ਹੈਦਰਾਬਾਦ:ਸਾਊਥ ਸੁਪਰਸਟਾਰ ਪ੍ਰਭਾਸ ਸਟਾਰਰ ਫਿਲਮ 'ਕਲਕੀ 2898 ਏਡੀ' ਆਪਣੀ ਰਿਲੀਜ਼ ਦੇ ਨੇੜੇ ਹੈ ਅਤੇ ਇਸ ਤੋਂ ਪਹਿਲਾਂ ਫਿਲਮ ਦਾ ਪਹਿਲਾਂ ਗੀਤ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। 14 ਜੂਨ ਦੀ ਸ਼ਾਮ ਨੂੰ 'ਕਲਕੀ 2898 ਏਡੀ' ਦੇ ਨਿਰਮਾਤਾਵਾਂ ਨੇ ਇੱਕ ਪੋਸਟ ਜਾਰੀ ਕਰਕੇ ਦੱਸਿਆ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ 'ਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਆਪਣੇ ਹੀ ਅੰਦਾਜ਼ 'ਚ ਗਾਉਣ ਜਾ ਰਹੇ ਹਨ।
'ਕਲਕੀ 2898 ਏਡੀ' ਦੇ ਨਿਰਮਾਤਾ ਵਿਜਯੰਤੀ ਮੂਵੀਜ਼ ਨੇ 14 ਜੂਨ ਨੂੰ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਪ੍ਰਭਾਸ ਅਤੇ ਦਿਲਜੀਤ ਦੁਸਾਂਝ ਪੱਗਾਂ ਵਿੱਚ ਨਜ਼ਰ ਆ ਰਹੇ ਹਨ, ਹਾਲਾਂਕਿ ਇਸ ਪੋਸਟ ਵਿੱਚ ਦੋਵਾਂ ਸਿਤਾਰਿਆਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ ਹੈ ਕਿ ਇਸ ਗੀਤ ਦਾ ਪ੍ਰੋਮੋ ਬਹੁਤ ਜਲਦ ਰਿਲੀਜ਼ ਹੋਣ ਵਾਲਾ ਹੈ, ਹਾਲਾਂਕਿ ਮੇਕਰਸ ਨੇ ਪੂਰੇ ਗੀਤ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ।