ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਲਗਾਤਾਰ ਸਫ਼ਲਤਾ ਹਾਸਿਲ ਕਰ ਰਹੇ ਗਾਇਕ ਗੁਰਨਾਮ ਭੁੱਲਰ ਦਾ ਇੱਕ ਹੋਰ ਨਵਾਂ ਗਾਣਾ 'ਰੰਗੀਨ' ਰਿਲੀਜ਼ ਹੋ ਗਿਆ ਹੈ। ਇਹ ਗੀਤ ਗੁਰਨਾਮ ਭੁੱਲਰ ਦੀ ਸੁਰੀਲੀ ਅਤੇ ਮਨ ਨੂੰ ਛੂਹ ਲੈਣ ਵਾਲੀ ਅਵਾਜ਼ ਅਧੀਨ ਤਿਆਰ ਕੀਤਾ ਗਿਆ ਹੈ, ਜਿਸਨੂੰ ਦਰਸ਼ਕਾਂ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
'ਡਾਇਮੰਡਸਟਾਰ ਵਰਲਡਵਾਈਡ' ਵੱਲੋ ਪ੍ਰਸਤੁਤ ਅਤੇ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ ਗੀਤਕਾਰ ਗਿੱਲ ਰੋਂਤਾ ਨੇ ਲਿਖੇ ਹਨ, ਜਿੰਨਾਂ ਦੁਆਰਾ ਰਚੇ ਕਈ ਗੀਤਾਂ ਨੂੰ ਇਸ ਤੋਂ ਪਹਿਲਾ ਵੀ ਗੁਰਨਾਮ ਭੁੱਲਰ ਅਪਣੀ ਅਵਾਜ਼ ਦੇ ਚੁੱਕੇ ਹਨ। ਪਿਆਰ ਭਰੇ ਜਜ਼ਬਿਆਂ ਅਤੇ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਦੀ ਸਿਰਜਣਾ ਵੀ ਗੁਰਨਾਮ ਭੁੱਲਰ ਵੱਲੋ ਖੁਦ ਕੀਤੀ ਗਈ ਹੈ। ਉਨ੍ਹਾਂ ਦੇ ਇਸ ਸੰਗ਼ੀਤਕ ਪ੍ਰੋਜੋਕਟ ਨੂੰ ਸ਼ਾਨਦਾਰ ਵਜੂਦ ਦੇਣ ਵਿੱਚ ਕਾਰਜ਼ਕਾਰੀ ਨਿਰਮਾਤਾ ਜਸਵਿੰਦਰ ਲਹਿਰੀ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
4 ਘੰਟੇ 'ਚ ਮਿਲੇ ਇੰਨੇ ਵਿਊਜ਼