ਪੰਜਾਬ

punjab

ETV Bharat / entertainment

ਪੀਐੱਮ ਮੋਦੀ ਨਾਲ ਦਿਲਜੀਤ ਦੀ ਮੁਲਾਕਾਤ ਤੋਂ ਬਾਅਦ ਪ੍ਰਸ਼ੰਸਕਾਂ ਦੀ ਗਾਇਕ ਨੂੰ ਕਿਸਾਨਾਂ ਲਈ ਖਾਸ ਅਪੀਲ, ਬੋਲੇ-ਦਿਲਜੀਤ ਸਰ ਪਲੀਜ਼ ਤੁਸੀਂ ਮੋਦੀ... - DILJIT DOSANJH

ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨੇ ਪੀਐੱਮ ਮੋਦੀ ਨਾਲ ਖਾਸ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਗਾਇਕ ਨੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤਆਂ ਹਨ।

Diljit Dosanjh
Diljit Dosanjh (getty)

By ETV Bharat Entertainment Team

Published : Jan 3, 2025, 1:50 PM IST

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ 1 ਜਨਵਰੀ ਯਾਨੀ ਕਿ ਨਵੇਂ ਸਾਲ ਉਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਲਗਾਤਾਰ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ, ਇਸ ਤੋਂ ਇਲਾਵਾ ਬੀਤੇ ਦਿਨ ਗਾਇਕ ਨੇ ਖੁਦ ਵੀ ਪੀਐੱਮ ਮੋਦੀ ਨਾਲ ਤਸਵੀਰਾਂ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ।

ਤਸਵੀਰਾਂ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਗਾਇਕ ਦਿਲਜੀਤ ਦੁਸਾਂਝ ਦੁਆਰਾ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਲੈ ਕੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇਸ ਦੇ ਨਾਲ ਹੀ ਕੁੱਝ ਪ੍ਰਸ਼ੰਸਕਾਂ ਨੇ ਗਾਇਕ ਨੂੰ ਖਾਸ ਅਪੀਲ ਕੀਤੀ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਕਿਸਾਨਾਂ ਦੀ ਗੱਲ ਕਰਨੀ ਸੀ।' ਇੱਕ ਹੋਰ ਨੇ ਲਿਖਿਆ, 'ਭਾਜੀ ਤੁਹਾਨੂੰ ਤਾਂ ਟਾਈਮ ਮਿਲ ਗਿਆ ਪੀਐੱਮ ਮੋਦੀ ਨੂੰ ਮਿਲਣ ਦਾ, ਕਿਸਾਨਾਂ ਲਈ ਵੀ ਟਾਈਮ ਲੈ ਆਓ, ਉਹ ਵੀ ਮਿਲ ਲੈਣ।' ਇੱਕ ਹੋਰ ਨੇ ਲਿਖਿਆ, 'ਦਿਲਜੀਤ ਸਰ ਪਲੀਜ਼ ਤੁਸੀਂ ਮੋਦੀ ਜੀ ਕੋਲ ਡੱਲੇਵਾਲ ਸਾਹਿਬ ਦੀ ਗੱਲ ਕਰੋ, ਕਿਸਾਨੀ ਬਾਰੇ ਗੱਲ ਕਰੋ, ਮੋਦੀ ਜੀ ਨੂੰ ਤਾਂ ਡੱਲਵਾਲ ਸਾਹਿਬ ਦਿੱਸਦੇ ਹੀ ਨਹੀਂ।' ਇੱਕ ਹੋਰ ਨੇ ਲਿਖਿਆ, 'ਜਗਜੀਤ ਸਿੰਘ ਡੱਲੇਵਾਲ ਜੀ ਬਾਰੇ ਦੱਸ ਆਉਣਾ ਸੀ ਕਿ ਉਹ ਮਰਨ ਵਰਤ ਉਤੇ ਪਏ ਨੇ।'

ਤੁਹਾਨੂੰ ਦੱਸ ਦੇਈਏ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਧਰਨੇ ਉਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 38 ਦਿਨ ਤੋਂ ਭੁੱਖ ਹੜਤਾਲ ਉਤੇ ਹਨ, ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ, ਹਜ਼ਾਰਾਂ ਕਿਸਾਨ ਟ੍ਰੈਕਟਰ ਟਰਾਲੀਆਂ ਲੈ ਕੇ ਇਸ ਧਰਨੇ ਦਾ ਸਮਰਥਨ ਕਰਨ ਲਈ ਪੁੱਜ ਰਹੇ ਹਨ।

ਦਿਲਜੀਤ ਦੁਸਾਂਝ ਦਾ ਵਰਕਫਰੰਟ

ਦੂਜੇ ਪਾਸ ਦਿਲਜੀਤ ਦੁਸਾਂਝ ਦੀ ਗੱਲ ਕਰੀਏ ਤਾਂ ਦਿਲਜੀਤ ਦੁਸਾਂਝ ਨੇ ਹਾਲ ਹੀ ਵਿੱਚ ਕਈ ਮਹੀਨਿਆਂ ਤੋਂ ਚੱਲ ਰਹੇ ਆਪਣੇ ਦਿਲ-ਲੂਮੀਨਾਟੀ ਟੂਰ ਨੂੰ ਭਾਰਤ ਵਿੱਚ ਖਤਮ ਕੀਤਾ ਹੈ, ਇਸ ਤੋਂ ਇਲਾਵਾ ਉਹ ਕਈ ਬਾਲੀਵੁੱਡ ਅਤੇ ਪਾਲੀਵੁੱਡ ਫਿਲਮਾਂ ਨੂੰ ਲੈ ਕੇ ਵੀ ਚਰਚਾ ਬਟੋਰ ਰਹੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details