ਪੰਜਾਬ

punjab

ETV Bharat / entertainment

ਇਸ ਬਹੁ-ਚਰਚਿਤ ਸੀਕਵਲ ਫਿਲਮ ਦਾ ਹਿੱਸਾ ਬਣਨਗੇ ਸੰਜੇ ਦੱਤ, ਅਜੇ ਦੇਵਗਨ ਵੱਲੋਂ ਕੀਤਾ ਜਾਵੇਗਾ ਨਿਰਮਾਣ - Son of Sardaar 2 - SON OF SARDAAR 2

New Film Son of Sardaar 2: ਅਜੇ ਦੇਵਗਨ ਆਪਣੀ ਨਵੀਂ ਫਿਲਮ 'ਸੰਨ ਆਫ ਸਰਦਾਰ 2' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ, ਜਿਸ ਵਿੱਚ ਲੀਡ ਰੋਲ ਸੰਜੇ ਦੱਤ ਨਿਭਾਉਂਦੇ ਨਜ਼ਰ ਆਉਣਗੇ।

New Film Son of Sardaar 2
New Film Son of Sardaar 2

By ETV Bharat Entertainment Team

Published : Apr 24, 2024, 10:25 AM IST

ਚੰਡੀਗੜ੍ਹ: ਹਾਲੀਆ ਦਿਨੀਂ ਰਿਲੀਜ਼ ਹੋਈਆਂ 'ਮੈਦਾਨ' ਅਤੇ 'ਸ਼ੈਤਾਨ' ਦੀ ਸੁਪਰ ਸਫਲਤਾ ਦਾ ਆਨੰਦ ਉਠਾ ਰਹੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਬਤੌਰ ਨਿਰਮਾਤਾ ਅਪਣੀਆਂ ਦੋ ਹੋਰ ਫਿਲਮਾਂ 'ਦੇ ਦੇ ਪਿਆਰ ਦੇ' ਅਤੇ 'ਸੰਨ ਆਫ ਸਰਦਾਰ 2' ਦੀ ਸ਼ੂਟਿੰਗ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵਿੱਚ 'ਸੰਨ ਆਫ ਸਰਦਾਰ 2' 'ਚ ਸੰਜੇ ਦੱਤ ਇੱਕ ਵਾਰ ਫਿਰ ਲੀਡਿੰਗ ਅਤੇ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਹੇ ਹਨ, ਜਿਸ ਦਾ ਨਿਰਦੇਸ਼ਨ ਇਸ ਵਾਰ ਪੰਜਾਬੀ ਸਿਨੇਮਾ ਨਾਲ ਜੁੜੇ ਇੱਕ ਦਿੱਗਜ ਅਤੇ ਸਫਲ ਫਿਲਮਕਾਰ ਕਰਨਗੇ।

ਸਾਲ 2012 ਵਿੱਚ ਰਿਲੀਜ਼ ਹੋਈ 'ਸਨ ਆਫ ਸਰਦਾਰ' ਉਸ ਸਮੇਂ ਦੀਆਂ ਚਰਚਿਤ ਅਤੇ ਕਾਮਯਾਬ ਫਿਲਮਾਂ ਵਿੱਚ ਸ਼ਾਮਿਲ ਰਹੀ ਸੀ ਜਿਸ ਦਾ ਨਿਰਦੇਸ਼ਕ ਅਸ਼ਵਨੀ ਧੀਰ ਦੁਆਰਾ ਕੀਤਾ ਗਿਆ ਸੀ, ਜਦਕਿ ਇਸ ਵਿੱਚ ਅਜੇ ਦੇਵਗਨ, ਸੰਜੇ ਦੱਤ, ਸੋਨਾਕਸ਼ੀ ਸਿਨਹਾ, ਵਿੰਦੂ ਦਾਰਾ ਸਿੰਘ, ਅਰਜਨ ਬਾਜਵਾ, ਤਨੂਜਾ, ਪੁਨੀਤ ਈਸਰ, ਸੰਜੇ ਮਿਸ਼ਰਾ ਆਦਿ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਸਨ।

'ਅਜੇ ਦੇਵਗਨ ਫਿਲਮਜ਼', 'ਵਾਈਆਰਵੀ ਇੰਨਫਰਾਂ' ਅਤੇ 'ਮੀਡੀਆ, ਵਾਈਕਾਮ 18 ਮੋਸ਼ਨ ਪਿਕਚਰਜ਼' ਅਤੇ 'ਏਰੋਜ ਇੰਟਰਨੈਸ਼ਨਲ' ਦੁਆਰਾ ਨਿਰਮਿਤ ਕੀਤੀ ਗਈ ਇਸ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਫਿਲਮ ਦਾ ਬੈਕ ਡਰਾਪ ਪੰਜਾਬੀ ਕਹਾਣੀ ਅਧਾਰਿਤ ਰੱਖਿਆ ਗਿਆ ਸੀ, ਜੋ ਇਸ ਦੇ ਨਵੇਂ ਸੀਕਵਲ ਨੂੰ ਲੰਦਨ ਵਿਸ਼ੇਸਾਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਹੋਣ ਜਾ ਰਹੇ ਨਿਰਮਾਣ ਵਿਚ ਪੰਜਾਬੀ ਫਿਲਮ ਨਿਰਮਾਤਾ ਵੀ ਸਹਿ ਨਿਰਮਾਤਾ ਦੇ ਰੂਪ ਵਿੱਚ ਸ਼ਾਮਿਲ ਰਹਿਣਗੇ।

ਅਜੇ ਦੇਵਗਨ

ਉਕਤ ਸੰਬੰਧਤ ਮਿਲੀ ਹੋਰ ਜਾਣਕਾਰੀ ਅਨੁਸਾਰ ਅਜੇ ਦੇਵਗਨ ਜੂਨ ਮਹੀਨੇ ਵਿੱਚ ਯੂਨਾਈਟਿਡ ਕਿੰਗਡਮ ਵਿਖੇ ਹੀ ਅਪਣੀਆਂ ਉਕਤ ਦੋਨੋਂ ਵੱਡੀਆਂ ਫਿਲਮਾਂ ਨੂੰ ਆਰੰਭ ਕਰਨਗੇ, ਜਿਸ ਸੰਬੰਧਤ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਨੂੰ ਇੰਨੀਂ ਦਿਨੀਂ ਤੇਜੀ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਓਧਰ ਜੇਕਰ ਮੌਜੂਦਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਅਜੇ ਦੇਵਗਨ ਅੱਜਕੱਲ੍ਹ ਅਪਣੀਆਂ ਦੋ ਹੋਰ ਬਹੁ-ਚਰਚਿਤ ਸੀਕਵਲ ਫਿਲਮਾਂ 'ਸਿੰਘਮ ਅਗੇਨ' ਅਤੇ 'ਰੇਡ 2' ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ, ਜਿੰਨ੍ਹਾਂ ਦੇ ਜਾਰੀ ਸ਼ੈਡਿਊਲ ਮਈ ਵਿੱਚ ਪੂਰੇ ਹੋਣ ਦੀ ਸੰਭਾਵਨਾ ਹੈ, ਜਿਸ ਉਪਰੰਤ ਉਹ 'ਦੇ ਦੇ ਪਿਆਰ ਦੇ 2' ਅਤੇ 'ਸਨ ਆਫ ਸਰਦਾਰ 2' ਦੇ ਲੰਮੇ ਸ਼ੈਡਿਊਲਜ਼ ਲਈ ਲੰਦਨ ਰਵਾਨਾ ਹੋਣਗੇ।

ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਹੁਣੇ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣਦੀ ਜਾ ਰਹੀ 'ਸੰਨ ਆਫ ਸਰਦਾਰ 2' ਦੇ ਵਿੱਚ ਇਸ ਵਾਰ ਪੰਜਾਬ ਨੂੰ ਸ਼ੂਟਿੰਗ ਪੱਖੋਂ ਸ਼ਾਮਿਲ ਨਹੀਂ ਕੀਤਾ ਗਿਆ ਹੈ, ਪਰ ਪੰਜਾਬੀਅਤ ਵੰਨਗੀਆਂ ਇਸ ਦੀ ਕਹਾਣੀ ਅਤੇ ਸਾਂਚੇ ਦਾ ਹਿੱਸਾ ਜ਼ਰੂਰ ਰਹਿਣਗੀਆਂ, ਜਿਸ ਮੱਦੇਨਜ਼ਰ ਹੀ ਇਸ ਦੇ ਨਿਰਦੇਸ਼ਨ ਦੀ ਕਮਾਂਡ ਪੰਜਾਬੀ ਸਿਨੇਮਾ ਦੇ ਹੀ ਇੱਕ ਮੰਨੇ ਪ੍ਰਮੰਨੇ ਨਿਰਦੇਸ਼ਕ ਨੂੰ ਦਿੱਤੀ ਜਾ ਰਹੀ ਹੈ, ਜਿਸ ਦੇ ਨਾਂਅ ਦਾ ਰਸਮੀ ਖੁਲਾਸਾ ਨਿਰਮਾਣ ਟੀਮ ਵੱਲੋਂ ਫਿਲਹਾਲ ਹਾਲੇ ਨਹੀਂ ਕੀਤਾ ਜਾ ਰਿਹਾ।

ABOUT THE AUTHOR

...view details