ਪੰਜਾਬ

punjab

ETV Bharat / entertainment

ਫਿਲਮ 'ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ' ਦੇ ਨਾਂਅ 'ਤੇ ਗੁੱਸੇ 'ਚ ਆਏ ਕਰਨ ਜੌਹਰ, ਪਹੁੰਚੇ ਹਾਈਕੋਰਟ, ਬੋਲੇ-ਹੁਣੇ ਹੀ ਰੋਕੋ... - Director Karan Johar - DIRECTOR KARAN JOHAR

Director Karan Johar Moves Court: ਕਰਨ ਜੌਹਰ ਨੇ ਹਾਲ ਹੀ 'ਚ ਇੱਕ ਫਿਲਮ 'ਚ ਆਪਣਾ ਨਾਂਅ ਬਦਨਾਮ ਕਰਨ ਦੇ ਮਾਮਲੇ 'ਚ ਅਦਾਲਤ ਦਾ ਰੁਖ਼ ਕੀਤਾ ਹੈ। ਫਿਲਮ ਦਾ ਨਾਂਅ 'ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ' ਹੈ।

Director Karan Johar Moves Court
Director Karan Johar Moves Court (instagram)

By ETV Bharat Entertainment Team

Published : Jun 13, 2024, 10:30 AM IST

ਮੁੰਬਈ (ਬਿਊਰੋ):ਬਾਲੀਵੁੱਡ ਫਿਲਮ ਮੇਕਰ ਕਰਨ ਜੌਹਰ ਨੇ ਹਾਲ ਹੀ 'ਚ ਆਪਣੇ ਨਾਂਅ ਦੀ ਦੁਰਵਰਤੋਂ ਅਤੇ ਬਦਨਾਮ ਕਰਨ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ, ਕਰਨ ਔਰ ਜੌਹਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ' ਦੇ ਖਿਲਾਫ ਕਰਨ ਜੌਹਰ ਨੇ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਫਿਲਮ ਦੀ ਰਿਲੀਜ਼ ਡੇਟ 14 ਜੂਨ ਹੈ।

ਕਰਨ ਜੌਹਰ ਨੇ ਆਪਣਾ ਨਾਮ ਬਦਨਾਮ ਕਰਨ ਦਾ ਲਗਾਇਆ ਇਲਜ਼ਾਮ: ਕਰਨ ਜੌਹਰ ਨੇ ਫਿਲਮ 'ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ' ਦੇ ਖਿਲਾਫ ਹਾਈਕੋਰਟ ਤੱਕ ਪਹੁੰਚ ਕੀਤੀ ਹੈ ਅਤੇ ਇਸ ਨੂੰ ਰੋਕਣ ਲਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ।

ਕਰਨ ਨੇ ਅਰਜ਼ੀ 'ਚ ਲਿਖਿਆ, 'ਫਿਲਮ ਦੇ ਨਾਂਅ 'ਤੇ ਉਸ ਦਾ ਮਜ਼ਾਕ ਉਡਾਉਣ ਅਤੇ ਉਸ ਦਾ ਨਾਂਅ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।' ਉਸ ਦਾ ਕਹਿਣਾ ਹੈ ਕਿ ਫਿਲਮ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਨਿਰਮਾਤਾਵਾਂ ਨੂੰ ਉਸ ਦਾ ਨਾਂਅ ਵਰਤਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਇਹ ਮਾਮਲਾ ਬੁੱਧਵਾਰ ਨੂੰ ਜਸਟਿਸ ਆਰਆਈ ਛਾਗਲਾ ਦੀ ਬੈਂਚ ਸਾਹਮਣੇ ਪੇਸ਼ ਕੀਤਾ ਗਿਆ।

ਕੋਰਟ ਨੇ ਸੁਣਵਾਈ ਦੀ ਦਿੱਤੀ ਤਰੀਕ: ਕਰਨ ਜੌਹਰ ਦੀ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਫਿਲਮ ਦੇ ਪੋਸਟਰ ਅਤੇ ਟ੍ਰੇਲਰ ਉਸ ਦੇ ਨਾਂਅ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਉਸ ਨੂੰ ਬਦਨਾਮ ਕਰ ਰਹੇ ਹਨ। ਬੈਂਚ ਨੇ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਵੀਰਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਲਈ ਬੁਲਾਇਆ ਹੈ। ਕਰਨ ਨੇ ਲੇਖਕ-ਨਿਰਦੇਸ਼ਕ ਬਬਲੂ ਸਿੰਘ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ 'ਚ ਫਿਲਮ ਦੇ ਟਾਈਟਲ 'ਚ ਉਨ੍ਹਾਂ ਦੇ ਨਾਂਅ ਦੀ ਵਰਤੋਂ 'ਤੇ ਪੱਕੇ ਤੌਰ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।

ABOUT THE AUTHOR

...view details