ਪੰਜਾਬ

punjab

ETV Bharat / entertainment

ਖੁਸ਼ਖਬਰੀ...ਲੰਮੇਂ ਸਮੇਂ ਬਾਅਦ ਬੱਬੂ ਮਾਨ ਦੀ ਪੰਜਾਬੀ ਫਿਲਮ 'ਸੁੱਚਾ ਸੂਰਮਾ' ਦਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼ - Babbu Maan - BABBU MAAN

Babbu Maan New Punjabi Film: ਹਾਲ ਹੀ ਵਿੱਚ ਬੱਬੂ ਮਾਨ ਦੀ ਨਵੀਂ ਪੰਜਾਬੀ ਫਿਲਮ 'ਸੁੱਚਾ ਸੂਰਮਾ' ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਅਮਿਤੋਜ਼ ਮਾਨ ਵੱਲੋਂ ਕੀਤਾ ਜਾਵੇਗਾ।

Babbu Maan New Punjabi Film
Babbu Maan New Punjabi Film (instagram and getty)

By ETV Bharat Entertainment Team

Published : Jul 31, 2024, 9:49 AM IST

ਚੰਡੀਗੜ੍ਹ: ਸਾਲ 2003 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਫਿਲਮ 'ਹਵਾਏਂ' ਦੇ ਲਗਭਗ ਦੋ ਦਹਾਕਿਆਂ ਬਾਅਦ ਅਦਾਕਾਰ ਬੱਬੂ ਮਾਨ ਅਤੇ ਨਿਰਦੇਸ਼ਕ ਅਮਿਤੋਜ਼ ਮਾਨ ਇੱਕ ਵਾਰ ਮੁੜ ਨਵਾਂ ਸਿਨੇਮਾ ਇਤਿਹਾਸ ਸਿਰਜਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣੀ ਸ਼ਾਨਦਾਰ ਸੁਮੇਲਤਾ ਅਧੀਨ ਤਿਆਰ ਕੀਤੀ ਗਈ ਪੰਜਾਬੀ ਫਿਲਮ 'ਸੁੱਚਾ ਸੂਰਮਾ' ਰਿਲੀਜ਼ ਲਈ ਤਿਆਰ ਹੈ, ਜਿਸ ਨੂੰ ਜਲਦ ਹੀ ਵਰਲਡ-ਵਾਈਡ ਜਾਰੀ ਕੀਤਾ ਜਾਵੇਗਾ।

'ਸਾਗਾ ਸਟੂਡਿਓਜ਼' ਅਤੇ 'ਸੈਵਨ ਕਲਰਜ਼ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਫਿਲਮ ਲੋਕ-ਗਾਥਾਵਾਂ ਵਿੱਚ ਅੱਜ ਵੀ ਅਮਿੱਟ ਨਾਂਅ ਅਤੇ ਮਹਾਨ ਸੂਰਮੇ ਵਜੋਂ ਜਾਣੇ ਜਾਂਦੇ ਸੁੱਚਾ ਸੂਰਮਾ ਉਪਰ ਅਧਾਰਿਤ ਹੈ, ਜਿਸ ਦੇ ਜੀਵਨ ਅਤੇ ਸਫ਼ਰ ਨੂੰ ਹੂਬਹੂ ਉਸ ਸਮੇਂ ਦੇ ਸੱਚੇ ਹਾਲਾਤਾਂ ਅਨੁਕੂਲ ਸਾਹਮਣੇ ਲਿਆਉਣ ਲਈ ਨਿਰਦੇਸ਼ਕ ਅਮਿਤੋਜ਼ ਮਾਨ ਵੱਲੋਂ ਕਾਫ਼ੀ ਰਿਸਰਚ ਅਤੇ ਮਿਹਨਤ ਕੀਤੀ ਗਈ ਹੈ।

ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਮਿਤੋਜ਼ ਮਾਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਪੰਜਾਬੀ ਫਿਲਮ 'ਹਵਾਏਂ' ਨੇ ਬੱਬੂ ਮਾਨ ਦੀ ਪ੍ਰਭਾਵੀ ਸਿਨੇਮਾ ਆਮਦ ਕਰਵਾਉਣ ਅਤੇ ਉਨ੍ਹਾਂ ਦੀ ਇਸ ਖਿੱਤੇ ਵਿੱਚ ਬਤੌਰ ਅਦਾਕਾਰ ਸਥਾਪਤੀ ਵਿੱਚ ਅਹਿਮ ਭੂਮਿਕਾ ਨਿਭਾਈ।

ਜ਼ਿਕਰਯੋਗ ਇਹ ਵੀ ਹੈ ਕਿ ਨਿਰਦੇਸ਼ਕ ਅਮਿਤੋਜ਼ ਮਾਨ ਅਤੇ ਅਦਾਕਾਰ ਬੱਬੂ ਮਾਨ ਦੀ ਬਤੌਰ ਨਿਰਦੇਸ਼ਕ ਅਤੇ ਅਦਾਕਾਰ ਕੈਮਿਸਟਰੀ ਕਈ ਨਵੇਂ ਅਯਾਮ ਸਿਰਜਣ ਵਿੱਚ ਕਾਮਯਾਬ ਰਹੀ ਹੈ ਜਿਸ ਦਾ ਇਜ਼ਹਾਰ ਬੱਬੂ ਮਾਨ ਦੇ ਸ਼ੁਰੂਆਤੀ ਸੰਗੀਤਕ ਵੀਡੀਓਜ਼ 'ਸਾਉਣ ਦੀ ਝੜੀ', 'ਦਿਲ ਤਾਂ ਪਾਗਲ' ਅਤੇ 'ਕਬਜ਼ਾ' ਦੀ ਸੁਪਰ ਡੁਪਰ ਸਫਲਤਾ ਵੀ ਭਲੀਭਾਂਤ ਕਰਵਾ ਚੁੱਕੀ ਹੈ, ਜੋ ਬਿੱਗ ਸੈਟਅੱਪ ਅਤੇ ਵੱਡੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ, ਜਿੰਨ੍ਹਾਂ ਨੂੰ ਬੇਹੱਦ ਵਿਸ਼ਾਲ ਕੈਨਵਸ ਅਧੀਨ ਫਿਲਮਾਂਇਆ ਗਿਆ ਸੀ।

ਓਧਰ ਜੇਕਰ ਉਕਤ ਫਿਲਮ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਸੂਰਤਗੜ੍ਹ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਵਿੱਚ ਬਹੁਤ ਹੀ ਉਮਦਾ ਸਿਨੇਮਾ ਸਿਰਜਣਾ ਦੇ ਖੂਬਸੂਰਤ ਰੰਗ ਵੀ ਵੇਖਣ ਨੂੰ ਮਿਲਣਗੇ, ਜੋ ਅਮਿਤੋਜ਼ ਮਾਨ ਦੀ ਉੱਚ ਪੱਧਰੀ ਅਤੇ ਬਿਹਤਰੀਨ ਤਕਨੀਕੀ ਸਿਨੇਮਾ ਕੁਸ਼ਲਤਾ ਦਾ ਵੀ ਅਹਿਸਾਸ ਦਰਸ਼ਕਾਂ ਨੂੰ ਕਰਵਾਏਗੀ। ਫਿਲਮ ਜਲਦ ਹੀ ਰਿਲੀਜ਼ ਹੋ ਜਾਵੇਗੀ।

ABOUT THE AUTHOR

...view details