ਚੰਡੀਗੜ੍ਹ:ਪਾਲੀਵੁੱਡ ਵਿੱਚ ਬਹੁਤ ਹੀ ਥੋੜੇ ਜਿਹੇ ਸਮੇਂ ਦੌਰਾਨ ਹੀ ਆਪਣੀ ਪਹਿਚਾਣ ਦਾਇਰੇ ਨੂੰ ਵਿਸਥਾਰ ਦੇਣ ਵਿੱਚ ਸਫਲ ਰਹੀ ਹੈ ਹੋਣਹਾਰ ਅਤੇ ਖੂਬਸੂਰਤ ਅਦਾਕਾਰਾ ਅਦਿੱਤੀ ਆਰੀਆ, ਜਿਸ ਵੱਲੋਂ ਹੁਣ ਤੱਕ ਦੇ ਸਫ਼ਰ ਦੌਰਾਨ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਤਰਸੇਮ ਜੱਸੜ੍ਹ ਅਤੇ ਰਣਜੀਤ ਬਾਵਾ ਸਟਾਰਰ 'ਖਾਓ ਪੀਓ ਐਸ਼ ਕਰੋ' ਤੋਂ ਇਲਾਵਾ ਅਦਾਕਾਰ ਸ਼ਰਹਾਨ ਸਿੰਘ ਦੁਆਰਾ ਨਿਰਦੇਸ਼ਿਤ 'ਆਪੇ ਪੈਣ ਸਿਆਪੇ' ਆਦਿ ਸ਼ੁਮਾਰ ਰਹੀਆਂ ਹਨ।
ਇਸ ਤੋਂ ਇਲਾਵਾ ਅਦਾਕਾਰਾ ਆਪਣੇ ਗੀਤਾਂ ਕਾਰਨ ਵੀ ਆਏ ਦਿਨ ਸੁਰਖ਼ੀਆਂ ਵਿੱਚ ਰਹਿੰਦੀ ਹੈ, ਹੁਣ ਇਹ ਅਦਾਕਾਰਾ ਆਪਣੇ ਇੱਕ ਬਿਆਨ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ, ਜੀ ਹਾਂ...ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਚੈੱਨਲ ਨਾਲ ਇੰਟਰਵਿਊ ਕੀਤੀ, ਜਿਸ ਦੌਰਾਨ ਅਦਾਕਾਰਾ ਨੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ।
ਭਾਬੀ ਰਣਜੀਤ ਕੌਰ ਉਰਫ਼ ਚੁੰਮੇ ਵਾਲੀ ਭਾਬੀ ਬਾਰੇ ਕੀ ਬੋਲੀ ਅਦਿੱਤੀ ਆਰੀਆ
ਅਦਿੱਤੀ ਆਰੀਆ ਇੱਕ ਇੰਟਰਵਿਊ ਵਿੱਚ ਕਹਿੰਦੀ ਹੈ, 'ਹੁਣ ਦਿਲਜੀਤ ਸਰ ਦੀ ਇੱਕ ਫਿਲਮ ਆਈ ਸੀ 'ਜੱਟ ਐਂਡ ਜੂਲੀਅਟ 3', ਉਸਦੇ ਵਿੱਚ ਭਾਬੀ ਸੀ, ਹਾਲਾਂਕਿ ਮੈਨੂੰ ਉਸ ਤੋਂ ਕਈ ਸਮੱਸਿਆ ਨਹੀਂ ਹੈ, ਨਾ ਹੀ ਉਨ੍ਹਾਂ ਕਲਾਕਾਰਾਂ ਨਾਲ ਕੋਈ ਸਮੱਸਿਆ ਹੈ, ਪਰ ਤੁਸੀਂ ਕੀ ਕਰ ਰਹੇ ਹੋ? ਮਨੋਰੰਜਨ ਦੇ ਨਾਂਅ ਉਤੇ ਕੀ ਹੋ ਰਿਹਾ ਹੈ, ਐਨੇ ਬਾ-ਕਮਾਲ ਸਾਡੇ ਪੰਜਾਬੀ ਵਿੱਚ ਥੀਏਟਰ ਦੇ ਕਲਾਕਾਰ ਹਨ, ਉਨ੍ਹਾਂ ਨੂੰ ਤੁਸੀਂ ਸਕ੍ਰਿਪਟਾਂ ਦੇਵੋ, ਤੁਸੀਂ ਉਨ੍ਹਾਂ ਤੋਂ ਕੁੱਝ ਵੀ ਕਰਵਾ ਲਓ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਜਦੋਂ ਮੈਂ ਨਾਟਕ ਦੇਖਣ ਜਾਂਦੀ ਹਾਂ ਤਾਂ ਮੇਰਾ ਦਿਮਾਗ ਫੂ-ਫੂ ਹੋ ਜਾਂਦਾ ਹੈ, ਇਹ ਕੀ ਕਰਤਾ ਇੰਨ੍ਹਾਂ ਨੇ, ਕਿੰਨਾ ਸੋਹਣਾ ਕੰਮ ਕਰ ਰਹੇ ਆ ਅਤੇ ਇੱਕ ਬੰਦਾ ਜਿਸ ਕੋਲ ਸਿਰਫ਼ ਫਾਲੋਅਰਜ਼ ਨੇ, ਉਹ ਸਿਰਫ਼ ਆਪਣੇ ਫਾਲੋਰਜ਼ ਦੇ ਦਮ ਉਤੇ ਇੱਕ ਦਿਲਜੀਤ ਭਾਜੀ ਨਾਲ ਫਿਲਮ ਆਸਾਈਨ ਕਰ ਰਿਹਾ, ਮੈਨੂੰ ਬਹੁਤ ਮੂਰਖ਼ਤਾ ਭਰੀ ਗੱਲ ਲੱਗਦੀ ਹੈ ਇਹ, ਪਲੀਜ਼ ਯਰ ਸਿਨੇਮਾ ਨੂੰ ਖਰਾਬ ਨਾ ਕਰੋ ਫਾਲੋਅਰਜ਼ ਦੇ ਚੱਕਰਾਂ ਵਿੱਚ।' ਹੁਣ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਫਨੀ ਕੁਮੈਂਟ ਕਰ ਰਹੇ ਹਨ।
ਇਹ ਵੀ ਪੜ੍ਹੋ: