ਮੁੰਬਈ (ਬਿਊਰੋ):'ਬੈਡ ਨਿਊਜ਼' ਦੇ ਗੀਤ 'ਤੌਬਾ-ਤੌਬਾ' 'ਤੇ ਸਾਰਿਆਂ ਨੂੰ ਨਚਾਉਣ ਤੋਂ ਬਾਅਦ ਅਤੇ ਆਪਣੇ ਡਾਂਸ ਦਾ ਜਾਦੂ ਬਿਖੇਰਨ ਤੋਂ ਬਾਅਦ ਵਿੱਕੀ ਕੌਸ਼ਲ ਹੁਣ ਤ੍ਰਿਪਤੀ ਦੇ ਨਾਲ ਇੱਕ ਧਮਾਕੇਦਾਰ ਗੀਤ ਲੈ ਕੇ ਆਏ ਹਨ, ਜਿਸ 'ਚ ਦੋਵਾਂ ਦੀ ਕੈਮਿਸਟਰੀ ਸ਼ਾਨਦਾਰ ਲੱਗ ਰਹੀ ਹੈ। ਨਿਰਮਾਤਾਵਾਂ ਨੇ ਮੰਗਲਵਾਰ ਨੂੰ ਮਿਊਜ਼ਿਕ ਵੀਡੀਓ ਰਿਲੀਜ਼ ਕੀਤਾ, ਜਿਸ 'ਤੇ ਪ੍ਰਸ਼ੰਸਕਾਂ ਵੱਲੋਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਹਨ। ਕੁਝ ਲੋਕ ਕਮੈਂਟਸ 'ਚ ਪੁੱਛਣ ਲੱਗੇ ਕਿ ਕੈਟਰੀਨਾ ਭਾਬੀ ਕਿੱਥੇ ਹੈ।
ਗੀਤ ਵਿੱਚ ਚਮਕੀ ਵਿੱਕੀ ਅਤੇ ਤ੍ਰਿਪਤੀ ਦੀ ਕੈਮਿਸਟਰੀ: ਇਸ ਰੁਮਾਂਟਿਕ ਟਰੈਕ ਵਿੱਚ ਵਿੱਕੀ ਅਤੇ ਤ੍ਰਿਪਤੀ ਦੀ ਕੈਮਿਸਟਰੀ ਸ਼ਾਨਦਾਰ ਲੱਗ ਰਹੀ ਹੈ। ਗੀਤ 'ਚ ਵਿੱਕੀ ਕੌਸ਼ਲ ਇੱਕ ਪੂਲ 'ਚ ਆਪਣਾ ਸ਼ਾਨਦਾਰ ਲੁੱਕ ਦਿਖਾ ਰਹੇ ਹਨ, ਉਥੇ ਹੀ ਤ੍ਰਿਪਤੀ ਵੀ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਗੀਤ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਵਿੱਕੀ ਨੇ ਲਿਖਿਆ, 'ਜਾਨਮ ਗੀਤ ਰਿਲੀਜ਼ ਹੋ ਗਿਆ ਹੈ।' ਗੀਤ ਦੇ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ ਨੇ ਕਮੈਂਟਸ ਦਾ ਹੜ੍ਹ ਆ ਗਿਆ।