਰਿਜੀਤ ਨੇ ਹੋਰ ਮੁਕਾਬਲੇਬਾਜ਼ਾਂ ਨਾਲ ਮਿਲ ਕੇ ਇੱਕ ਪ੍ਰਤੀਯੋਗੀ ਨੂੰ ਵੋਟ ਆਊਟ ਕੀਤਾ। ਸ਼ੋਅ ਦੀ ਹੈੱਡ ਇਲਾ ਅਰੁਣ ਉਨ੍ਹਾਂ ਦੇ ਰਵੱਈਏ ਤੋਂ ਕਾਫੀ ਨਾਰਾਜ਼ ਸੀ। ਉਨ੍ਹਾਂ ਨੇ ਅਰਿਜੀਤ ਸਿੰਘ ਨੂੰ ਆਪਣੇ ਪਸੰਦ ਦੇ ਮੁਕਾਬਲੇਬਾਜ਼ਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਸੀ। ਗਾਇਕ ਨੇ ਉਸ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਹ ਅਰੁਣ ਦੇ ਪੈਰ ਛੂਹਣ ਲਈ ਵੀ ਤਿਆਰ ਸੀ। ਦੋਵਾਂ ਵਿਚਾਲੇ ਕਾਫੀ ਗੱਲਬਾਤ ਹੋਈ ਸੀ।
ਉਸ ਦੌਰਾਨ ਇਲਾ ਨੇ ਅਰਿਜੀਤ ਨੂੰ ਬੇਸੁਰਾਂ ਵੀ ਕਿਹਾ ਸੀ। ਇਲਾ ਨੇ ਅਰਿਜੀਤ ਨੂੰ ਕਿਹਾ, 'ਕੀ ਮੈਨੂੰ ਬੁਰਾ ਲੱਗਣ ਦਾ ਹੱਕ ਨਹੀਂ ਹੈ? ਜੇ ਕੋਈ ਸੁਰੀਲਾ ਕਲਾਕਾਰ ਸੁਰ ਵਿੱਚ ਹੋਵੇ, ਪਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਬੇਸੁਰਾਂ ਹੋਵੇ, ਤਾਂ ਮੈਨੂੰ ਇਹ ਬਰਦਾਸ਼ਤ ਨਹੀਂ।' ਆਪਣੇ ਸੀਨੀਅਰ ਤੋਂ ਅਜਿਹੇ ਸ਼ਬਦ ਸੁਣ ਕੇ ਉਹ ਰੋਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਉਸ ਦੀ ਬਹੁਤ ਇੱਜ਼ਤ ਕਰਦਾ ਹੈ।
- Arijit's Concert: ਅਰਿਜੀਤ ਸਿੰਘ ਦੇ ਸੰਗੀਤ ਸਮਾਰੋਹ 'ਚ ਰਣਬੀਰ ਕਪੂਰ ਨੇ 'ਚੰਨਾ ਮੇਰਿਆ' 'ਤੇ ਕੀਤਾ ਡਾਂਸ, ਸਟੇਜ 'ਤੇ ਇਸ ਖਾਸ ਪਲ ਨੇ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ
- Arijit Singh Chandigarh Concert: ਇੱਕ ਵਾਰ ਫਿਰ ਰੱਦ ਹੋ ਸਕਦਾ ਹੈ ਗਾਇਕ ਅਰਿਜੀਤ ਸਿੰਘ ਦਾ ਚੰਡੀਗੜ੍ਹ 'ਚ ਹੋਣ ਵਾਲਾ ਲਾਈਵ ਸ਼ੋਅ, ਸਾਹਮਣੇ ਆਇਆ ਇਹ ਵੱਡਾ ਕਾਰਨ
- Arijit Singh And Salman Khan First Song: ਅਰਿਜੀਤ ਸਿੰਘ ਅਤੇ ਸਲਮਾਨ ਖਾਨ ਦੇ ਪਹਿਲੇ ਗੀਤ ਦੀ ਰਿਲੀਜ਼ ਡੇਟ ਦਾ ਐਲਾਨ, ਦੁਸਹਿਰੇ 'ਤੇ ਹੋਵੇਗਾ ਧਮਾਕਾ