ਚੰਡੀਗੜ੍ਹ:ਬਾਲੀਵੁੱਡ ਦੇ ਵੱਡੇ ਫਿਲਮੀ ਕੁਨਬਿਆਂ ਵਿੱਚ ਸ਼ਾਮਿਲ ਹੋ ਚੁੱਕੇ ਦਿਓਲ ਪਰਿਵਾਰ ਦਾ ਇੱਕ ਹੋਰ ਬੇਟਾ ਆਰਿਆਮਨ ਦਿਓਲ ਵੀ ਆਪਣੀ ਸਿਨੇਮਾ ਪਾਰੀ ਲਈ ਤਿਆਰ ਹੈ, ਜਿਸ ਵੱਲੋਂ ਆਪਣੀ ਫਿਲਮ ਟ੍ਰੇਨਿੰਗ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ।
ਬੌਬੀ ਦਿਓਲ ਅਤੇ ਤਾਨੀਆ ਆਹੂਜਾ ਦੇ ਇਸ ਵੱਡੇ ਸਪੁੱਤਰ ਨੇ ਹਾਲ ਹੀ ਵਿੱਚ ਅਪਣੀ ਪੜਾਈ ਨਿਊਯਾਰਕ ਯੂਨੀਵਰਸਿਟੀ ਤੋਂ ਮੁਕੰਮਲ ਕੀਤੀ ਹੈ, ਜਿਸ ਉਪਰੰਤ ਤੋਂ ਹੀ ਸੋਸ਼ਲ ਮੀਡੀਆ ਉਤੇ ਅਕਸਰ ਲਾਈਮ ਲਾਈਟ ਦਾ ਹਿੱਸਾ ਬਣਿਆ ਨਜ਼ਰੀ ਪੈ ਰਿਹਾ ਹੈ ਇਹ ਡੈਸ਼ਿੰਗ ਦਿਓਲ, ਜਿਸ ਦੇ ਸਿਨੇਮਾ ਦਾ ਹਿੱਸਾ ਬਣਨ ਦੀਆਂ ਅਟਕਲਾਂ ਪਿਛਲੇ ਕਾਫ਼ੀ ਸਮੇਂ ਤੋਂ ਲਗਾਈਆਂ ਜਾ ਰਹੀਆਂ ਸਨ, ਜੋ ਆਖਿਰ ਹੁਣ ਜਾ ਕੇ ਸੱਚ ਵਿੱਚ ਤਬਦੀਲ ਹੁੰਦੀਆਂ ਵਿਖਾਈ ਦੇ ਰਹੀਆਂ ਹਨ।
ਬਾਲੀਵੁੱਡ ਦੇ ਉੱਚਕੋਟੀ ਅਤੇ ਲੀਜੈਂਡ ਐਕਟਰ ਧਰਮਿੰਦਰ ਦੇ ਲਾਡਲੇ ਪੋਤਰੇ ਰਹੇ ਅਤੇ ਉੱਚੇ-ਲੰਮੇ ਕੱਦ ਕਾਠੀ ਅਤੇ ਸ਼ਾਨਦਾਰ ਵਿਅਕਤੀਤੱਵ ਦੇ ਮਾਲਿਕ ਆਰਿਆਮਨ ਦਿਓਲ ਦੀ ਪਿਤਾ ਬੌਬੀ ਦਿਓਲ ਵੀ ਇੰਨੀਂ ਦਿਨੀਂ ਫਿਲਮੀ ਸਮਾਰੋਹਾਂ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਦਰਜ ਕਰਵਾ ਰਹੇ ਹਨ, ਜਿਸ ਮੱਦੇਨਜ਼ਰ ਦਿਓਲਜ਼ ਦੀ ਮੌਜ਼ੂਦਗੀ ਨਾਲ ਜੁੜੇ ਹਰ ਫੰਕਸ਼ਨ ਵਿੱਚ ਉਸਨੂੰ ਆਪਣੇ ਪਿਤਾ ਨਾਲ ਸਪੋਟ ਕੀਤਾ ਜਾ ਰਿਹਾ ਹੈ।
ਬੌਬੀ ਦਿਓਲ ਅਤੇ ਆਰਿਆਮਨ ਦਿਓਲ (instagram) ਹਾਲੀਆ ਸਮੇਂ ਦੌਰਾਨ ਸੰਨੀ ਦਿਓਲ ਦੇ ਦੋਹਾਂ ਪੁੱਤਰਾਂ ਕਰਨ ਦੇ ਰਾਜਵੀਰ ਦਿਓਲ ਦੀ ਸਿਨੇਮਾ ਖਿੱਤੇ ਵਿੱਚ ਹੋਈ ਆਮਦ ਤੋਂ ਬਾਅਦ ਹੀ ਆਰਿਆਮਨ ਦਿਓਲ ਦੀ ਸਿਲਵਰ ਸਕ੍ਰੀਨ ਦਸਤਕ ਕਵਾਇਦ ਸਿਲਸਿਲੇ ਨੂੰ ਤੇਜ਼ ਕਰ ਦਿੱਤਾ ਗਿਆ ਸੀ, ਜਿਸ ਦਾ ਪ੍ਰਤੱਖ ਮੰਜ਼ਰ ਹੁਣ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਆਰਿਆਮਨ ਦਿਓਲ ਆਪਣੇ ਤਾਏ ਦੇ ਮੰਡੇ ਰਾਜਵੀਰ ਦਿਓਲ ਨਾਲ ਟ੍ਰੇਨਿੰਗ ਪੜਾਅ ਦਾ ਹਿੱਸਾ ਬਣੇ ਨਜ਼ਰ ਆਏ ਹਨ, ਜਿੰਨ੍ਹਾਂ ਨੂੰ ਹਿੰਦੀ ਸਿਨੇਮਾ ਦੇ ਨਾਮਵਰ ਐਕਟਿੰਗ ਟ੍ਰੇਨਰਜ਼ ਵੱਲੋਂ ਵੱਖ-ਵੱਖ ਫਿਲਮੀ ਕਲਾਵਾਂ ਵਿੱਚ ਪ੍ਰਪੱਕ ਕੀਤਾ ਜਾ ਰਿਹਾ ਹੈ।
ਦਿਓਲਜ਼ ਪਰਿਵਾਰ ਨਾਲ ਜੁੜੇ ਸੂਤਰਾਂ ਦੇ ਕੁਝ ਨਜ਼ਦੀਕੀਆਂ ਅਨੁਸਾਰ ਆਰਿਆਮਨ ਅੱਜਕਲ੍ਹ ਡਾਂਸ, ਘੋੜ ਸਵਾਰੀ, ਐਕਸ਼ਨ ਅਤੇ ਹੋਰ ਐਕਟਿੰਗ ਸਕਿਲ ਵਿਧਾਵਾਂ ਦੀ ਟਰੇਨਿੰਗ ਲੈ ਰਿਹਾ ਹੈ, ਜਿਸ ਦੇ ਪੂਰਾ ਹੁੰਦਿਆਂ ਹੀ ਉਸ ਦੀ ਪਹਿਲੀ ਫਿਲਮ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ, ਹਾਲਾਂਕਿ ਇਸ ਨੂੰ ਕਿਸ ਫਿਲਮਕਾਰ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ ਇਸ ਦਾ ਫਿਲਹਾਲ ਕੋਈ ਫੈਸਲਾ ਪਰਿਵਾਰ ਵੱਲੋਂ ਨਹੀਂ ਲਿਆ ਗਿਆ, ਪਰ ਇਸ ਸੰਬੰਧੀ ਕਈ ਮੰਝੇ ਹੋਏ ਨਿਰਦੇਸ਼ਕਾਂ ਦੇ ਨਾਵਾਂ ਉਤੇ ਵਿਚਾਰ ਚਰਚਾ ਲਗਾਤਾਰ ਜਾਰੀ ਹੈ।
ਉਕਤ ਸੰਬੰਧੀ ਇਹ ਵੀ ਪੂਰੀ ਪੂਰੀ ਸੰਭਾਵਨਾ ਹੈ ਕਿ ਆਰਿਅਨ ਦੀ ਪਹਿਲੀ ਫਿਲਮ ਧਰਮਿੰਦਰ ਦੇ ਘਰੇਲੂ ਹੋਮ ਪ੍ਰੋਡੋਕਸ਼ਨ 'ਵਿਜੇਤਾ ਫਿਲਮਜ਼' ਦੇ ਬੈਨਰ ਹੇਠ ਹੀ ਬਣਾਈ ਜਾਵੇਗੀ, ਜਿਸ ਅਧੀਨ ਹੀ ਸੰਨੀ ਦਿਓਲ ਦੀ 'ਬੇਤਾਬ' ਅਤੇ ਬੌਬੀ ਦਿਓਲ ਦੀ 'ਬਰਸਾਤ' ਰਾਹੀ ਆਮਦ ਕਰਵਾਈ ਗਈ ਸੀ, ਜਿੰਨ੍ਹਾਂ ਨੂੰ ਕ੍ਰਮਵਾਰ ਰਾਹੁਲ ਰਵੇਲ ਅਤੇ ਰਾਜ ਕੁਮਾਰ ਸੰਤੋਸ਼ੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਸੀ।