ਪੰਜਾਬ

punjab

ETV Bharat / entertainment

ਪੰਜਾਬੀ ਫਿਲਮ 'ਹੇ ਸੀਰੀ ਵੇ ਸੀਰੀ' ਦਾ ਹਿੱਸਾ ਬਣੀ ਇਹ ਬਾਲੀਵੁੱਡ ਸੁੰਦਰੀ, ਜਲਦ ਕਰੇਗੀ ਡੈਬਿਊ - SHWETA INDRA KUMAR

ਪੰਜਾਬੀ ਸਿਨੇਮਾ ਵਿੱਚ ਇਸ ਸਮੇਂ ਫਿਲਮ 'ਹੇ ਸੀਰੀ ਵੇ ਸੀਰੀ' ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਸ ਦਾ ਹਿੱਸਾ ਇੱਕ ਬਾਲੀਵੁੱਡ ਅਦਾਕਾਰਾ ਵੀ ਬਣੀ ਹੈ।

Bollywood actress shweta indra kumar
Bollywood actress shweta indra kumar (instagram)

By ETV Bharat Entertainment Team

Published : Nov 8, 2024, 12:57 PM IST

ਚੰਡੀਗੜ੍ਹ:ਹਿੰਦੀ ਸਿਨੇਮਾ ਦੇ ਬਿਹਤਰੀਨ, ਸਫ਼ਲਤਮ ਅਤੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਇੰਦਰ ਕੁਮਾਰ, ਜਿੰਨ੍ਹਾਂ ਦੀ ਬੇਟੀ ਸ਼ਵੇਤਾ ਇੰਦਰ ਕੁਮਾਰ ਪੰਜਾਬੀ ਸਿਨੇਮਾ ਵਿਹੜੇ ਪ੍ਰਭਾਵੀ ਦਸਤਕ ਦੇਣ ਲਈ ਤਿਆਰ ਹੈ, ਜੋ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਹੇ ਸੀਰੀ ਵੇ ਸੀਰੀ' ਦੁਆਰਾ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰੇਗੀ।

'ਜਿਓ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਏ ਵੇਵ ਬੈਂਡ ਪ੍ਰੋਡੋਕਸ਼ਨ' ਦੇ ਸੁਯੰਕਤ ਨਿਰਮਾਣ ਅਤੇ ਐਸ਼ੋਸੀਏਸ਼ਨ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਬਾਲੀਵੁੱਡ ਅਦਾਕਾਰ ਆਰਿਆ ਬੱਬਰ ਦੇ ਨਾਲ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ ਸ਼ਵੇਤਾ ਇੰਦਰ ਕੁਮਾਰ, ਜੋ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਜਿਹੇ ਮੰਝੇ ਹੋਏ ਐਕਟਰਜ਼ ਨਾਲ ਵੀ ਪਹਿਲੀ ਵਾਰ ਅਪਣੀ ਮੌਜ਼ੂਦਗੀ ਦਰਜ ਕਰਵਾਏਗੀ।

ਇੰਗਲੈਂਡ ਦੀਆਂ ਮਨਮੋਹਕ ਲੋਕੇਸ਼ਨਜ ਉਪਰ ਫਿਲਮਾਂਈ ਗਈ ਇਸ ਦਿਲਚਸਪ-ਡ੍ਰਾਮੈਟਿਕ ਫਿਲਮ ਦੇ ਰਚਨਾਤਮਕ ਨਿਰਮਾਤਾ ਨੀਤੂ ਅਗਰਵਾਲ, ਕਾਰਜਕਾਰੀ ਨਿਰਮਾਤਾ ਰਾਹੁਲ ਤੋਮਰ, ਸਿਨੇਮਾਟੋਗ੍ਰਾਫ਼ਰ ਸੁੱਖ ਕੰਬੋਜ਼, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਅਮਨ ਸਿੱਧੂ, ਸੰਗੀਤਕਾਰ ਸ਼ਬੀਰ ਅਹਿਮਦ, ਅਮਿਤ ਗੁਪਤਾ ਅਤੇ ਪ੍ਰਤੀਕ ਗਾਂਧੀ ਅਤੇ ਸੰਪਾਦਕ ਕ੍ਰਿਸ਼ਨਾ ਰੋਡਜੇ ਹਨ, ਜਦਕਿ ਨਿਰਦੇਸ਼ਨ ਅਵਤਾਰ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਬਹੁ-ਚਰਚਿਤ ਅਤੇ ਬਿੱਗ ਸੈੱਟਅੱਪ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਹਿੰਦੀ ਸਿਨੇਮਾ ਦੇ ਸੁਪ੍ਰਸਿੱਧ ਸੰਗੀਤਕਾਰ ਸ਼ਰਵਣ ਫੇਮ ਦੇ ਸੰਗੀਤਕਾਰ ਦਰਸ਼ਨ ਰਾਠੌੜ ਨਾਲ ਸਾਲ 2023 ਵਿੱਚ ਵਿਆਹ ਦੇ ਬੰਧਨ ਬੱਝੀ ਸ਼ਵੇਤਾ ਦੀ ਬਾਲੀਵੁੱਡ ਗਲਿਆਰਿਆਂ ਵਿੱਚ ਵਾਪਸੀ ਬੀ-ਟਾਊਨ ਵਿੱਚ ਕਾਫ਼ੀ ਸਨਸਨੀ ਪੈਦਾ ਕਰ ਰਹੀ ਹੈ, ਜੋ ਅਪਣੀ ਉਕਤ ਪਹਿਲੀ ਪੰਜਾਬੀ ਫਿਲਮ ਨਾਲ ਲਾਈਮਲਾਈਟ ਦਾ ਵੀ ਹਿੱਸਾ ਬਣੀ ਹੋਈ ਹੈ।

'ਦਿਲ', 'ਬੇਟਾ', 'ਟੋਟਲ ਧਮਾਲ', 'ਧਮਾਲ' ਜਿਹੀਆਂ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਇੰਦਰ ਕੁਮਾਰ ਅਪਣੀ ਬੇਟੀ ਵੱਲੋਂ ਲਏ ਸਿਨੇਮਾ ਆਮਦ ਫੈਸਲੇ ਦਾ ਕਾਫ਼ੀ ਸਪੋਰਟ ਕਰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਪੰਜਾਬੀ ਸਿਨੇਮਾ ਅੱਜ ਗਲੋਬਲੀ ਪੱਧਰ ਉੱਪਰ ਅਪਣਾ ਅਧਾਰ ਕਾਇਮ ਕਰ ਚੁੱਕੀਆਂ ਹਨ, ਜਿੰਨ੍ਹਾਂ ਦੁਆਰਾ ਸਿਲਵਰ ਸਕ੍ਰੀਨ ਉਤੇ ਕਦਮ ਰੱਖਣਾ ਉਨ੍ਹਾਂ ਦੇ ਪੂਰੇ ਪਰਿਵਾਰ ਲਈ ਵੀ ਬੇਹੱਦ ਮਾਣ ਵਾਲੀ ਗੱਲ ਹੈ, ਕਿਉਂਕਿ ਉਹ ਖੁਦ ਪੰਜਾਬੀਅਤ ਨਾਲ ਖਾਸ ਲਗਾਵ ਰੱਖਦੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details