ਚੰਡੀਗੜ੍ਹ:ਪੰਜਾਬੀ ਓਟੀਟੀ ਪਲੇਟਫਾਰਮ ਕੇਬਲਵਨ ਨੇ 22 ਨਵੰਬਰ ਨੂੰ ਬਲਾਕਬਸਟਰ ਫਿਲਮ 'ਸੁੱਚਾ ਸੂਰਮਾ' ਨੂੰ ਸਟ੍ਰੀਮ ਕੀਤਾ। ਪੰਜਾਬੀ ਸਿਨੇਮਾ ਨੂੰ ਮੁੜ ਪਰਿਭਾਸ਼ਿਤ ਕਰਨ ਵਾਲੀ ਇਸ ਫਿਲਮ ਨੂੰ ਹੁਣ ਤੁਸੀਂ ਘਰ ਬੈਠ ਕੇ ਵੀ ਦੇਖ ਸਕਦੇ ਹੋ, ਜੋ ਕਿ ਤੁਹਾਡੇ ਫੋਨਾਂ ਉਤੇ ਆ ਗਈ ਹੈ, ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੇ ਥੀਏਟਰ ਵਿੱਚ ਦਰਸ਼ਕਾਂ ਤੋਂ ਕਾਫ਼ੀ ਪਿਆਰ ਪ੍ਰਾਪਤ ਕੀਤਾ ਹੈ।
ਕਿੰਨੀਆਂ ਭਾਸ਼ਾਵਾਂ ਵਿੱਚ ਰਿਲੀਜ਼ ਹੋਈ 'ਸੁੱਚਾ ਸੂਰਮਾ'
ਉਲੇਖਯੋਗ ਹੈ ਕਿ ਪੰਜਾਬੀ ਸਿਨੇਮਾ ਇਤਿਹਾਸ ਵਿੱਚ ਪਹਿਲੀ ਵਾਰ 'ਸੁੱਚਾ ਸੂਰਮਾ' 10 ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬੱਧ ਹੋਵੇਗੀ, ਜਿਸ ਵਿੱਚ ਹਿੰਦੀ, ਅੰਗਰੇਜ਼ੀ, ਤਾਮਿਲ, ਤੇਲਗੂ, ਮਲਿਆਲਮ, ਸਪੈਨਿਸ਼, ਚੀਨੀ, ਰੂਸੀ, ਫ੍ਰੈਂਚ ਅਤੇ ਅਰਬੀ ਸ਼ਾਮਲ ਹਨ।
ਥੀਏਟਰ ਰਿਲੀਜ਼ ਦੌਰਾਨ 'ਸੁੱਚਾ ਸੂਰਮਾ' ਨੇ ਰਚਿਆ ਇਤਿਹਾਸ
- ਉਲੇਖਯੋਗ ਹੈ ਕਿ ਸੁੱਚਾ ਸੂਰਮਾ ਸਿਰਫ਼ ਇੱਕ ਫਿਲਮ ਨਹੀਂ ਹੈ, ਇਹ ਇੱਕ ਵਰਤਾਰਾ ਹੈ। ਫਿਲਮ ਨੇ ਦਰਸ਼ਕਾਂ ਦੇ ਦਿਲਾਂ 'ਤੇ ਕਬਜ਼ਾ ਕਰ ਲਿਆ ਹੈ, ਫਿਲਮ ਦੇਖਣ ਗਏ ਥੀਏਟਰ ਵਿੱਚ ਸਰੋਤਿਆਂ ਨੇ ਖੁਸ਼ੀ ਨਾਲ ਭੰਗੜੇ ਦੀ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ ਵੀ ਪ੍ਰਸ਼ੰਸਕਾਂ ਨੂੰ ਬੇਮਿਸਾਲ ਤਰੀਕਿਆਂ ਨਾਲ ਜਸ਼ਨ ਮਨਾਉਂਦੇ ਦੇਖਿਆ ਗਿਆ।
- ਅਦਾਕਾਰ-ਗਾਇਕ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੇ ਟਰੈਕਟਰਾਂ ਅਤੇ ਟਰਾਲੀਆਂ ਵਿੱਚ ਪਿੰਡਾਂ ਤੋਂ ਥੀਏਟਰਾਂ ਵੱਲ ਯਾਤਰਾ ਕੀਤੀ, ਜਿਸ ਨੇ ਕਿ ਕਾਫੀ ਅਨੌਖੀ ਲਹਿਰ ਪੈਦਾ ਕੀਤੀ ਹੈ।
- ਫਿਲਮ 'ਸੁੱਚਾ ਸੂਰਮਾ' ਨੇ ਪੰਜਾਬੀ ਸਿਨੇਮਾ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ, ਇਹ ਪਹਿਲੀ ਫਿਲਮ ਹੈ, ਜਿਸ ਦੇ ਪ੍ਰਸ਼ੰਸਕ ਘਰਾਂ ਵਿੱਚ ਬਣੇ ਪੋਸਟਰਾਂ ਦੇ ਨਾਲ ਸੜਕਾਂ 'ਤੇ ਉਤਰੇ।
ਫਿਲਮ 'ਸੁੱਚਾ ਸੂਰਮਾ' ਬਾਰੇ ਹੋਰ