ਪੰਜਾਬ

punjab

ETV Bharat / entertainment

ਖਿੱਚ ਲਓ ਤਿਆਰੀ, ਜਲਦ ਯੂਟਿਊਬ ਉਤੇ ਰਿਲੀਜ਼ ਹੋਏਗੀ ਫਿਲਮ 'ਪੂਰਨਮਾਸ਼ੀ', ਡੇਟ ਕਰੋ ਨੋਟ - POORANMASHI RELEASE ON YOUTUBE

ਬਠਿੰਡਾ ਫਿਲਮ ਫ਼ੈਸਟੀਵਲ ਵਿੱਚ ਕਈ ਪੁਰਸਕਾਰ ਹਾਸਲ ਕਰਨ ਵਾਲੀ ਫਿਲਮ 'ਪੂਰਨਮਾਸ਼ੀ' ਜਲਦ ਹੀ ਸ਼ੋਸ਼ਲ ਮੀਡੀਆ ਪਲੇਟਫਾਰਮ ਉਤੇ ਰਿਲੀਜ਼ ਹੋਣ ਜਾ ਰਹੀ ਹੈ।

Film Pooranmash
Film Pooranmash (Facebook @Jimmy Sharma)

By ETV Bharat Entertainment Team

Published : Dec 12, 2024, 3:26 PM IST

ਚੰਡੀਗੜ੍ਹ:ਬਠਿੰਡਾ ਵਿਖੇ ਬੀਤੇ ਦਿਨੀਂ ਸੰਪੰਨ ਹੋਏ ਚੌਥੇ ਫਿਲਮ ਫ਼ੈਸਟੀਵਲ 'ਚ ਪਹਿਲਾਂ ਸਥਾਨ ਅਤੇ ਅਹਿਮ ਮਾਣ-ਸਨਮਾਨ ਅਪਣੇ ਨਾਂਅ ਕਰਨ ਵਿੱਚ ਸਫ਼ਲ ਰਹੀ ਹੈ ਪੰਜਾਬੀ ਫਿਲਮ 'ਪੂਰਨਮਾਸ਼ੀ', ਜਿਸ ਨੂੰ ਹੁਣ ਬਹੁਤ ਜਲਦ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

'ਨਿਊ ਦੀਪ ਇੰਟਰਟੇਨਮੈਂਟ' ਅਤੇ '2 ਆਰ ਆਰ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਐਵਾਰਡ ਜੇਤੂ ਲਘੂ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਜੱਸੀ ਮਾਨ ਵੱਲੋਂ ਕੀਤਾ ਗਿਆ ਹੈ, ਜੋ ਅਰਥ-ਭਰਪੂਰ ਫਿਲਮਾਂ ਦੀ ਸਿਰਜਣਾ ਕਰਨ ਵਿੱਚ ਇੰਨੀ ਦਿਨੀਂ ਮੋਹਰੀ ਭੂਮਿਕਾ ਨਿਭਾ ਰਹੇ ਹਨ।

ਅਨੂਠੇ ਪਿਆਰ ਅਤੇ ਇਮੋਸ਼ਨ ਭਰੀ ਕਹਾਣੀ ਅਧਾਰਿਤ ਉਕਤ ਪੰਜਾਬੀ ਫਿਲਮ ਵਿੱਚ ਜਿੰਮੀ ਸ਼ਰਮਾ, ਪੂਨਮ ਸੂਦ ਅਤੇ ਪ੍ਰਿਤਪਾਲ ਪਾਲੀ ਲੀਡਿੰਗ ਰੋਲਜ਼ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰਾਂ ਵੱਲੋਂ ਵੀ ਮਹੱਤਵਪੂਰਨ ਕਿਰਦਾਰਾਂ ਅਦਾ ਕੀਤੇ ਗਏ ਹਨ।

ਪਾਲੀਵੁੱਡ ਦੇ ਬਿਹਤਰੀਨ ਲੇਖਕ ਵਜੋਂ ਭੱਲ ਸਥਾਪਿਤ ਕਰਦੇ ਜਾ ਰਹੇ ਸਪਿੰਦਰ ਸਿੰਘ ਸੈਣੀ ਵੱਲੋਂ ਲਿਖੀ ਉਕਤ ਭਾਵਨਾਤਮਕ ਫਿਲਮ ਦੇ ਡੀਓਪੀ ਸ਼ਿਵਤਾਰ ਸ਼ਿਵ, ਕਾਸਟਿਊਮ ਡਿਜ਼ਾਈਨਰ ਸ਼ੈਲਜਾ ਸ਼ਰਮਾ ਹਨ, ਜਦਕਿ ਫਿਲਮ ਵਿਚਲੇ ਗਾਣਿਆਂ ਨੂੰ ਪਿੱਠਵਰਤੀ ਅਵਾਜ਼ ਪ੍ਰਭ ਰਾਠੌਰ ਵੱਲੋਂ ਦਿੱਤੀ ਗਈ ਹੈ।

ਮੇਨ ਸਟ੍ਰੀਮ ਫਿਲਮਾਂ ਤੋਂ ਅਲਹਦਾ ਸਿਰਜਨਾਤਮਕ ਸਾਂਚੇ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਅਤੇ 17 ਦਸੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਬਹੁਤ ਹੀ ਚੁਣੌਤੀਪੂਰਨ ਅਤੇ ਅਜਿਹੀਆਂ ਭੂਮਿਕਾਵਾਂ ਵਿੱਚ ਹਨ ਜਿੰਮੀ ਸ਼ਰਮਾ ਅਤੇ ਪੂਨਮ ਸੂਦ, ਜਿਸ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਵੱਲੋਂ ਅਪਣੀ ਹੁਣ ਤੱਕ ਦੀ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤੇ ਗਏ।

ਇਹ ਵੀ ਪੜ੍ਹੋ:

ABOUT THE AUTHOR

...view details