ਬਰਨਾਲਾ: ਬਰਨਾਲਾ ਨੇੜੇ ਵਾਪਰੇ ਸੜਕ ਹਾਦਸੇ 'ਚ ਕਿਸਾਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ 'ਫ਼ਰਿਸ਼ਤੇ ਸਕੀਮ' ਤਹਿਤ ਮੁਫ਼ਤ ਇਲਾਜ ਕਰਨ ਦਾ ਬਰਨਾਲਾ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਇਹ ਜਾਣਕਾਰੀ ਸਿਵਲ ਹਸਪਤਾਲ ਬਰਨਾਲਾ ਵਿਖੇ ਫੱਟੜ ਲੋਕ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਮੌਕੇ ਦਿੱਤੀ ਹੈ। ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ 3 ਦੀ ਮੌਤ ਹੋ ਗਈ ਸੀ, ਜਦਕਿ 34 ਵਿਅਕਤੀ ਫੱਟੜ ਹੋ ਗਏ ਸਨ। ਇਨ੍ਹਾਂ ਵਿਚੋਂ 8 ਲੋਕਾਂ ਨੂੰ ਏਮਜ਼ ਬਠਿੰਡਾ ਰੈਫਰ ਕੀਤਾ ਗਿਆ ਹੈ।
![ROAD ACCIDENT IN BARNALA](https://etvbharatimages.akamaized.net/etvbharat/prod-images/05-01-2025/pb-bnl-kisanaccidentissue-pb10017_05012025200438_0501f_1736087678_896.jpeg)
ਇਨ੍ਹਾਂ-ਇਨ੍ਹਾਂ ਕਿਸਾਨਾਂ ਨੂੰ ਬਿਹਤਰ ਇਲਾਜ ਦਿੱਤਾ ਜਾ ਰਿਹਾ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਬਿਹਤਰ ਇਲਾਜ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਸੜਕ ਹਾਦਸੇ ਵਿੱਚ ਫੱਟੜ ਵਿਅਕਤੀਆਂ ਬਾਰੇ ਦੱਸਦਿਆਂ ਕਿਹਾ ਕਿ ਸਰਬਜੀਤ ਕੌਰ ਉਮਰ 54 ਸਾਲ, ਕੁਲਜੀਤ ਕੌਰ 60, ਬਸੰਤ ਸਿੰਘ 50, ਸਤਪਾਲ ਸਿੰਘ 70, ਜਸਪ੍ਰੀਤ ਕੌਰ 46, ਗੁਰਤੇਜ ਸਿੰਘ 70, ਗੁਰਪ੍ਰੀਤ ਸਿੰਘ 60, ਕੁਲਵਿੰਦਰ ਕੌਰ 60, ਨਿਰਮਲ ਸਿੰਘ 50, ਕਰਮਜੀਤ ਸਿੰਘ 30, ਅਜਮੇਰ ਸਿੰਘ 70, ਦਰਸ਼ਨ ਸਿੰਘ 69, ਧਰਮ ਸਿੰਘ 60, ਜਗਰਾਜ ਸਿੰਘ 65, ਰਾਜਦੀਪ ਸਿੰਘ 36, ਕੁਲਵਿੰਦਰ ਕੌਰ 60, ਰਣਜੀਤ ਸਿੰਘ 65, ਸੁਖਪਾਲ ਸਿੰਘ 60, ਬਹਾਦਰ ਸਿੰਘ 60, ਜਗਦੇਵ ਸਿੰਘ 34, ਜੀਤ ਸਿੰਘ 70, ਸਤਪਾਲ ਸਿੰਘ 70, ਮਹਿੰਦਰ ਸਿੰਘ 70, ਕੁਲਦੀਪ ਕੌਰ 42, ਬਲਤੇਜ ਸਿੰਘ 57, ਗੁਰਦੇਵ ਕੌਰ 72, ਗੁਰਪ੍ਰੀਤ ਸਿੰਘ 35, ਅਰਮਾਨ ਸਿੰਘ 17, ਕਰਮਜੀਤ ਸਿੰਘ 46, ਤਰਸੇਮ ਸਿੰਘ 56, ਚਰਨਜੀਤ ਕੌਰ 40, ਬਲਕੌਰ ਸਿੰਘ 42, ਜਸਵੀਰ ਸਿੰਘ 70 ਅਤੇ ਧਨਵੰਤ ਕੌਰ ਉਮਰ 65 ਸਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਅਧੀਨ ਹਨ।
![ROAD ACCIDENT IN BARNALA](https://etvbharatimages.akamaized.net/etvbharat/prod-images/05-01-2025/pb-bnl-kisanaccidentissue-pb10017_05012025200438_0501f_1736087678_490.jpeg)
ਇਨ੍ਹਾਂ-ਇਨ੍ਹਾਂ ਕਿਸਾਨਾਂ ਨੂੰ ਬਠਿੰਡਾ ਏਮਜ਼ ਵਿਖੇ ਕੀਤਾ ਰੈਫਰ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਦੀਪ ਕੌਰ ਉਮਰ 36 ਸਾਲ, ਅਜ਼ਮੇਰ ਸਿੰਘ 70, ਕੁਲਜੀਤ ਕੌਰ 60, ਬਸੰਤ ਸਿੰਘ 50, ਜਸਪ੍ਰੀਤ ਕੌਰ 46, ਕਰਮਜੀਤ ਸਿੰਘ 32, ਬਲਤੇਜ ਸਿੰਘ 57 ਅਤੇ ਗੁਰਦੇਵ ਕੌਰ 72 ਨੂੰ ਗੰਭੀਰ ਹਾਲਤ ਕਰਕੇ ਬਠਿੰਡਾ ਏਮਜ਼ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਮ੍ਰਿਤਕਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਲਵੀਰ ਕੌਰ ਉਮਰ 67 ਸਾਲ, ਸਰਬਜੀਤ ਕੌਰ 55 ਅਤੇ ਜਸਵੀਰ ਕੌਰ 60 ਨੂੰ ਸਿਵਲ ਹਸਪਤਾਲ ਬਰਨਾਲਾ 'ਚ ਮ੍ਰਿਤਕ ਘੋਸ਼ਿਤ ਕੀਤਾ ਗਿਆ ਹੈ।