ਪੰਜਾਬ

punjab

ETV Bharat / entertainment

'ਕਲਕੀ 2898 AD' ਕਾਰਨ ਟਲੀ ਅਜੇ-ਤੱਬੂ ਦੀ ਫਿਲਮ, ਜਾਣੋ ਹੁਣ ਕਦੋਂ ਰਿਲੀਜ਼ ਹੋਵੇਗੀ 'ਔਰੋਂ ਮੇਂ ਕਹਾਂ ਦਮ ਥਾ' - auron mein kahan dum tha postponed - AURON MEIN KAHAN DUM THA POSTPONED

Auron Mein Kaha Dum Tha Postponed: ਅਜੇ ਦੇਵਗਨ-ਤੱਬੂ ਸਟਾਰਰ ਆਉਣ ਵਾਲੀ ਫਿਲਮ 'ਔਰੋਂ ਮੇਂ ਕਹਾਂ ਦਮ ਥਾ' ਦੀ ਰਿਲੀਜ਼ ਮਿਤੀ 5 ਜੁਲਾਈ ਹੈ। ਪਰ ਹੁਣ ਸੁਣਨ 'ਚ ਆ ਰਿਹਾ ਹੈ ਕਿ ਫਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ।

Auron Mein Kaha Dum Tha Postponed
Auron Mein Kaha Dum Tha Postponed (instagram)

By ETV Bharat Punjabi Team

Published : Jul 1, 2024, 7:37 PM IST

ਮੁੰਬਈ: ਅਜੇ ਦੇਵਗਨ, ਤੱਬੂ ਸਟਾਰਰ ਫਿਲਮ 'ਔਰੋਂ ਮੇਂ ਕਹਾਂ ਦਮ ਥਾ' ਇਸ ਸਾਲ ਦੀਆਂ ਸਭ ਤੋਂ ਜ਼ਿਆਦਾ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਰੁਮਾਂਟਿਕ ਡਰਾਮੇ ਦੀ ਰਿਲੀਜ਼ ਡੇਟ 5 ਜੁਲਾਈ ਰੱਖੀ ਗਈ ਸੀ ਪਰ ਹੁਣ ਸੁਣਨ ਵਿੱਚ ਆ ਰਿਹਾ ਹੈ ਕਿ ਇਸ ਦੀ ਰਿਲੀਜ਼ ਨੂੰ ਇੱਕ ਵਾਰ ਫਿਰ ਟਾਲ ਦਿੱਤਾ ਗਿਆ ਹੈ। ਜੀ ਹਾਂ, ਤੁਸੀਂ ਸਹੀ ਪੜ੍ਹ ਰਹੇ ਹੋ...ਅਜਿਹਾ ਦੂਜੀ ਵਾਰ ਹੋ ਰਿਹਾ ਹੈ। ਖਬਰਾਂ ਮੁਤਾਬਕ ਮੇਕਰਸ ਫਿਲਮ ਨੂੰ ਜੁਲਾਈ ਦੇ ਦੂਜੇ ਹਫਤੇ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।

'ਕਲਕੀ 2898 AD' ਕਾਰਨ ਟਲੀ ਫਿਲਮ:ਖਬਰਾਂ ਮੁਤਾਬਕ 'ਕਲਕੀ 2898 AD' ਦਾ ਵੀਕੈਂਡ ਬਾਕਸ ਆਫਿਸ 'ਤੇ ਕਾਫੀ ਚੰਗਾ ਰਿਹਾ ਹੈ। ਇਹ ਆਉਣ ਵਾਲੇ ਦਿਨਾਂ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਜੇਕਰ 'ਔਰੋਂ ਮੈਂ ਕਹਾਂ ਦਮ ਥਾ' ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੀ ਹੈ ਤਾਂ ਇਸ ਨਾਲ ਸਕ੍ਰੀਨ ਸ਼ੇਅਰਿੰਗ 'ਚ ਦਿੱਕਤ ਆਵੇਗੀ ਅਤੇ ਦੋਵੇਂ ਫਿਲਮਾਂ ਪ੍ਰਭਾਵਿਤ ਹੋਣਗੀਆਂ। ਇਸ ਲਈ ਵਪਾਰਕ ਨੁਕਸਾਨ ਦੇ ਮੱਦੇਨਜ਼ਰ 'ਔਰੋਂ ਮੈਂ ਕਹਾਂ ਦਮ ਥਾ' ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਕਦੋਂ ਹੋਵੇਗੀ ਰਿਲੀਜ਼:ਟਾਲ ਦਿੱਤੇ ਜਾਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਇੱਕ ਹੀ ਸਵਾਲ ਹੈ ਕਿ ਫਿਲਮ ਕਦੋਂ ਰਿਲੀਜ਼ ਹੋਵੇਗੀ। ਖਬਰਾਂ ਮੁਤਾਬਕ ਨਿਰਮਾਤਾ ਜਲਦ ਹੀ ਇਸ 'ਤੇ ਫੈਸਲਾ ਲੈਣਗੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਜੁਲਾਈ ਦੇ ਦੂਜੇ ਹਫਤੇ ਰਿਲੀਜ਼ ਹੋ ਸਕਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਮੇਕਰਸ 2 ਅਗਸਤ 'ਤੇ ਨਜ਼ਰ ਰੱਖ ਰਹੇ ਹਨ।

ਦਿਲਚਸਪ ਗੱਲ ਇਹ ਹੈ ਕਿ ਫਿਲਮ ਵਿੱਚ ਅਜੇ ਅਤੇ ਤੱਬੂ ਦੇ ਨੌਜਵਾਨ ਰੂਪ ਦੀ ਭੂਮਿਕਾ ਸ਼ਾਂਤਨੂ ਮਹੇਸ਼ਵਰੀ ਅਤੇ ਸਾਈ ਮਾਂਜਰੇਕਰ ਨੇ ਨਿਭਾਈ ਹੈ। 'ਔਰੋਂ ਮੈਂ ਕਹਾਂ ਦਮ ਥਾ' ਅਜੇ ਅਤੇ ਤੱਬੂ ਦੀ ਇਕੱਠੇ ਦਸਵੀਂ ਫਿਲਮ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਪ੍ਰੇਮੀ ਵਜੋਂ ਦੇਖਣ ਲਈ ਉਤਸ਼ਾਹਿਤ ਹਨ।

ABOUT THE AUTHOR

...view details