ਮੁੰਬਈ:ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਹੁਣ ਆਪਣੇ ਤਿੰਨਾਂ ਬੱਚਿਆਂ ਦਾ ਵਿਆਹ ਕਰ ਦਿੱਤਾ ਹੈ। 12 ਜੁਲਾਈ ਨੂੰ ਜੀਓ ਦੇ ਮਾਲਕ ਨੇ ਆਪਣੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਦਾ ਵਿਆਹ ਕੀਤਾ ਸੀ। ਮੁਕੇਸ਼ ਅਤੇ ਨੀਤਾ ਅੰਬਾਨੀ ਹੁਣ ਆਪਣੀ ਛੋਟੀ ਨੂੰਹ ਰਾਧਿਕਾ ਮਰਚੈਂਟ ਨੂੰ ਆਪਣੀ ਧੀ ਸਮਝ ਕੇ ਘਰ ਲੈ ਆਏ ਹਨ।
ਇਸ ਦੇ ਨਾਲ ਹੀ ਅੰਬਾਨੀ ਪਰਿਵਾਰ 'ਚ ਅਨੰਤ ਅਤੇ ਰਾਧਿਕਾ ਦਾ ਭਰਵਾਂ ਸਵਾਗਤ ਹੋਇਆ ਹੈ। ਅਨੰਤ ਦੇ ਵੱਡੇ ਭਰਾ ਆਕਾਸ਼ ਅਤੇ ਭਾਬੀ ਸ਼ਲੋਕਾ ਨੇ ਛੋਟੀ ਨੂੰਹ ਰਾਧਿਕਾ ਮਰਚੈਂਟ ਦਾ ਦਿਲੋਂ ਸਵਾਗਤ ਕੀਤਾ ਹੈ। ਆਕਾਸ਼-ਸ਼ਲੋਕਾ ਨੇ ਤਿਲਕ ਲਗਾ ਕੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ।
ਸਾਹਮਣੇ ਆਈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਆਕਾਸ਼ ਆਪਣੇ ਛੋਟੇ ਭਰਾ ਅਨੰਤ ਨੂੰ ਆਸ਼ੀਰਵਾਦ ਦੇ ਰਿਹਾ ਹੈ ਅਤੇ ਇਸ ਦੇ ਨਾਲ ਹੀ ਭਾਬੀ ਬਣੀ ਸ਼ਲੋਕਾ ਮਹਿਤਾ ਆਪਣੀ ਇਕਲੌਤੀ ਦਰਾਣੀ ਰਾਧਿਕਾ ਨੂੰ ਗਲੇ ਲਗਾ ਰਹੀ ਹੈ ਅਤੇ ਉਸ ਨੂੰ ਸ਼ੁਭਕਾਮਨਾਵਾਂ ਦੇ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਇਸ ਸਭ ਤੋਂ ਮਹਿੰਗੇ ਵਿਆਹ 'ਚ ਅੰਬਾਨੀ ਪਰਿਵਾਰ ਨੇ ਦੁਨੀਆ ਨੂੰ ਆਪਣਾ ਕਮਾਲ ਦਿਖਾਇਆ ਹੈ। ਵੱਡੇ ਕਾਰੋਬਾਰ ਦੇ ਨਾਲ-ਨਾਲ ਮੁਕੇਸ਼ ਅੰਬਾਨੀ ਆਪਣੇ ਪਰਿਵਾਰ ਨਾਲ ਕਿੰਨੇ ਜੁੜੇ ਹੋਏ ਹਨ, ਇਹ ਅੰਬਾਨੀ ਪਰਿਵਾਰ 'ਚ ਸਮੇਂ-ਸਮੇਂ 'ਤੇ ਹੋਣ ਵਾਲੇ ਪ੍ਰੋਗਰਾਮਾਂ ਤੋਂ ਪਤਾ ਲੱਗ ਜਾਂਦਾ ਹੈ।
ਇਸ ਦੇ ਨਾਲ ਹੀ ਆਪਣੇ ਬੇਟੇ ਦੇ ਵਿਆਹ 'ਚ ਅੰਬਾਨੀ ਨੇ ਮਾਈਕ ਹੱਥ 'ਚ ਲੈ ਕੇ ਮੰਡਪ 'ਚ ਮੌਜੂਦ ਸਾਰੇ ਭਾਰਤੀ ਅਤੇ ਵਿਦੇਸ਼ੀ ਰਿਸ਼ਤੇਦਾਰਾਂ ਨਾਲ ਹੱਥ ਜੋੜ ਕੇ ਕਿਹਾ ਕਿ ਜੇਕਰ ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫ ਕਰਨਾ। ਮੁਕੇਸ਼ ਨੇ ਆਪਣੇ ਬੇਟੇ ਅਨੰਤ ਦੇ ਵਿਆਹ 'ਚ ਆਏ ਹਰ ਮਹਿਮਾਨ ਦਾ ਦਿਲੋਂ ਧੰਨਵਾਦ ਕੀਤਾ ਹੈ।