ਮੁੰਬਈ: ਕਿਆਰਾ ਅਡਵਾਨੀ ਬਾਲੀਵੁੱਡ ਇੰਡਸਟਰੀ ਦੀ ਸ਼ਾਨਦਾਰ ਅਦਾਕਾਰਾ ਹੈ, ਉਨ੍ਹਾਂ ਦੀ ਸ਼ੋਸ਼ਲ ਮੀਡੀਆ ਉਤੇ ਵੀ ਕਾਫੀ ਵੱਡੀ ਫੈਨ ਫਾਲੋਇੰਗ ਹੈ, ਉਨ੍ਹਾਂ ਨੇ ਕਈ ਫਿਲਮਾਂ ਵਿੱਚ ਆਪਣੀ ਬਿਹਤਰੀਨ ਪਰਫਾਰਮੈਂਸ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ ਹੈ। ਪਰ ਹੁਣ ਇੱਕ ਗੱਲ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਚਕਨਾ-ਚੂਰ ਕਰ ਦਿੱਤਾ ਹੈ।
ਦਰਅਸਲ, ਹਾਲ ਹੀ ਵਿੱਚ ਇੱਕ ਫਲਾਈਟ ਅਟੈਂਡੈਂਟ ਨੇ ਕਿਆਰਾ ਨੂੰ ਘੁਮੰਡੀ ਦੱਸ ਦਿੱਤਾ ਹੈ, ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ ਉਤੇ ਲਗਾਤਾਰ ਵਾਇਰਲ ਹੋ ਰਿਹਾ ਹੈ, ਆਓ ਇਸ ਹੈਰਾਨਕਰਨ ਵਾਲੀ ਗੱਲ ਉਤੇ ਵਿਸਥਾਰ ਨਾਲ ਚਾਨਣਾ ਪਾਈਏ।
ਸ਼ੋਸਲ ਮੀਡੀਆ ਉਤੇ ਵਾਇਰਲ ਹੋਇਆ ਵੀਡੀਓ:ਦਰਅਸਲ, ਸ਼ੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਫਲਾਈਟ ਅਟੈਂਡੈਂਟ ਆਪਣੀ ਇੰਟਰਵਿਊ ਵਿੱਚ ਕਹਿ ਰਹੀ ਹੈ ਕਿ ਕਿਆਰਾ ਬਹੁਤ ਘੁਮੰਡੀ ਹੈ। ਉਸ ਨੇ ਦੱਸਿਆ ਕਿ ਕਿਆਰਾ ਫਲਾਇਟ ਵਿੱਚ ਸਫ਼ਰ ਕਰ ਰਹੀ ਸੀ, ਉਦੋਂ ਹੀ ਉਨ੍ਹਾਂ ਨੂੰ ਕਰੂ ਨੇ ਕਾਜੂ-ਬਾਦਾਮ ਆਫਰ ਕੀਤਾ। ਜਿਸ ਉਤੇ ਉਨ੍ਹਾਂ ਦਾ ਰਿਸਪਾਂਸ ਬਿਲਕੁੱਲ ਵੀ ਚੰਗਾ ਨਹੀਂ ਸੀ।
ਏਅਰ ਹੌਸਟੈੱਸ ਨੇ ਕਿਹਾ ਕਿ ਉਨ੍ਹਾਂ ਦੀ ਕਿਆਰਾ ਨਾਲ ਆਹਮਣੇ-ਸਾਹਮਣੇ ਕੋਈ ਗੱਲ ਨਹੀਂ ਹੋਈ ਪਰ ਉਨ੍ਹਾਂ ਦੇ ਕਰੂ ਨੇ ਉਨ੍ਹਾਂ ਨੂੰ ਅਦਾਕਾਰਾ ਦੇ ਵਿਵਹਾਰ ਬਾਰੇ ਵਿੱਚ ਦੱਸਿਆ। ਕਾਜੂ-ਬਾਦਾਮ ਆਫਰ ਵਾਲੀ ਗੱਲ ਉਤੇ ਕਿਆਰਾ ਨੇ ਸਿੱਧਾ ਕਿਹਾ ਸੀ ਕਿ ਨਹੀਂ, ਮੇਰੇ ਸਹਾਇਕ ਨੂੰ ਕਾਲ ਕਰੋ ਅਤੇ ਉਹ ਮੈਨੂੰ ਕਾਜੂ ਦੇਵੇਗਾ।
ਏਅਰ ਹੌਸਟੈੱਸ ਨੇ ਅੱਗ ਦੱਸਿਆ ਕਿ ਜਾਹਨਵੀ ਕਪੂਰ ਬਹੁਤ ਸਵੀਟ ਹੈ, ਉਨ੍ਹਾਂ ਨੂੰ ਅਸੀਂ ਸੌਂਦੇ ਹੋਏ ਵੀ ਉਠਾਇਆ ਸੀ, ਪਰ ਉਨ੍ਹਾਂ ਨੂੰ ਇਸ ਤੋਂ ਕੋਈ ਸਮੱਸਿਆ ਨਹੀਂ ਹੋਈ। ਉਨ੍ਹਾਂ ਨੇ ਸਾਡੇ ਨਾਲ ਚੰਗੀ ਤਰ੍ਹਾਂ ਗੱਲ ਕੀਤੀ ਸੀ। ਇਸ ਦੇ ਨਾਲ ਹੀ ਅਨੰਨਿਆ ਕਾਫੀ ਸਵੀਟ ਅਤੇ ਫਨੀ ਵੀ ਹੈ। ਏਅਰ ਹੌਸਟੈੱਸ ਨੇ ਅਨੰਨਿਆ ਪਾਂਡੇ ਨਾਲ ਜੁੜਿਆ ਇੱਕ ਹੱਸਣ ਵਾਲਾ ਕਿੱਸਾ ਵੀ ਸੁਣਾਇਆ ਸੀ ਕਿ ਜਦੋਂ ਫਲਾਇਟ ਲੈਂਡ ਕਰਨ ਵਾਲੀ ਸੀ ਤਦ ਅਨੰਨਿਆ ਨੇ ਵਾਸ਼ਰੂਮ ਵਿੱਚ ਜਾਣਾ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸੱਚ ਵਿੱਚ ਜਾਣਾ ਹੈ, ਮੈਂ ਹੈਂਡਲ ਨਹੀਂ ਕਰ ਸਕਾਂਗੀ।
ਲੋਕਾਂ ਨੇ ਦਿੱਤੀਆਂ ਇਹ ਪ੍ਰਤੀਕਿਰਿਆ:ਏਅਰ ਹੌਸਟੈੱਸ ਦੇ ਇਸ ਵੀਡੀਓ ਉਤੇ ਕਈ ਲੋਕਾਂ ਨੇ ਟਿੱਪਣੀਆਂ ਕੀਤੀਆਂ ਹਨ, ਇੱਕ ਨੇ ਲਿਖਿਆ, 'ਕਿਆਰਾ ਉਵਰ ਰੇਟਿਡ ਅਦਾਕਾਰਾ ਹੈ, ਮੈਨੂੰ ਉਸਦੀ ਐਕਟਿੰਗ ਕਦੇ ਪਸੰਦ ਨਹੀਂ ਆਈ।' ਇੱਕ ਹੋਰ ਨੇ ਲਿਖਿਆ, 'ਉਨ੍ਹਾਂ ਦਾ ਇੱਕ ਮਾਤਰ ਅਚੀਵਮੈਂਟ ਸਿਧਾਰਥ ਮਲੋਹਤਰਾ ਨਾਲ ਵਿਆਹ ਹੈ।' ਹਾਲਾਂਕਿ ਇਸ ਸਾਰੇ ਮਾਮਲੇ ਉਤੇ ਅਦਾਕਾਰਾ ਨੇ ਕੁੱਝ ਵੀ ਨਹੀਂ ਕਿਹਾ ਹੈ।