ਪੰਜਾਬ

punjab

ETV Bharat / entertainment

ਕੈਨੇਡਾ ਪੁੱਜੇ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ, ਇਸ ਨਵੀਂ ਫ਼ਿਲਮ ਦਾ ਕਰਨਗੇ ਪ੍ਰਮੋਸ਼ਨ - Gippy Grewal and sargun in Canada

Jatt Nuu Chudail Takri: ਪੰਜਾਬੀ ਫਿਲਮ ਜੱਟ ਨੂੰ ਚੁੜੈਲ ਟੱਕਰੀ ਦਾ ਪ੍ਰਮੋਸ਼ਨ ਕਰਨ ਲਈ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਕੈਨੇਡਾ ਪਹੁੰਚੇ ਹੋਏ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ 15 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕਰ ਦਿੱਤੀ ਜਾਵੇਗੀ।

Jatt Nuu Chudail Takri
Jatt Nuu Chudail Takri

By ETV Bharat Entertainment Team

Published : Mar 6, 2024, 10:23 AM IST

ਫਰੀਦਕੋਟ:ਟੈਲੀਵਿਜ਼ਨ ਤੋਂ ਬਾਅਦ ਹੁਣ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਅਦਾਕਾਰਾ ਸਰਗੁਣ ਮਹਿਤਾ ਆਪਣੀ ਹੋਮ ਪ੍ਰੋਡੋਕਸ਼ਨ ਅਧੀਨ ਬਣਾਈ ਗਈ ਪਹਿਲੀ ਪੰਜਾਬੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦਾ ਪ੍ਰਮੋਸ਼ਨ ਕਰਨ ਲਈ ਇੰਨੀ ਦਿਨੀ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਵਿਖੇ ਪਹੁੰਚੀ ਹੋਈ ਹੈ। ਇਸ ਦੌਰਾਨ ਸਰਗੁਣ ਗਿੱਪੀ ਗਰੇਵਾਲ ਨਾਲ ਕਈ ਪ੍ਰਮੋਸ਼ਨਲ ਈਵੈਂਟ ਦਾ ਹਿੱਸਾ ਬਣੇਗੀ। 'ਡਰਾਮੀਯਾਤਾ ਅਤੇ ਦੇਸੀ ਮੋਲੋਡੀਜ' ਦੇ ਬੈਨਰ ਹੇਠ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਸਰਗੁਣ ਮਹਿਤਾ, ਗਿੱਪੀ ਗਰੇਵਾਲਾ ਅਤੇ ਰੂਪੀ ਗਿੱਲ ਲੀਡ ਰੋਲ ਅਦਾ ਕਰ ਰਹੇ ਹਨ। ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਨਿਰਮਲ ਰਿਸ਼ੀ, ਬੀਐਨ ਸ਼ਰਮਾ, ਰਵਿੰਦਰ ਮੰਡ ਅਤੇ ਦੀਦਾਰ ਗਿੱਲ ਵੀ ਇਸ ਫਿਲਮ ਵਿੱਚ ਮਹੱਤਵਪੂਰਨ ਰੋਲ ਪਲੇ ਕਰਨਗੇ।

ਸਰਗੁਣ ਮਹਿਤਾ ਫਿਲਮ ਦਾ ਪ੍ਰਮੋਸ਼ਨ ਕਰਨ ਪਹੁੰਚੀ ਕਨੈਡਾ: ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਹਿੱਸੇ ਚੰਬਾ ਤੋਂ ਇਲਾਵਾ ਵੱਖ-ਵੱਖ ਲੋਕੇਸ਼ਨਾਂ 'ਤੇ ਫਿਲਮਾਈ ਗਈ ਇਹ ਫਿਲਮ ਸਰਗੁਣ ਮਹਿਤਾ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਡਰਾਮੀਯਾਤਾ ਵੱਲੋਂ ਬਣਾਈ ਗਈ ਪਹਿਲੀ ਪੰਜਾਬੀ ਫਿਲਮ ਹੈ। ਇਸ ਤੋਂ ਪਹਿਲਾਂ ਉਨਾਂ ਵੱਲੋ ਟੈਲੀਵਿਜ਼ਨ ਇੰਡਸਟਰੀ ਲਈ ਬੇਸ਼ੁਮਾਰ ਸੀਰੀਅਲਜ਼ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ, ਜਿੰਨਾਂ ਸੀਰੀਅਲਜ਼ ਵਿੱਚ ਕਲਰਜ਼ ਚੈਨਲ ਲਈ ਬਣਾਏ ਗਏ 'ਸਵਰਨ ਘਰ', 'ਉਡਾਰੀਆਂ' ਅਤੇ 'ਜਨੂੰਨੀਅਤ' ਆਦਿ ਨਾਮ ਸ਼ਾਮਿਲ ਹਨ। ਬਤੌਰ ਨਿਰਮਾਤਰੀ ਅਤੇ ਅਦਾਕਾਰਾ ਆਪਣੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਇਸ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਅਦਾਕਾਰਾ ਸਰਗੁਣ ਕੈਨੇਡਾ ਦੇ ਦੌਰਾਨ ਵੈਨਕੂਵਰ, ਸਰੀ, ਐਬਸਟਬੋਰਡ ਸਮੇਤ ਬ੍ਰਿਟਿਸ਼ ਕੋਲੰਬੀਆ ਦੇ ਹੋਰਨਾਂ ਹਿੱਸਿਆ ਵਿੱਚ ਹੋਣ ਜਾ ਰਹੇ ਕਈ ਵੱਡੇ ਈਵੇਟਸ ਦਾ ਹਿੱਸਾ ਬਣੇਗੀ। ਇਸ ਦੌਰਾਨ ਉਨਾਂ ਨਾਲ ਫ਼ਿਲਮ ਦੇ ਲੀਡ ਅਦਾਕਾਰ ਗਿੱਪੀ ਗਰੇਵਾਲ ਸਮੇਤ ਅਦਾਕਾਰਾ ਰੂਪੀ ਗਿੱਲ ਅਤੇ ਕਈ ਹੋਰ ਫਿਲਮ ਦੇ ਮੈਬਰਜ ਵੀ ਸ਼ਾਮਿਲ ਹੋਣਗੇ।

'ਜੱਟ ਨੂੰ ਚੁੜੈਲ ਟੱਕਰੀ' ਫਿਲਮ ਦੀ ਰਿਲੀਜ਼ ਮਿਤੀ: ਫਿਲਮ ਜੱਟ ਨੂੰ ਚੁੜੈਲ ਟੱਕਰੀ' ਨਿਰਦੇਸ਼ਕ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਵਿਕਾਸ ਵਸ਼ਿਸ਼ਟ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ 15 ਮਾਰਚ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਜਾਵੇਗੀ। ਇਸ ਫਿਲਮ 'ਚ ਗਿੱਪੀ ਗਰੇਵਾਲ, ਸਰਗੁਣ ਅਤੇ ਰੂਪੀ ਗਿੱਲ ਦੇ ਨਾਲ-ਨਾਲ ਨਿਰਮਲ ਰਿਸ਼ੀ, ਅੰਮ੍ਰਿਤ ਅੰਬੀ, ਦੀਦਾਰ ਗਿੱਲ, ਰਵਿੰਦਰ ਮੰਡ, ਬੀਐਨ ਸ਼ਰਮਾ ਅਤੇ ਹੋਰ ਵੀ ਕਈ ਕਲਾਕਾਰ ਸ਼ਾਮਲ ਹਨ।

ABOUT THE AUTHOR

...view details