ਚੰਡੀਗੜ੍ਹ: ਰਿਲੀਜ਼ ਹੋਈ ਪੰਜਾਬੀ ਫਿਲਮ 'ਬੈਕਅੱਪ' ਨਾਲ ਇੰਨੀ ਦਿਨੀਂ ਸਿਨੇਮਾ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣੇ ਹੋਏ ਹਨ ਫਿਲਮ ਦੇ ਲੀਡ ਅਦਾਕਾਰ ਬਿਨੇ ਜੌੜਾ ਅਤੇ ਅਦਾਕਾਰਾ ਸੁਖਮਨੀ ਕੌਰ, ਜੋ ਇਸ ਅਰਥ-ਭਰਪੂਰ ਫਿਲਮ ਨੂੰ ਚਾਰੇ-ਪਾਸੇ ਤੋਂ ਮਿਲ ਰਹੀ ਤਾਰੀਫ਼ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।
ਦੁਨੀਆਂ ਭਰ ਵਿੱਚ ਪਸੰਦ ਕੀਤੀ ਜਾ ਰਹੀ ਉਕਤ ਫਿਲਮ ਦੇ ਗ੍ਰੈਂਡ ਪ੍ਰੀਮੀਅਰ ਦੌਰਾਨ ਇਸ ਖੂਬਸੂਰਤ ਆਨ ਸਕਰੀਨ ਜੋੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸੇ ਨੂੰ ਲੈ ਕੇ ਅਪਣੇ ਤਜ਼ਰਬੇ ਬਾਰੇ ਦੱਸਿਆ ਕਿ ਕਮਰਸ਼ਿਅਲ ਹਿੱਤਾਂ ਤੋਂ ਪਾਸੇ ਹੱਟ ਕੇ ਬਣਾਈ ਗਈ ਇਸ ਫਿਲਮ ਨੂੰ ਵਜ਼ੂਦ ਲੈਣ ਨੂੰ ਲੈ ਕੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਪੂਰੀ ਟੀਮ ਦੇ ਜੀਅ-ਜਾਨ ਅਤੇ ਜਨੂੰਨੀਅਤ ਨਾਲ ਕੀਤੀ ਮਿਹਨਤ ਦੇ ਸਦਕਾ ਫਿਲਮ ਸਿਰਜਨਾਤਮਕ ਚੋਂ ਉਭਰਨ 'ਚ ਸਫ਼ਲ ਰਹੀ ਹੈ, ਜਿਸ ਨੂੰ ਹੌਂਸਲਿਆਂ ਦੇ ਪ੍ਰਤੀਕ ਵਜੋਂ ਵੀ ਮੰਨਿਆ ਜਾ ਸਕਦਾ ਹੈ।
ਫਿਲਮ ਨੂੰ ਲੈ ਕੇ ਕੀ ਬੋਲੇ ਅਦਾਕਾਰ ਬਿਨੇ ਜੌੜਾ
ਹਾਲ ਦੇ ਸਮੇਂ ਵਿੱਚ ਸਾਹਮਣੇ ਆਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਪੰਜਾਬੀ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਦਾ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਬਿਨੇ ਜੌੜਾ, ਜਿੰਨ੍ਹਾਂ ਵੱਲੋਂ ਪੀਟੀਸੀ ਪੰਜਾਬੀ ਦੇ ਸੀਰੀਅਲ 'ਵੰਗਾਂ' ਵਿੱਚ ਨਿਭਾਈ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।