ਪੰਜਾਬ

punjab

ETV Bharat / entertainment

ਕਰਨ ਔਜਲਾ ਦੇ ਨਵੇਂ ਗਾਣੇ 'ਚ ਨਜ਼ਰ ਆਵੇਗੀ ਇਹ ਚਰਚਿਤ ਬਾਲੀਵੁੱਡ ਅਦਾਕਾਰਾ,ਜਲਦ ਹੋਵੇਗਾ ਰਿਲੀਜ਼ - KARAN AUJLA

ਪੰਜਾਬੀ ਗਾਇਕ ਕਰਨ ਔਜਲਾ ਨੇ ਗਾਣੇ ਵਿੱਚ ਬਾਲੀਵੁੱਡ ਅਦਾਕਾਰਾ ਅਵਨੀਤ ਕੌਰ ਦਾ ਅੰਦਾਜ਼ ਵੇਖਣ ਨੂੰ ਮਿਲੇਗਾ।

Karan Aujla
ਕਰਨ ਔਜਲਾ ਦੇ ਨਵੇਂ ਗਾਣੇ 'ਚ ਨਜ਼ਰ ਆਵੇਗੀ ਇਹ ਚਰਚਿਤ ਬਾਲੀਵੁੱਡ ਅਦਾਕਾਰਾ (ਸੋਸ਼ਲ ਮੀਡੀਆ)

By ETV Bharat Entertainment Team

Published : Jan 2, 2025, 7:13 AM IST

ਫਰੀਦਕੋਟ:ਪੰਜਾਬੀ ਸੰਗ਼ੀਤ ਦੇ ਖੇਤਰ ਵਿੱਚ ਇੱਕ ਸ਼ਨਸ਼ੇਸ਼ਨ ਵਜੋਂ ਉਭਰ ਚੁੱਕੇ ਸਟਾਰ ਗਾਇਕ ਕਰਨ ਔਜਲਾ ਦੇ ਨਵੇਂ ਗਾਣੇ ਨੂੰ ਚਾਰ ਚੰਨ ਲਾਉਣ ਜਾ ਰਹੀ ਹੈ ਚਰਚਿਤ ਬਾਲੀਵੁੱਡ ਅਦਾਕਾਰਾ ਅਵਨੀਤ ਕੌਰ, ਇਨ੍ਹਾਂ ਦੋਵਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਸਜਿਆ ਇਹ ਗਾਣਾ ਜਲਦ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗਾ।

ਗਾਣੇ ਨੂੰ ਲੈਕੇ ਦਰਸ਼ਕ ਉਤਸ਼ਾਹਿਤ

ਆਲਮੀ ਪੱਧਰ ਉੱਪਰ ਇਨੀ ਦਿਨੀ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾ ਰਹੇ ਹਨ ਕਰਨ ਔੰਜਲਾ, ਜੋ ਵਿਸ਼ਵਭਰ 'ਚ ਲੋਕਪ੍ਰਿਯਤਾ ਦੇ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਹਨ, ਜਿਨਾਂ ਦੀ ਬਾਲੀਵੁੱਡ ਗਲਿਆਰਿਆ ਵਿੱਚ ਵੀ ਵਧ ਰਹੀ ਧਾਕ ਦਾ ਇਜ਼ਹਾਰ ਇਹ ਨਵਾਂ ਗੀਤ ਕਰਵਾਉਣ ਜਾ ਰਿਹਾ ਹੈ। ਦਰਸ਼ਕਾਂ ਦਾ ਸਾਹਮਣੇ ਆਉਣ ਜਾ ਰਿਹਾ ਨਵਾਂ ਗਾਣਾ, ਜਿਸ ਸਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ ਸਨਸਨੀਖੇਜ ਅਦਾਕਾਰਾ ਅਵਨੀਤ ਕੌਰ, ਜੋ ਬਾਲੀਵੁੱਡ ਦੀਆਂ ਮੋਹਰੀ ਕਤਾਰ ਐਕਟ੍ਰੈਸਸ ਵਿਚ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵਧਦੀ ਜਾ ਰਹੀ ਹੈ।

ਕਰਨ ਔਜਲਾ ਨਾਲ ਅਵਨੀਤ ਕੌਰ ਦੀ ਕੋਲੈਬ (ਸੋਸ਼ਲ ਮੀਡੀਆ)

ਅਵਨੀਤ ਕੌਰ ਨਾਲ ਕਰਨ ਔਜਲਾ ਦੀ ਕਲੱਬਰੇਸ਼ਨ

ਵਿਦੇਸ਼ਾਂ ਦੀਆਂ ਵੱਖ-ਵੱਖ ਮਨਮੋਹਕ ਲੋਕੋਸ਼ਨਜ ਉਪਰ ਸ਼ੂਟ ਕੀਤੇ ਜਾ ਰਹੇ ਉਕਤ ਗਾਣੇ ਸਬੰਧੀ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਅੱਜਕਲ੍ਹ ਜੋਰਾਂ ਸ਼ੋਰਾਂ ਨਾਲ ਅੰਜ਼ਾਮ ਦਿੱਤੀ ਜਾ ਰਹੀ ਹੈ। ਜਿਸ ਲਈ ਇਹ ਦੋਨੋ ਚਰਚਿਤ ਚਿਹਰੇ ਪਹਿਲੀ ਵਾਰ ਇਕੱਠਿਆ ਅਪਣੀ ਸ਼ਾਨਦਾਰ ਪ੍ਰੈਜੈਂਸ ਦਾ ਅਹਿਸਾਸ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਨੂੰ ਕਰਵਾਉਣਗੇ। ਹਿੰਦੀ ਸਿਨੇਮਾਂ ਲਈ ਬਣੀਆ ਕਈ ਬਹੁ-ਚਰਚਿਤ ਫਿਲਮਾਂ ਦਾ ਹਿੱਸਾ ਰਹੀ ਅਦਾਕਾਰਾ ਅਵਨੀਤ ਕੌਰ ਵੱਲੋ ਹੁਣ ਤੱਕ ਕੀਤੀਆ ਕੁੱਝ ਫਿਲਮਾਂ ਦੀ ਗੱਲ ਕਰੀਏ ਤਾਂ ਇੰਨਾਂ ਵਿਚ 'ਲਵ ਕੀ ਅਰੇਂਜ ਮੈਰਿਜ਼', 'ਮਰਦਾਨੀ', 'ਮਰਦਾਨੀ 2' ਆਦਿ ਸ਼ੁਮਾਰ ਰਹੀਆ ਹਨ।

ABOUT THE AUTHOR

...view details