Punjabi Actress In South Industry: ਭਾਰਤ ਪੂਰੀ ਦੁਨੀਆਂ ਵਿੱਚ ਵੱਖ-ਵੱਖ ਸੱਭਿਆਚਾਰਾਂ ਲਈ ਜਾਣਿਆ ਜਾਂਦਾ ਹੈ। ਕਲਾ ਅਤੇ ਸਿਨੇਮਾ ਦਾ ਜੋ ਤਾਲਮੇਲ ਇਸ ਦੇਸ਼ ਵਿੱਚ ਫੈਲਿਆ ਹੋਇਆ ਹੈ, ਸ਼ਾਇਦ ਹੀ ਕਿਸੇ ਹੋਰ ਦੇਸ਼ ਵਿੱਚ ਇਸ ਤਰ੍ਹਾਂ ਦਾ ਹੋਵੇ। ਬਾਲੀਵੁੱਡ ਨੂੰ ਵਿਸ਼ਵ ਪੱਧਰ 'ਤੇ ਜਨਤਕ ਮਨੋਰੰਜਨ ਦੇ ਇੱਕ ਵੱਡੇ ਸਰੋਤ ਵਜੋਂ ਜਾਣਿਆ ਜਾਂਦਾ ਹੈ। ਪਰ ਇਸ ਦੇ ਨਾਲ ਹੀ ਇਸ ਸਮੇਂ ਸਾਊਥ ਸਿਨੇਮਾ ਵੀ ਪੂਰੀਆਂ ਦੁਨੀਆਂ ਵਿੱਚ ਧੱਕ ਪਾ ਰਿਹਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਪੰਜਾਬਣਾਂ ਪਹਿਲਾਂ ਹੀ ਸਾਊਥ ਸਿਨੇਮਾ ਵਿੱਚ ਧੂੰਮਾਂ ਪਾ ਚੁੱਕੀਆਂ ਹਨ, ਹੁਣ ਇੱਥੇ ਅਸੀਂ ਅਜਿਹੀ ਇੱਕ ਲਿਸਟ ਤਿਆਰ ਕੀਤੀ ਹੈ, ਜਿੱਥੇ ਅਸੀਂ ਤੁਹਾਨੂੰ ਪੰਜ ਅਜਿਹੀਆਂ ਪੰਜਾਬਣ ਅਦਾਕਾਰਾਂ ਬਾਰੇ ਦੱਸਾਂਗੇ, ਜਿੰਨ੍ਹਾਂ ਨੇ ਸਾਊਥ ਸਿਨੇਮਾ ਵਿੱਚ ਅਲੱਗ ਪਹਿਚਾਣ ਬਣਾਈ ਹੈ।
ਸੋਨਮ ਬਾਜਵਾ: ਸੋਨਮ ਬਾਜਵਾ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਭਾਵੇਂ ਤੁਸੀਂ ਪੰਜਾਬੀ ਫਿਲਮਾਂ ਨਹੀਂ ਦੇਖੀਆਂ ਹਨ, ਫਿਰ ਵੀ ਇਹ ਸੰਭਾਵਨਾ ਹੈ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਇਸ ਹਸੀਨਾ ਨੂੰ ਫਾਲੋ ਕਰਦੇ ਹੋਵੋਗੇ। ਸੋਨਮ ਨੇ 2014 ਵਿੱਚ ਆਪਣੀ ਤਾਮਿਲ ਫਿਲਮ ਦੀ ਸ਼ੁਰੂਆਤ ਕੀਤੀ ਸੀ। ਸੋਨਮ ਬਾਜਵਾ ਨੇ ਕਈ ਸਾਊਥ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਅਦਾਕਾਰਾ ਪੰਜਾਬੀ ਸਿਨੇਮਾ ਦੀ 'ਰਾਣੀ' ਹੈ।
ਤਾਪਸੀ ਪੰਨੂ: ਤਾਪਸੀ ਪੰਨੂ ਨੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਹੁਤ ਪਹਿਲਾਂ ਹੀ ਦੱਖਣ ਵਿੱਚ ਇੱਕ ਵੱਖਰਾ ਨਾਮ ਬਣਾ ਲਿਆ ਸੀ। ਤਾਪਸੀ ਨੇ ਦਹਾਕੇ ਤੋਂ ਵੱਧ ਸਮੇਂ ਵਿੱਚ ਸਾਊਥ ਫਿਲਮਾਂ ਕੀਤੀਆਂ ਅਤੇ ਇਸ ਦੌਰਾਨ ਉਸਦੀਆਂ ਕਈ ਫਿਲਮਾਂ ਹਿੱਟ ਰਹੀਆਂ। ਉਹ ਅਜੋਕੇ ਸਮੇਂ ਦੀਆਂ ਸਭ ਤੋਂ ਵਧੀਆ ਅਦਾਕਾਰਾਂ ਵਿੱਚੋਂ ਇੱਕ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਸ਼ਾਹਰੁਖ ਦੀ 'ਡੰਕੀ' ਨਾਲ ਸਭ ਨੂੰ ਖੁਸ਼ ਕੀਤਾ।