ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਸੁਪਰ-ਸਟਾਰ ਦਾ ਰੁਤਬਾ ਹਾਸਿਲ ਕਰ ਚੁੱਕੇ ਗਿੱਪੀ ਗਰੇਵਾਲ ਇੱਕ ਵਾਰ ਫਿਰ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਨਵੀਂ ਅਤੇ ਅਰਥ-ਭਰਪੂਰ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਟਾਈਟਲ ਟਰੈਕ 06 ਅਗਸਤ ਨੂੰ ਜਾਰੀ ਕੀਤਾ ਜਾ ਰਿਹਾ ਹੈ।
'ਜੀਓ ਸਟੂਡਿਓਜ਼', 'ਹੰਬਲ ਮੋਸ਼ਨ ਪਿਕਚਰਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਗਈ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੇ ਘਰੇਲੂ 'ਪ੍ਰੋਡੋਕਸ਼ਨ ਹਾਊਸ' ਹੇਠ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਨੂੰ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ।
ਨਿਰਮਾਤਾ ਰਵਨੀਤ ਕੌਰ ਗਰੇਵਾਲ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਦਿਵੇ ਧਮੀਜਾ, ਜਯੋਤੀ ਦੇਸ਼ਪਾਂਡੇ, ਮੁਰਲੀ ਛਤਵਾਨੀ, ਸੰਜੂ ਆਰ ਜੋਸ਼ੀ, ਭਾਨਾ ਐਲ ਏ, ਵਿਨੋਦ ਅਸਵਾਲ ਜੋਤੀ ਦੁਆਰਾ ਨਿਰਮਿਤ ਅਤੇ ਸਹਿ ਨਿਰਮਿਤ ਕੀਤੀ ਗਈ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਲੀਡ ਭੂਮਿਕਾ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਰਵਿੰਦਰ ਮੰਡ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਸਾਲ 2016 ਵਿੱਚ ਰਿਲੀਜ਼ ਹੋਈ 'ਅਰਦਾਸ', 2019 ਵਿੱਚ ਆਈ 'ਅਰਦਾਸ ਕਰਾਂ' ਦੇ ਤੀਸਰੇ ਭਾਗ ਦੇ ਰੂਪ ਵਿੱਚ ਦਰਸ਼ਕਾਂ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦੇ ਜਾਰੀ ਹੋਣ ਜਾ ਰਹੇ ਗਾਣੇ ਦੀ ਗੱਲ ਕੀਤੀ ਜਾਵੇ ਇਸ ਨੂੰ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ, ਜਦਕਿ ਇਸਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਹੈਪੀ ਰਾਏਕੋਟੀ ਨੇ ਕੀਤੀ ਹੈ ਅਤੇ ਇਸ ਦਾ ਸੰਗੀਤ ਗਿੱਪੀ ਗਰੇਵਾਲ ਦੁਆਰਾ ਤਿਆਰ ਕੀਤਾ ਗਿਆ ਹੈ।
13 ਸਤੰਬਰ ਨੂੰ ਦੁਨੀਆਭਰ ਵਿੱਚ ਰਿਲੀਜ਼ ਹੋਣ ਜਾ ਰਹੀ ਫਿਲਮ ਦੇ ਕਰੀਅਰ ਦੀ ਇੱਕ ਹੋਰ ਬਿਹਤਰੀਨ ਫਿਲਮ ਵੀ ਮੰਨਿਆ ਜਾ ਰਿਹਾ, ਜਿਸ ਦਾ ਦਰਸ਼ਕਾਂ ਵੱਲੋਂ ਵੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।