ਪੰਜਾਬ

punjab

ETV Bharat / entertainment

ਰੁਪਿੰਦਰ ਗਾਂਧੀ 2 ਦੇ ਸੀਕੁਅਲ ਵਜੋ ਰਿਲੀਜ਼ ਹੋਣ ਜਾ ਰਹੀ ਦੇਵ ਖਰੌੜ ਦੀ ਨਵੀਂ ਫਿਲਮ, ਇਸ ਦਿਨ ਹੋਵੇਗੀ ਰਿਲੀਜ਼ - Movie Gandhi 3 Yaar Da Yaar - MOVIE GANDHI 3 YAAR DA YAAR

Movie Gandhi 3: Yaar Da Yaar: ਦੇਵ ਖਰੌੜ ਦੀਆਂ ਫਿਲਮਾਂ ਰੁਪਿੰਦਰ ਗਾਂਧੀ ਦਾ ਗੈਂਗਸਟਰ ਅਤੇ ਰੁਪਿੰਦਰ ਗਾਂਧੀ 2 ਦੇ ਸੀਕੁਅਲ ਵਜੋ ਹੁਣ ਫ਼ਿਲਮ 'ਗਾਂਧੀ 3: ਯਾਰਾਂ ਦਾ ਯਾਰ' ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 30 ਅਗਸਤ ਨੂੰ ਦੇਸ਼-ਵਿਦੇਸ਼ 'ਚ ਰਿਲੀਜ਼ ਹੋ ਜਾਵੇਗੀ।

Movie Gandhi 3: Yaar Da Yaar
Movie Gandhi 3: Yaar Da Yaar (Etv Bharat)

By ETV Bharat Entertainment Team

Published : Jul 27, 2024, 5:25 PM IST

ਫਰੀਦਕੋਟ: ਪੰਜਾਬੀ ਸਿਨੇਮਾਂ ਦੀ ਆਉਣ ਵਾਲੀ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਫ਼ਿਲਮ 'ਗਾਂਧੀ 3: ਯਾਰਾਂ ਦਾ ਯਾਰ' ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 30 ਅਗਸਤ 2024 ਨੂੰ ਦੇਸ਼-ਵਿਦੇਸ਼ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਇਹ ਫਿਲਮ 'ਡਰੀਮ ਰਿਆਲਟੀ ਮੂਵੀਜ਼, ਰਵਨੀਤ ਚਾਹਲ ਅਤੇ ਓਮ ਜੀ ਸਿਨੇ ਵਰਲਡ' ਵੱਲੋਂ ਪ੍ਰਸਤੁਤ ਕੀਤੀ ਜਾਵੇਗੀ।

'ਗਾਂਧੀ 3: ਯਾਰਾਂ ਦਾ ਯਾਰ' ਫਿਲਮ ਦੀ ਸਟਾਰ ਕਾਸਟ: ਮਨਦੀਪ ਚਾਹਲ ਵੱਲੋ ਨਿਰਦੇਸ਼ਿਤ ਕੀਤੀ ਇਸ ਐਕਸ਼ਨ ਨਾਲ ਭਰਪੂਰ ਫ਼ਿਲਮ ਦੀ ਝਲਕ ਵੀ ਰਿਵੀਲ ਕਰ ਦਿੱਤੀ ਗਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਐਕਸ਼ਨ- ਡਰਾਮਾ ਥੀਮ ਅਧੀਨ ਬਣਾਈ ਗਈ ਇਸ ਫ਼ਿਲਮ ਵਿੱਚ ਦੇਵ ਖਰੌੜ ਲੀਡ ਅਤੇ ਟਾਈਟਲ ਭੂਮਿਕਾ ਅਦਾ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਲੱਕੀ ਧਾਲੀਵਾਲ, ਨਵਦੀਪ ਕਲੇਰ, ਅਦਿੱਤੀ ਆਰਿਆ, ਦਕਸ਼ਅਜੀਤ ਸਿੰਘ, ਜਿੰਮੀ ਸ਼ਰਮਾਂ, ਤਰਸੇਮ ਪਾਲ, ਨਗਿੰਦਰ ਗੱਖੜ, ਪਾਲੀ ਮਾਂਗਟ, ਰੁਪਿੰਦਰ ਰੂਪੀ, ਇੰਦਰ ਬਾਜਵਾ, ਅੰਕਿਤਾ ਸ਼ੈਲੀ, ਕਰਮਜੀਤ ਬਰਾੜ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਰੋਲਜ਼ ਵਿੱਚ ਨਜ਼ਰ ਆਉਣਗੇ।

ਮਾਲਵਾ ਦੇ ਮੋਗਾ ਅਤੇ ਮੋਹਾਲੀ ਇਲਾਕਿਆਂ ਵਿੱਚ ਸ਼ੂਟ ਕੀਤੀ ਗਈ ਇਸ ਮੰਨੋਰੰਜਕ ਮਸਾਲਾ ਫਿਲਮਾਂ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ, ਤਾਂ ਇਸ ਥ੍ਰਿਲਰ ਫ਼ਿਲਮ ਦੇ ਡੀ.ਓ.ਪੀ ਹਰਪ੍ਰੀਤ ਸਿੰਘ, ਕਲਾ ਨਿਰਦੇਸ਼ਕ ਸ਼੍ਰੀ ਕੁਮਾਰ ਨਈਅਰ, ਐਕਸ਼ਨ ਡਾਇਰੈਕਟਰ ਓਮ ਪ੍ਰਕਾਸ਼, ਕਾਸਟਿਊਮ ਡਿਜ਼ਾਈਨਰ ਸੁਪਰੀਤ ਚੀਮਾ, ਬੈਕਗਰਾਊਂਡ ਸਕੋਰਰ ਕਵਿਨ ਰਾਏ, ਕਾਰਜਕਾਰੀ ਨਿਰਮਾਤਾ ਰਜਿੰਦਰ ਰਾਜਾ ਅਤੇ ਮਿਊਜ਼ਿਕ ਡਾਇਰੈਕਟਰ ਅਵੀ ਸਰਾਂ ਹਨ। ਵੀਤ ਬਲਜੀਤ, ਹਰਮਨਜੀਤ ਵੱਲੋ ਲਿਖੇ ਮੋਲੋਡੀਅਸ ਗਾਣਿਆ ਨੂੰ ਪਿੱਠਵਰਤੀ ਆਵਾਜ਼ਾਂ ਬੀ ਪਰਾਂਕ, ਐਮੀ ਵਿਰਕ, ਗੁਲਾਬ ਸਿੱਧੂ ਵੱਲੋ ਦਿੱਤੀਆ ਗਈਆ ਹਨ।

ਬਿੱਗ ਸੈਟਅਪ ਅਧੀਨ ਸਾਲ 2015 'ਚ ਬਣਾਈ ਗਈ ਫਿਲਮ 'ਰੁਪਿੰਦਰ ਗਾਂਧੀ ਦਾ ਗੈਂਗਸਟਰ' ਅਤੇ ਸਾਲ 2017 'ਚ ਫਿਲਮ 'ਰੁਪਿੰਦਰ ਗਾਂਧੀ 2' ਦੇ ਸੀਕੁਅਲ ਦੇ ਰੂਪ ਵਿੱਚ ਫ਼ਿਲਮ 'ਗਾਂਧੀ 3: ਯਾਰਾਂ ਦਾ ਯਾਰ' ਇਸ ਸੀਰੀਜ਼ ਦੀ ਤੀਸਰੀ ਫ਼ਿਲਮ ਹੋਵੇਗੀ। ਇਸ ਫਿਲਮ ਦਾ ਦਰਸ਼ਕਾਂ ਵੱਲੋ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ABOUT THE AUTHOR

...view details