ਪੰਜਾਬ

punjab

ETV Bharat / entertainment

ਨਿਰਦੇਸ਼ਕ ਸਮੀਪ ਕੰਗ ਨੇ ਆਪਣੀ ਨਵੀਂ ਪੰਜਾਬੀ ਕਾਮੇਡੀ ਫਿਲਮ 'ਖੱਟੀ ਮਿੱਠੀ ਫ਼ੈਮਿਲੀ' ਦਾ ਹਿੱਸਾ ਬਣਾਈ ਇਹ ਅਦਾਕਾਰਾ, ਲੀਡ ਰੋਲ 'ਚ ਆਵੇਗੀ ਨਜ਼ਰ - COMEDY FILM KHATTI MITTHI FAMILY

ਸਮੀਪ ਕੰਗ ਆਪਣੀ ਨਵੀਂ ਕਾਮੇਡੀ ਫ਼ਿਲਮ 'ਖੱਟੀ ਮਿੱਠੀ ਫ਼ੈਮਿਲੀ' ਲੈ ਕੇ ਦਰਸ਼ਕਾਂ ਸਨਮੁੱਖ ਹੋਣਗੇ।

COMEDY FILM KHATTI MITTHI FAMILY
COMEDY FILM KHATTI MITTHI FAMILY (Instagram)

By ETV Bharat Entertainment Team

Published : Nov 23, 2024, 1:52 PM IST

ਫਰੀਦਕੋਟ:ਪੰਜਾਬੀ ਸਿਨੇਮਾਂ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧਦੀ ਜਾ ਰਹੀ ਅਦਾਕਾਰਾ ਲਵ ਗਿੱਲ ਨੂੰ ਸਮੀਪ ਕੰਗ ਨੇ ਅਪਣੀ ਨਵੀਂ ਕਾਮੇਡੀ ਫ਼ਿਲਮ 'ਖੱਟੀ ਮਿੱਠੀ ਫ਼ੈਮਿਲੀ' ਦਾ ਹਿੱਸਾ ਬਣਾ ਲਿਆ ਹੈ। ਇਸ ਫਿਲਮ 'ਚ ਅਦਾਕਾਰਾ ਲੀਡਿੰਗ ਰੋਲ ਅਦਾ ਕਰਦੀ ਨਜ਼ਰ ਆਵੇਗੀ। ਕਾਮੇਡੀ ਫ਼ਿਲਮ 'ਖੱਟੀ ਮਿੱਠੀ ਫ਼ੈਮਿਲੀ' ਸਮੀਪ ਕੰਗ ਦੇ ਪ੍ਰੋਡਕਸ਼ਨ ਹਾਊਸ 'ਚ ਬਣਾਈ ਜਾ ਰਹੀ ਹੈ, ਜਿਸ 'ਚ ਉਹ ਖੁਦ ਵੀ ਲੀਡਿੰਗ ਭੂਮਿਕਾ ਨਿਭਾਉਦੇ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਇਸ ਫਿਲਮ ਵਿੱਚ ਪਾਲੀਵੁੱਡ ਦੇ ਹੋਰ ਕਈ ਮਸ਼ਹੂਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਭੂਮਿਕਾਵਾਂ ਵਿੱਚ ਨਜ਼ਰੀ ਆਉਣਗੇ।
ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਲਵ ਗਿੱਲ ਨੇ ਬਹੁਤ ਹੀ ਘੱਟ ਸਮੇਂ ਵਿੱਚ ਪਾਲੀਵੁੱਡ ਗਲਿਆਰਿਆ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਸਾਲ 2021 ਵਿੱਚ ਸਾਹਮਣੇ ਆਈ ਕਰਮਜੀਤ ਅਨਮੋਲ ਸਟਾਰਰ 'ਕੁੜੀਆ ਜਵਾਨ ਬਾਪੂ ਪਰੇਸ਼ਾਨ' ਤੋਂ ਇਲਾਵਾ 2022 ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਸ਼ੱਕਰ ਪਾਰੇ' 'ਚ ਨਿਭਾਈ ਲੀਡ ਭੂਮਿਕਾ ਨਾਲ ਚਰਚਾ ਦਾ ਕੇਂਦਰ-ਬਿੰਦੂ ਬਣੀ ਅਦਾਕਾਰਾ ਲਵ ਗਿੱਲ ਵੱਲੋ ਓਟੀਟੀ ਫ਼ਿਲਮ 'ਹੇਟਰਜ' 'ਚ ਅਦਾ ਕੀਤੇ ਪ੍ਰਭਾਵਸ਼ਾਲੀ ਰੋਲ ਨੂੰ ਵੀ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਸੀ।

ਫਿਲਮਾਂ ਦੇ ਨਾਲ-ਨਾਲ ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਵੀ ਅਪਣੀ ਮੌਜ਼ੂਦਗੀ ਦਰਜ਼ ਕਰਵਾ ਰਹੀ ਅਦਾਕਾਰਾ ਵਲੋ ਹਾਲ ਹੀ ਵਿੱਚ ਜਾਰੀ ਹੋਏ ਗਾਇਕ ਸੁਰਜੀਤ ਭੁੱਲਰ ਦੇ ਮਿਊਜ਼ਿਕ ਵੀਡੀਓ 'ਪੰਜਾਬਣ' 'ਚ ਕੀਤੀ ਫੀਚਰਿੰਗ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋ ਕਾਫ਼ੀ ਪਸੰਦ ਕੀਤੀ ਗਈ ਹੈ। ਅਦਾਕਾਰਾ ਲਵ ਗਿੱਲ ਦੀਆਂ ਜਲਦ ਰਿਲੀਜ਼ ਹੋਣ ਜਾ ਰਹੀਆ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ ਵਿਕਰਮ ਗਰੋਵਰ ਨਿਰਦੇਸ਼ਿਤ 'ਫਰਲੋ' ਤੋਂ ਇਲਾਵਾ 'ਰਿਸ਼ਤੇ ਨਾਤੇ' ਵੀ ਸ਼ਾਮਿਲ ਹਨ। ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਦੇਸ਼ਨ ਨਸੀਬ ਰੰਧਾਵਾ ਵੱਲੋਂ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸਾਰਿਆਂ ਨੂੰ ਚਾਹ ਪਿਲਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਲਵ ਗਿੱਲ ਨੇ ਕੈਪਸ਼ਨ ਲਿਖਿਆ ਹੈ,"ਮੇਰੀ ਨਵੀਂ ਫਿਲਮ ਦੀ ਖੁਸ਼ੀ 'ਚ ਸਭ ਨੂੰ ਚਾਹ ਪਿਲਾਈ ਜਾਵੇ।"

ਇਹ ਵੀ ਪੜ੍ਹੋ:-

ABOUT THE AUTHOR

...view details