ਚੰਡੀਗੜ੍ਹ: ਦਿਲਜੀਤ ਦੁਸਾਂਝ ਦੇ ਹਾਲ ਹੀ ਦਿਨਾਂ ਵਿੱਚ ਚੰਡੀਗੜ੍ਹ 'ਚ ਸੰਪੰਨ ਹੋਏ ਲਾਈਵ ਕੰਸਰਟ ਤੋਂ ਬਾਅਦ ਹੁਣ ਪ੍ਰਸਿੱਧ ਗਾਇਕ ਏਪੀ ਢਿੱਲੋਂ ਦਾ ਇੱਥੇ ਹੀ ਅਗਲੇ ਦਿਨੀਂ ਹੋਣ ਜਾ ਰਿਹਾ ਗ੍ਰੈਂਡ ਸ਼ੋਅ ਵੀ ਮੁਸ਼ਕਲਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ, ਜਿਸ ਉਪਰ ਪ੍ਰਸ਼ਾਸਨਿਕ ਘੇਰਾ ਕੱਸਦਿਆਂ ਸੰਬੰਧਤ ਅਧਿਕਾਰੀਆਂ ਵੱਲੋਂ ਇਸ ਦਾ ਨਿਰਧਾਰਤ ਪ੍ਰੋਗਰਾਮ ਸਥਲ ਵੀ ਮੌਕੇ ਉਤੇ ਬਦਲ ਦਿੱਤਾ ਗਿਆ ਹੈ।
ਬਾਲੀਵੁੱਡ ਤੋਂ ਦੁਨੀਆ ਭਰ ਦੇ ਸੰਗੀਤਕ ਗਲਿਆਰਿਆਂ ਵਿੱਚ ਅੱਜਕੱਲ੍ਹ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ ਗਾਇਕ ਏਪੀ ਢਿੱਲੋਂ, ਜਿੰਨ੍ਹਾਂ ਵੱਲੋਂ ਅਗਾਮੀ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਇਹ ਗ੍ਰੈਂਡ ਕੰਸਰਟ ਉਲੀਕਿਆ ਗਿਆ ਹੈ, ਜਿਸ ਲਈ ਉਨ੍ਹਾਂ ਦੀਆਂ ਪ੍ਰਬੰਧਨ ਟੀਮਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਨੂੰ ਵਿਸ਼ਾਲ ਪੱਧਰ ਉੱਪਰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਪਰ ਹੁਣ ਅਚਾਨਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪੱਤਰ ਅਤੇ ਨਿਰਦੇਸ਼ ਜਾਰੀ ਕਰਦਿਆਂ ਉਕਤ ਸ਼ੋਅ ਦਾ ਨਿਰਧਾਰਤ 34 ਸੈਕਟਰ ਐਗਜੀਬੀਸ਼ਨ ਸੈਂਟਰ ਵਿਚਲਾ ਸਥਾਨ ਬਦਲਦਿਆਂ ਇਸ ਨੂੰ 25 ਸੈਕਟਰ ਵਿਚਲੇ ਰੈਲੀ ਸਥਲ ਵਿਖੇ ਤਬਦੀਲ ਕੀਤੇ ਜਾਣ ਦੀ ਤਾਕੀਦ ਕਰ ਦਿੱਤੀ ਗਈ ਹੈ।
ਓਧਰ ਉਕਤ ਹਿਦਾਇਤਾਂ ਅਤੇ ਬਦਲੇ ਵੈਨਿਊ ਨੂੰ ਲੈ ਕੇ ਜਿੱਥੇ ਸ਼ੋਅ ਪ੍ਰਬੰਧਨ ਟੀਮਾਂ ਅਪਣੇ ਆਪ ਨੂੰ ਮਾਯੂਸੀ ਦੀ ਸਥਿਤੀ ਵਿੱਚ ਘਿਰਿਆ ਮਹਿਸੂਸ ਕਰ ਰਹੀਆਂ ਹਨ, ਉੱਥੇ ਪ੍ਰਸਾਸ਼ਨਿਕ ਹਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿਲਜੀਤ ਦੁਸਾਂਝ ਦੇ ਸ਼ੋਅ ਦੌਰਾਨ ਦਰਵੇਸ਼ ਆਈਆਂ ਟ੍ਰੈਫਿਕ ਸਮੱਸਿਆਵਾਂ ਨੂੰ ਲੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਕਤ ਸੰਬੰਧਤ ਨਿਯਮਾਂ ਅਤੇ ਰੱਦੋਬਦਲ ਫੈਸਲਿਆਂ ਨੂੰ ਅੰਜ਼ਾਮ ਦੇਣਾ ਪਿਆ ਹੈ, ਜਿਸ ਸੰਬੰਧਤ ਸੰਬੰਧਤ ਸੈਕਟਰ ਕੌਂਸਲਰਾਂ ਵੱਲੋਂ ਲੋਕਜਨ ਪ੍ਰਤੀਨਿਧਤਾਂ ਕਰਦੀਆਂ ਸ਼ਿਕਾਇਤਾਂ ਵੀ ਪ੍ਰਸ਼ਾਸਨ ਪਾਸ ਦਾਖ਼ਲ ਕਰਵਾਈਆਂ ਗਈਆਂ ਹਨ।
ਉਕਤ ਈਵੈਂਟ ਸੰਬੰਧਤ ਜਿੰਨ੍ਹਾਂ ਮਿਲੀਆਂ ਸ਼ਿਕਾਇਤਾਂ ਦਾ ਜ਼ਿਕਰ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਸਥਾਨਕ ਨਿਵਾਸੀਆਂ ਨੂੰ ਸ਼ੋਅ ਦੌਰਾਨ ਦਰਪੇਸ਼ ਆਉਣ ਵਾਲਿਆਂ ਟ੍ਰੈਫਿਕ ਸਮੱਸਿਆਵਾਂ ਵੀ ਪ੍ਰਮੁੱਖ ਹਨ, ਜਿਸ ਦੇ ਮੱਦੇਨਜ਼ਰ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: