ਪੰਜਾਬ

punjab

ETV Bharat / entertainment

ਪੱਗ ਦੀ ਬਾਲੀਵੁੱਡ ਵਿੱਚ ਬੱਲੇ-ਬੱਲੇ, ਆਮਿਰ ਖਾਨ ਸਣੇ ਇਨ੍ਹਾਂ ਸਿਤਾਰਿਆਂ ਨੇ ਸਰਦਾਰ ਬਣ ਕੇ ਲੁੱਟੇ ਲੱਖਾਂ-ਕਰੋੜਾਂ ਦਿਲ - BOLLYWOOD ACTORS

ਅਸੀਂ ਇੱਕ ਅਜਿਹੀ ਲਿਸਟ ਤਿਆਰੀ ਕੀਤੀ ਹੈ, ਜਿਸ ਵਿੱਚ ਅਸੀਂ ਪੱਗ ਬੰਨ੍ਹ ਕੇ ਸਭ ਤੋਂ ਤਾਰੀਫ਼ ਹਾਸਲ ਕਰ ਚੁੱਕੇ ਬਾਲੀਵੁੱਡ ਐਕਟਰਾਂ ਨੂੰ ਸ਼ਾਮਲ ਕੀਤਾ ਹੈ।

Bollywood actors who donned turban in movies
Bollywood actors who donned turban in movies (instagram)

By ETV Bharat Entertainment Team

Published : Oct 9, 2024, 1:11 PM IST

Bollywood Actors Who Donned Turban in Movies: ਪਹਿਲਾਂ ਬਾਲੀਵੁੱਡ ਇੰਡਸਟਰੀ ਵਿੱਚ ਸਰਦਾਰ ਦੇ ਗੇਟਅੱਪ ਅਤੇ ਭੂਮਿਕਾਵਾਂ ਵਿੱਚ ਮੁੱਖ ਅਦਾਕਾਰਾਂ ਨੂੰ ਦੇਖਣਾ ਬਹੁਤ ਘੱਟ ਹੁੰਦਾ ਸੀ। ਪਰ ਪਿਛਲੇ ਦੋ ਦਹਾਕਿਆਂ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਸਰਦਾਰ ਦੇ ਰੂਪ ਵਿੱਚ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਵੀ ਮਿਲਿਆ ਹੈ। ਹੁਣ ਇੱਥੇ ਅਸੀਂ ਅਜਿਹੀ ਹੀ ਇੱਕ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਬਾਲੀਵੁੱਡ ਸਿਤਾਰੇ ਪੱਗ ਬੰਨ੍ਹੀ ਨਜ਼ਰ ਆਏ ਹਨ।

ਸੰਨੀ ਦਿਓਲ

'ਗਦਰ' ਅਤੇ 'ਗਦਰ 2' ਸੰਨੀ ਦਿਓਲ ਦੇ ਕਰੀਅਰ ਦੀਆਂ ਸਭ ਤੋਂ ਸ਼ਾਨਦਾਰ ਫਿਲਮਾਂ ਵਿੱਚੋਂ ਇੱਕ ਹਨ। ਇਸ ਫਿਲਮ 'ਚ ਅਦਾਕਾਰ ਇੱਕ ਸਿੱਖ ਦੀ ਭੂਮਿਕਾ 'ਚ ਨਜ਼ਰ ਆਏ ਸਨ, ਜਿਸ ਨੂੰ ਇੱਕ ਮੁਸਲਮਾਨ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਸੰਨੀ ਦਿਓਲ ਨੂੰ ਸਰਦਾਰ ਦੇ ਕਿਰਦਾਰ ਲਈ ਕਾਫੀ ਪਿਆਰ ਮਿਲਿਆ ਅਤੇ ਅੱਜ ਵੀ ਉਨ੍ਹਾਂ ਨੂੰ ਇਸ ਕਿਰਦਾਰ ਲਈ ਯਾਦ ਕੀਤਾ ਜਾਂਦਾ ਹੈ।

ਸਲਮਾਨ ਖਾਨ

ਬਾਲੀਵੁੱਡ ਦੇ ਸ਼ਾਨਦਾਰ ਹੀਰੋ ਸਲਮਾਨ ਫਿਲਮ 'ਅੰਤਿਮ: ਦਿ ਫਾਈਨਲ ਟਰੂੱਥ' ਵਿੱਚ ਇੱਕ ਸਰਦਾਰ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ। ਇਸ ਵਿੱਚ ਅਦਾਕਾਰ ਨੇ ਇੱਕ ਸਰਦਾਰ ਪੁਲਿਸ ਵਾਲੇ ਦੀ ਭੂਮਿਕਾ ਨਿਭਾਈ ਸੀ।

ਅਜੇ ਦੇਵਗਨ

ਬਾਲੀਵੁੱਡ ਦੇ ਸਭ ਤੋਂ ਬਹੁਮੁਖੀ ਅਦਾਕਾਰਾਂ ਵਿੱਚੋਂ ਇੱਕ ਅਜੇ ਦੇਵਗਨ ਨੇ ਫਿਲਮ 'ਸਨ ਆਫ ਸਰਦਾਰ' ਵਿੱਚ ਪੱਗ ਬੰਨ੍ਹੀ ਸੀ। ਅਜੇ ਦੇਵਗਨ ਦੇ ਸਿੱਖ ਲੁੱਕ ਦੀ ਹਰ ਪਾਸੇ ਤਾਰੀਫ ਹੋਈ ਅਤੇ ਉਸ ਨੂੰ ਪਰਫੈਕਟ ਦੱਸਿਆ ਗਿਆ।

ਅਕਸ਼ੈ ਕੁਮਾਰ

ਫਿਲਮ 'ਕੇਸਰੀ' 'ਚ ਅਕਸ਼ੈ ਕੁਮਾਰ ਨੂੰ ਪੱਗ ਵਿੱਚ ਦੇਖਿਆ ਗਿਆ ਸੀ। ਇਹ ਫਿਲਮ ਬਲਾਕਬਸਟਰ ਰਹੀ ਸੀ ਅਤੇ ਉਸ ਦੇ ਲੁੱਕ ਨੇ ਵੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਸੁਰਖੀਆਂ ਬਟੋਰੀਆਂ ਸਨ।

ਸੈਫ ਅਲੀ ਖਾਨ

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਾਲੀਵੁੱਡ ਦੇ ਨਵਾਬ ਯਾਨੀ ਸੈਫ ਅਲੀ ਖਾਨ ਨੇ ਜਦੋਂ ਵੀ ਪੱਗ ਬੰਨ੍ਹੀ ਹੈ ਤਾਂ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ। 'ਲਵ ਆਜ ਕਲ' ਨੂੰ ਸੈਫ ਅਲੀ ਖਾਨ ਦੇ ਕਰੀਅਰ ਦੀ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਫਿਲਮ 'ਚ ਸਰਦਾਰ ਦੇ ਲੁੱਕ 'ਚ ਸੈਫ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

ਫਰਹਾਨ ਅਖਤਰ

ਮਹਾਨ ਦੌੜਾਕ ਮਿਲਖਾ ਸਿੰਘ ਦੀ ਬਾਇਓਪਿਕ 'ਚ ਫਰਹਾਨ ਅਖਤਰ ਨੇ ਪੱਗ ਬੰਨ੍ਹੀ ਸੀ। ਇਸ ਫਿਲਮ ਨੇ ਦੇਸ਼ 'ਚ ਹੀ ਨਹੀਂ ਸਗੋਂ ਦੁਨੀਆ ਭਰ 'ਚ ਪ੍ਰਸਿੱਧੀ ਖੱਟੀ ਸੀ। ਫਰਹਾਨ ਦੀ ਐਕਟਿੰਗ ਦੀ ਵੀ ਕਾਫੀ ਤਾਰੀਫ ਹੋਈ ਸੀ।

ਰਣਬੀਰ ਕਪੂਰ

ਬਾਲੀਵੁੱਡ ਸ਼ਾਨਦਾਰ ਅਦਾਕਾਰ ਰਣਬੀਰ ਕਪੂਰ ਨੇ ਵੀ ਆਪਣੇ ਕਰੀਅਰ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ 'ਚ ਤਜ਼ਰਬੇ ਕੀਤੇ ਹਨ। ਉਹ 'ਸੇਲਜ਼ਮੈਨ ਰਾਕੇਟ ਸਿੰਘ' ਦੇ ਕਿਰਦਾਰ ਵਿੱਚ ਸਰਦਾਰ ਦੇ ਰੋਲ ਵਿੱਚ ਨਜ਼ਰ ਆਏ ਸਨ। ਫਿਲਮ ਨੂੰ ਪਸੰਦ ਕੀਤਾ ਗਿਆ ਸੀ।

ਸ਼ਾਹਰੁਖ ਖਾਨ

'ਹੈਰੀ ਮੇਟ ਸੇਜਲ' 'ਚ ਸ਼ਾਹਰੁਖ ਖਾਨ ਦਾ ਸਿੱਖ ਲੁੱਕ ਦੇਖਣ ਨੂੰ ਮਿਲਿਆ। ਸ਼ਾਹਰੁਖ ਦੇ ਪ੍ਰਸ਼ੰਸਕਾਂ ਲਈ ਇਹ ਸਰਪ੍ਰਾਈਜ਼ ਖਾਸ ਸੀ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਕੋਈ ਵੱਡੀ ਸਫਲਤਾ ਹਾਸਲ ਨਹੀਂ ਕਰ ਸਕੀ।

ਆਮਿਰ ਖਾਨ

ਆਮਿਰ ਖਾਨ 2022 ਵਿੱਚ ਰਿਲੀਜ਼ ਹੋਈ 'ਲਾਲ ਸਿੰਘ ਚੱਢਾ' 'ਚ ਸਿੱਖ ਕਿਰਦਾਰ 'ਚ ਨਜ਼ਰ ਆਇਆ। ਉਸ ਦਾ ਪੱਗ ਵਾਲਾ ਲੁੱਕ ਪੰਜਾਬੀਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਹਾਲਾਂਕਿ ਫਿਲਮ ਜਿਆਦਾ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫ਼ਲ ਰਹੀ।

ਇਹ ਵੀ ਪੜ੍ਹੋ:

ABOUT THE AUTHOR

...view details