ਹੈਦਰਾਬਾਦ ਡੈਸਕ: ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਇੱਕ ਪੋਡਕਾਸਟ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਸਿੰਘ ਅੱਲ੍ਹਾਬਾਦੀਆ ਦੇ ਪੋਡਕਾਸਟ 'ਤੇ ਜਾਣਾ ਸੀ ਪਰ ਹੁਣ ਉਨ੍ਹਾਂ ਨੇ ਆਪਣੇ Instagram'ਤੇ ਇੱਕ ਵੀਡੀਓ ਪਾ ਕੇ ਇਸ ਪੋਡਕਾਸਟ 'ਚ ਜਾਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਖੁਦ ਰਣਵੀਰ ਸਿੰਘ ਅੱਲ੍ਹਾਬਾਦੀਆ ਨੂੰ ਦੱਸਿਆ ਹੈ।
ਬੀ ਪਰਾਕ ਵੱਲੋਂ ਇਨਕਾਰ ਕਿਉਂ?
ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਰਣਵੀਰ ਅੱਲ੍ਹਬਾਦੀਆ ਦੇ ਪੋਡਕਾਸਟ 'ਚ ਤਾਂ ਮਸ਼ਹੂਰ ਹਸਤੀਆਂ ਆਉਂਦੀਆਂ ਨੇ ਤਾਂ ਬੀ ਪਰਾਕ ਨੇ ਇਨਕਾਰ ਕਿਉਂ ਕੀਤਾ? ਦਰਅਸਲ ਅੱਲ੍ਹਾਬਾਦੀਆ ਵੱਲੋਂ ਸਮਯ ਰੈਨਾ ਦੇ ਇੰਡੀਆਜ਼ ਗੌਟ ਲੇਟੈਂਟ ਸ਼ੋਅ 'ਚ ਸ਼ਾਮਿਲ ਹੋਏ ਅਤੇ ਕੁੱਝ ਅਜਿਹਾ ਬੋਲ ਗਏ ਜਿਸ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ।
ਬੀ ਪਰਾਕ ਨੇ ਆਖਿਆ ਕਿ " ਇਹ ਸਾਡਾ ਇੰਡੀਅਨ ਕਲਚਰ ਨਹੀਂ ਹੈ।ਇਹ ਸਾਡਾ ਹੈ ਹੀ ਨਹੀਂ?। ਤੁਸੀਂ ਆਪਣੇ ਮਾਪਿਆਂ ਦੀ ਕਿਹੜੀ ਸਟੋਰੀ ਦੱਸ ਰਹੇ ਹੋ? ਕੀ ਇਹ ਕਾਮੇਡੀ ਹੈ? ਨਹੀਂ ਇਹ ਕਾਮੇਡੀ ਨਹੀਂ ਹੈ। ਤੁਸੀਂ ਗਾਲਾਂ ਕੱਢ ਰਹੇ ਹੋ ਅਤੇ ਇੱਕ ਸਰਦਾਰ ਜੀ ਆਪਣੇ ਸੋਸ਼ਲ ਮੀਡੀਆ 'ਤੇ ਸ਼ਰੇਆਮ ਵੀਡੀਓ ਪਾ ਕੇ ਕਹਿੰਦਾ ਹਾਂ ਮੈਂ ਗਾਲਾਂ ਕੱਢਦਾ ਹਾਂ ਤਾਂ ਇਸ 'ਚ ਕੀ ਪ੍ਰੋਬਲਮ, ਸਾਨੂੰ ਪ੍ਰੋਬਲਮ ਹੈ।ਰਣਵੀਰ ਅੱਲ੍ਹਾਬਾਦੀਆ ਇੰਨਾਂ ਵੱਡਾ ਪੋਡਕਾਸਟਰ ਹੈ ਉਸ ਦੇ ਸ਼ੋਅ 'ਚ ਵੱਡੇ-ਵੱਡੇ ਲੋਕ ਅਤੇ ਸੰਤ ਆਉਂਦੇ ਨੇ ਪਰ ਤੁਹਾਡੀ ਇੰਨ੍ਹੀ ਘਟੀਆ ਸੋਚ ਹੈ। ਜੇਕਰ ਅਸੀਂ ਹੁਣ ਅਜਿਹਾ ਕੁੱਝ ਨਾ ਰੋਕ ਸਕੇ ਤਾਂ ਸਾਡੇ ਬੱਚਿਆਂ ਲਈਆਂ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਵੇਗਾ।"
ਰਣਵੀਰ ਸਿੰਘ ਅੱਲ੍ਹਾਬਾਦੀਆ ਨੇ ਮੰਗੀ ਮੁਆਫ਼ੀ
ਦਰਅਸਲ ਮਾਤਾ-ਪਿਤਾ ਅਤੇ ਔਰਤਾਂ 'ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਮਾਮਲੇ 'ਚ ਯੂਟਿਊਬਰ ਰਣਵੀਰ ਅੱਲ੍ਹਾਬਾਦੀਆ, ਅਪੂਰਵਾ ਮਖੀਜਾ, ਕਾਮੇਡੀਅਨ ਸਮਯ ਰੈਨਾ ਅਤੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਦੇ ਪ੍ਰਬੰਧਕ ਖਿਲਾਫ ਮੁੰਬਈ 'ਚ ਐੱਫਆਈਆਰ ਦਰਜ ਕੀਤੀ ਗਈ ਹੈ। ਬਾਂਬੇ ਹਾਈ ਕੋਰਟ ਦੇ ਵਕੀਲ ਆਸ਼ੀਸ਼ ਰਾਏ ਦੀ ਸ਼ਿਕਾਇਤ 'ਤੇ ਮੁੰਬਈ ਦੇ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ। ਵਿਵਾਦ ਵੱਧਣ ਤੋਂ ਬਾਅਦ ਰਣਵੀਰ ਅੱਲ੍ਹਾਬਾਦੀਆ ਨੇ ਮੁਆਫੀ ਮੰਗ ਲਈ ਹੈ।
"ਮੇਰੀ ਟਿੱਪਣੀ ਉਚਿਤ ਨਹੀਂ ਸੀ। ਮਜ਼ਾਕੀਆ ਵੀ ਨਹੀਂ ਸੀ। ਕਾਮੇਡੀ ਮੇਰੀ ਸ਼ੈਲੀ ਨਹੀਂ ਹੈ। ਮੈਂ ਸਿਰਫ਼ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਕਈਆਂ ਨੇ ਪੁੱਛਿਆ ਕਿ ਕੀ ਮੈਂ ਇਸ ਤਰ੍ਹਾਂ ਆਪਣੇ ਪਲੇਟਫਾਰਮ ਦੀ ਵਰਤੋਂ ਕਰਾਂਗਾ, ਤਾਂ ਜਵਾਬ ਵਿੱਚ ਮੈਂ ਕਹਾਂਗਾ ਕਿ ਮੈਂ ਆਪਣੇ ਪਲੇਟਫਾਰਮ ਦੀ ਇਸ ਤਰ੍ਹਾਂ ਵਰਤੋਂ ਬਿਲਕੁਲ ਨਹੀਂ ਕਰਨਾ ਚਾਹੁੰਦਾ। ਜੋ ਵੀ ਹੋਇਆ ਉਸ ਲਈ ਮੈਂ ਕੋਈ ਵੀ ਤਰਕ ਨਹੀਂ ਦੇਣਾ ਚਾਹਾਂਗਾ। ਮੈਂ ਸਿਰਫ਼ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਜੱਜਮੈਂਟ ਵਿੱਚ ਮੇਰੇ ਤੋਂ ਗਲਤੀ ਹੋਈ ਹੈ। ਜੋ ਮੈਂ ਕਿਹਾ ਉਹ ਸਹੀਂ ਨਹੀਂ ਸੀ। ਮੈਂ ਨਿਰਮਾਤਾਵਾਂ ਨੂੰ ਵੀਡੀਓ ਦੇ ਅਸੰਵੇਦਨਸ਼ੀਲ ਹਿੱਸੇ ਨੂੰ ਹਟਾਉਣ ਲਈ ਕਿਹਾ ਹੈ। ਇਨਸਾਨੀਅਤ ਦੇ ਨਾਤੇ, ਸ਼ਾਇਦ ਤੁਸੀਂ ਮੈਨੂੰ ਮੁਆਫ਼ ਕਰ ਸਕਦੇ ਹੋ।".. ਰਣਵੀਰ ਸਿੰਘ ਅੱਲ੍ਹਾਬਾਦੀਆ
ਕਦੋਂ ਰਿਲੀਜ਼ ਹੋਇਆ ਸੀ ਐਪੀਸੋਡ?
'ਇੰਡੀਆਜ਼ ਗੌਟ ਲੇਟੈਂਟ' ਸਟੈਂਡਅੱਪ ਕਾਮੇਡੀਅਨ ਸਮਯ ਰੈਨਾ ਦਾ ਸ਼ੋਅ ਹੈ, ਜੋ ਵਿਵਾਦਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਐਪੀਸੋਡ 8 ਫਰਵਰੀ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਸ਼ੋਅ ਵਿੱਚ ਮਾਤਾ-ਪਿਤਾ ਅਤੇ ਔਰਤਾਂ ਬਾਰੇ ਅਜਿਹੀਆਂ ਗੱਲਾਂ ਕਹੀਆਂ ਗਈਆਂ ਸਨ, ਜਿਨ੍ਹਾਂ ਦਾ ਇੱਥੇ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ।
ਰਣਵੀਰ ਨੂੰ ਮਿਲੇ ਚੁੱਕੇ ਨੇ ਕਈ ਐਵਾਰਡ
ਤੁਹਾਨੂੰ ਦੱਸ ਦਈਏ ਕਿ ਪੋਡਕਾਸਟਰ ਰਣਵੀਰ ਅੱਲ੍ਹਾਬਾਦੀਆ ਨੂੰ ਆਪਣੀ ਕਲਾ ਲਈ ਕਈ ਐਵਾਰਡ ਮਿਲ ਚੁੱਕੇ ਹਨ। ਰਣਵੀਰ ਨੂੰ 2024 ਵਿੱਚ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਰਾਸ਼ਟਰੀ ਸਿਰਜਣਹਾਰ ਅਵਾਰਡ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਅੱਲ੍ਹਾਬਾਦੀਆ ਦੇ 599 ਹਜ਼ਾਰ ਫੋਲਅਵਰਜ਼ ਹਨ। ਰਣਵੀਰ ਦੇ ਇਸ ਬਿਆਨ ਤੋਂ ਬਾਅਦ ਲਗਾਤਾਰ ਉਸ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਹੋ ਰਿਹਾ ਹੈ।