Amrit Maan Set To Make a Mark In Bollywood:ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ਵਿੱਚ ਸਫ਼ਲ ਮੁਕਾਮ ਸਥਾਪਿਤ ਕਰ ਚੁੱਕੇ ਹਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਗਾਇਕ ਅੰਮ੍ਰਿਤ ਮਾਨ, ਜੋ ਹੁਣ ਬਾਲੀਵੁੱਡ ਵਿੱਚ ਵੀ ਅਪਣੀ ਸ਼ਾਨਦਾਰ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜੋ ਸੰਨੀ ਦਿਓਲ ਦੀ ਆਗਾਮੀ ਅਤੇ ਬਹੁ-ਚਰਚਿਤ ਹਿੰਦੀ ਫਿਲਮ 'ਜਾਟ' ਦੁਆਰਾ ਅਪਣੀ ਸੁਰੀਲੀ ਅਤੇ ਪ੍ਰਭਾਵੀ ਆਵਾਜ਼ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣਗੇ।
'ਮਾਈਥਰੀ ਮੂਵੀ ਮੇਕਰਸ' ਅਤੇ 'ਪੀਪਲ ਮੀਡੀਆ ਫੈਕਟਰੀ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਰੁਮਾਂਚਕ ਅਤੇ ਧਮਾਕੇਦਾਰ ਐਕਸ਼ਨ ਨਾਲ ਭਰਪੂਰ ਫਿਲਮ ਦਾ ਪਹਿਲਾਂ ਲੁੱਕ ਹਾਲ ਹੀ ਵਿੱਚ ਜਾਰੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਾਲੀਵੁੱਡ ਸਟਾਰ ਸੰਨੀ ਦਿਓਲ ਤੋਂ ਇਲਾਵਾ ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸਯਾਮੀ ਖੇਰ ਅਤੇ ਰੇਜੀਨਾ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।
ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਇਸ ਮਲਟੀ-ਸਟਾਰਰ ਫਿਲਮ ਦਾ ਦਾ ਸੰਗੀਤ ਥਮਨ ਐਸ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਦੋਂ ਕਿ ਸਿਨੇਮਾਟੋਗ੍ਰਾਫੀ ਰਿਸ਼ੀ ਪੰਜਾਬੀ, ਸੰਪਾਦਨ ਨਵੀਨ ਨੂਲੀ ਅਤੇ ਪ੍ਰੋਡੋਕਸ਼ਨ ਡਿਜ਼ਾਈਨ ਪੱਖ ਅਵਿਨਾਸ਼ ਕੋਲਾ ਦੁਆਰਾ ਸੰਭਾਲੇ ਜਾ ਰਹੇ ਹਨ।