Sunny Deol Birthday: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਦਾਕਾਰ ਨੇ ਪਿਛਲੇ ਸਾਲ 'ਗਦਰ 2' ਨਾਲ ਧਮਾਕੇਦਾਰ ਵਾਪਸੀ ਕੀਤੀ। ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਅਤੇ ਕਈ ਰਿਕਾਰਡ ਤੋੜੇ। ਹੁਣ ਅਦਾਕਾਰ ਕੋਲ ਕਈ ਸ਼ਾਨਦਾਰ ਫਿਲਮਾਂ ਹਨ, ਜਿਸ ਵਿੱਚ 'ਲਾਹੌਰ: 1947' ਅਤੇ 'ਬਾਰਡਰ 2' ਸ਼ਾਮਲ ਹਨ। ਪ੍ਰਸ਼ੰਸਕ ਉਨ੍ਹਾਂ ਦੀ ਹਰ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਦੇ 'ਤਾਰਾ ਸਿੰਘ' ਅੱਜ 19 ਅਕਤੂਬਰ ਨੂੰ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ, ਇਸ ਖਾਸ ਦਿਨ ਉਤੇ ਅਸੀਂ ਤੁਹਾਨੂੰ ਇੱਕ ਸਪੈਸ਼ਲ ਟ੍ਰੀਟ ਦੇਣ ਜਾ ਰਹੇ ਹਾਂ, ਜੇਕਰ ਤੁਸੀਂ ਇੱਕ ਪੰਜਾਬੀ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ, ਜੀ ਹਾਂ...ਇੱਥੇ ਅਸੀਂ ਸੰਨੀ ਦਿਓਲ ਦੀਆਂ ਅਜਿਹੀਆਂ ਫਿਲਮਾਂ ਦੀ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਦਾਕਾਰ ਨੇ ਸਰਦਾਰ ਬਣ ਕੇ ਪੂਰੀ ਦੁਨੀਆਂ ਵਿੱਚ ਸਰਦਾਰਾਂ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਆਓ ਲਿਸਟ ਉਤੇ ਨਜ਼ਰ ਮਾਰੀਏ...
ਬਾਰਡਰ:1997 ਵਿੱਚ ਰਿਲੀਜ਼ ਹੋਈ ਸੰਨੀ ਦਿਓਲ ਦੀ 'ਬਾਰਡਰ' ਇੱਕ ਸੁਪਰਹਿੱਟ ਫਿਲਮ ਹੈ, ਇਹ ਫਿਲਮ 1971 ਦੀ ਭਾਰਤ-ਪਾਕਿਸਤਾਨ ਜੰਗ ਉਤੇ ਫਿਲਮਾਈ ਗਈ ਹੈ। ਜੇਪੀ ਦੱਤਾ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਸੰਨੀ ਦਿਓਲ ਨੇ ਇੱਕ ਸਰਦਾਰ ਫੌਜੀ ਅਫਸਰ ਦੀ ਭੂਮਿਕਾ ਨਿਭਾਈ, ਇਸ ਫਿਲਮ ਵਿੱਚ ਸੰਨੀ ਦੇ ਰੋਲ ਦਾ ਨਾਮ ਕੁਲਦੀਪ ਸਿੰਘ ਚਾਂਦਪੁਰੀ ਸੀ। ਫਿਲਮ ਲਈ ਅਦਾਕਾਰ ਦੀ ਕਾਫੀ ਤਾਰੀਫ਼ ਹੋਈ ਸੀ।
ਗਦਰ: ਏਕ ਪ੍ਰੇਮ ਕਥਾ: ਇਸ ਲਿਸਟ ਵਿੱਚ ਅਸੀਂ ਦੂਜੇ ਨੰਬਰ ਉਤੇ ਸੰਨੀ ਦਿਓਲ ਦੀ ਇੱਕ ਹੋਰ ਹਿੱਟ ਫਿਲਮ 'ਗਦਰ: ਏਕ ਪ੍ਰੇਮ ਕਥਾ' ਰੱਖੀ ਹੈ, ਸ਼ਾਇਦ ਹੀ ਕੋਈ ਭਾਰਤੀ ਹੋਵੇ ਜਿਸ ਨੇ ਸੰਨੀ ਦਿਓਲ ਦੀ ਇਹ ਫਿਲਮ ਦੇਖੀ ਨਾ ਹੋਵੇ। 2001 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਅਦਾਕਾਰ ਦੇ ਰੋਲ ਦਾ ਨਾਮ ਤਾਰਾ ਸਿੰਘ ਸੀ। ਇਸ ਫਿਲਮ ਲਈ ਅਦਾਕਾਰ ਨੂੰ ਕਾਫੀ ਐਵਾਰਡਾਂ ਨਾਲ ਵੀ ਨਿਵਾਜਿਆ ਗਿਆ।