ETV Bharat / entertainment

ਆਖ਼ਰ ਕਿਉਂ ਹੋਈ ਸੀ ਨੂਰਾਂ ਸਿਸਟਰਜ਼ 'ਚ ਲੜਾਈ, ਗਾਇਕਾਂ ਦੇ ਮਾਤਾ-ਪਿਤਾ ਨੇ ਕੀਤਾ ਖੁਲਾਸਾ - NOORAN SISTERS

ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਨੂਰਾਂ ਸਿਸਟਰਜ਼ ਦੇ ਮਾਤਾ-ਪਿਤਾ ਨੇ ਉਨ੍ਹਾਂ ਦੇ ਅਲੱਗ ਹੋਣ ਦਾ ਕਾਰਨ ਦੱਸਿਆ।

nooran sisters
nooran sisters (facebook @nooran sisters)
author img

By ETV Bharat Entertainment Team

Published : 14 hours ago

ਚੰਡੀਗੜ੍ਹ: ਸ਼ਾਹਰੁਖ ਖਾਨ ਦੀ ਫਿਲਮ 'ਜਬ ਹੈਰੀ ਮੀਟ ਸੇਜਲ' ਅਤੇ ਆਲੀਆ ਭੱਟ ਦੀ 'ਹਾਈਵੇਅ' ਵਿੱਚ ਆਪਣੀ ਆਵਾਜ਼ ਨਾਲ ਸਜੇ ਗੀਤ ਗਾਉਣ ਵਾਲੀਆਂ ਨੂਰਾਂ ਸਿਸਟਰਜ਼ ਇਸ ਸਮੇਂ ਕਾਫੀ ਸੁਰਖ਼ੀਆਂ ਬਟੋਰ ਰਹੀਆਂ ਹਨ, ਜੀ ਹਾਂ...ਹਾਲ ਹੀ ਵਿੱਚ ਨਿੱਜੀ ਚੈੱਨਲ ਨਾਲ ਨੂਰਾਂ ਸਿਸਟਰਜ਼ ਦੇ ਮਾਤਾ-ਪਿਤਾ ਨੇ ਇੰਟਰਵਿਊ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਦੋਵਾਂ ਦੇ ਵੱਖ ਹੋਣ ਦਾ ਕਾਰਨ ਸਪੱਸ਼ਟ ਕੀਤਾ।

ਆਖਿਰ ਕਿਉਂ ਅਲੱਗ ਹੋਈਆਂ ਦੋਵੇਂ ਭੈਣਾਂ

ਬਾਲੀਵੁੱਡ ਅਤੇ ਪਾਲੀਵੁੱਡ ਨੂੰ ਸ਼ਾਨਦਾਰ ਗੀਤ ਦੇਣ ਵਾਲੀਆਂ ਦੋਵੇਂ ਭੈਣਾਂ ਕਾਫੀ ਸਮੇਂ ਤੋਂ ਅਲੱਗ ਅਲੱਗ ਕੰਮ ਕਰ ਰਹੀਆਂ ਹਨ, ਹੁਣ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਤੋਂ ਇੱਕ ਇੰਟਰਵਿਊ ਦੌਰਾਨ ਦੋਵਾਂ ਦੀ ਤਕਰਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਜੁਆਬ ਕਾਫੀ ਗੁੰਝਲਦਾਰ ਦਿੱਤਾ। ਨੂਰਾਂ ਸਿਸਟਰਜ਼ ਦੇ ਪਿਤਾ ਨੇ ਕਿਹਾ ਕਿ ਜਦੋਂ ਕੁੱਝ ਬਾਹਰਲੇ ਲੋਕ ਆ ਜਾਂਦੇ ਹਨ ਤਾਂ ਅਜਿਹਾ ਹੁੰਦਾ ਹੈ।

ਨੂਰਾਂ ਸਿਸਟਰਜ਼ ਨੇ ਮਾਤਾ-ਪਿਤਾ ਨੇ ਕਿਹਾ, 'ਪਰਿਵਾਰ ਵਿੱਚ ਜਦੋਂ ਚੰਦ ਬੰਦੇ ਬਾਹਰਲੇ ਆ ਜਾਣ ਤਾਂ ਅਜਿਹਾ ਹੁੰਦਾ ਹੈ, ਉਹ ਜਾਂ ਤਾਂ ਸੁਆਰਦੇ ਹਨ ਜਾਂ ਫਿਰ ਵਿਗਾੜਦੇ ਹਨ।' ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ 'ਜਦੋਂ ਦੋ ਧੀਆਂ ਅਲੱਗ ਅਲੱਗ ਹੋ ਜਾਣ ਤਾਂ ਇਹ ਮਾਪਿਆਂ ਲਈ ਬਹੁਤ ਵੱਡੀ ਗੱਲ ਹੈ, ਅਸੀਂ ਇਹ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ।'

ਨੂਰਾਂ ਸਿਸਟਰਜ਼ ਬਾਰੇ ਜਾਣੋ

ਨੂਰਾਂ ਸਿਸਟਰਜ਼ ਇੱਕ ਗਾਇਨ ਜੋੜੀ ਹੈ, ਹਾਲਾਂਕਿ ਹੁਣ ਇਹ ਜੋੜੀ ਅਲੱਗ ਹੋ ਚੁੱਕੀ ਹੈ, ਜਿਸ ਵਿੱਚ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਸ਼ਾਮਲ ਹਨ। ਇਹ ਦੋਵੇਂ ਭੈਣਾਂ ਪੰਜਾਬ ਦੇ ਜ਼ਿਲ੍ਹੇ ਜਲੰਧਰ ਦੀਆਂ ਰਹਿਣ ਵਾਲੀਆਂ ਹਨ, ਉਨ੍ਹਾਂ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਵੀ ਇੱਕ ਗਾਇਕ ਹਨ। 2014 ਵਿੱਚ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਗੀਤ ਗਾਉਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅਨੇਕਾਂ ਹਿੰਦੀ ਪੰਜਾਬੀ ਫਿਲਮਾਂ ਵਿੱਚ ਗੀਤ ਗਾਏ ਜੋ ਕਿ ਸਦਾ ਬਹਾਰ ਹਨ।

ਨੂਰਾਂ ਸਿਸਟਰਜ਼ ਦੀ ਨਿੱਜੀ ਜ਼ਿੰਦਗੀ

ਇਸ ਦੌਰਾਨ ਜੇਕਰ ਨੂਰਾਂ ਸਿਸਟਰਜ਼ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ 2014 ਵਿੱਚ ਜੋਤੀ ਨੂਰਾਂ ਨੇ ਕੁਨਾਲ ਪਾਸੀ ਨਾਲ ਵਿਆਹ ਕੀਤਾ ਸੀ। ਹਾਲਾਂਕਿ ਇਸ ਵਿਆਹ ਲਈ ਗਾਇਕਾ ਦੇ ਮਾਤਾ-ਪਿਤਾ ਸਹਿਮਤ ਨਹੀਂ ਸਨ, ਦੂਜੇ ਪਾਸੇ ਸੁਲਤਾਨਾ ਵੀ ਸ਼ਾਦੀਸ਼ੁਦਾ ਹੈ, ਜਿਸ ਦਾ ਇੱਕ ਪੱਤਰ ਵੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.