ਫਰੀਦਕੋਟ: ਹਿੰਦੀ ਅਤੇ ਪੰਜਾਬੀ ਸਿਨੇਮਾਂ ਖੇਤਰ ਵਿੱਚ ਅਦਾਕਾਰ ਅਤੇ ਨਿਰਮਾਤਾ ਦੇ ਤੌਰ 'ਤੇ ਵਿਲੱਖਣ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਯੁਵਰਾਜ ਐਸ ਸਿੰਘ ਹੁਣ ਮਿਊਜ਼ਿਕ ਪੇਸ਼ਕਾਰ ਦੇ ਤੌਰ 'ਤੇ ਵੀ ਆਪਣੀ ਪਹਿਚਾਣ ਬਣਾਉਣ ਵੱਲ ਵਧ ਰਹੇ ਹਨ। ਉਨ੍ਹਾਂ ਵੱਲੋਂ ਨਿਰਮਿਤ ਕੀਤਾ ਗਿਆ ਪਹਿਲਾ ਗਾਣਾ 'ਫਕੀਰ' ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮਾਂ 'ਤੇ ਜਾਰੀ ਹੋਣ ਜਾ ਰਿਹਾ ਹੈ। 'ਰੇਜ ਫਿਲਮ ਅਤੇ ਮਿਊਜ਼ਿਕ' ਦੇ ਲੇਵਲ ਅਧੀਨ ਪ੍ਰਸਤੁਤ ਕੀਤੇ ਜਾ ਰਹੇ, ਮਸ਼ਹੂਰ ਸੰਗੀਤਕ ਲੇਬਲ 'ਟਿਪਸ ਪੰਜਾਬੀ' ਅਤੇ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਗਾਣੇ 'ਫਕੀਰ' ਨੂੰ ਆਵਾਜ਼ ਚਰਚਿਤ ਪੰਜਾਬੀ ਗਾਇਕ ਮਾਇਲ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਮਿਊਜ਼ਿਕ ਗ੍ਰੈਂਡ ਸਿੰਘ ਵੱਲੋ ਤਿਆਰ ਕੀਤਾ ਗਿਆ ਹੈ ਅਤੇ ਬੋਲ ਰਚਨਾ ਮੁਕਾਬ ਦੇ ਹਨ।
ਬਹੁ-ਭਾਸ਼ਾਈ ਸਿਨੇਮਾਂ ਤੋਂ ਮਿਊਜਿਕ ਇੰਡਸਟਰੀ ਵੱਲ ਹੋਏ ਝੁਕਾਵ ਸਬੰਧੀ ਗੱਲਬਾਤ ਕਰਦਿਆਂ ਅਦਾਕਾਰ ਅਤੇ ਨਿਰਮਾਤਾ ਨੇ ਦੱਸਿਆ ਕਿ ਮੇਰੀ ਸੰਗੀਤ ਨਾਲ ਸਾਂਝ ਬਚਪਣ ਤੋਂ ਹੀ ਰਹੀ ਹੈ ਅਤੇ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਮੈਂ ਮਿਊਜ਼ਿਕ ਇਸਟੂਮੈਂਟ ਗਿਟਾਰ ਪਲੇ ਕਰਨ ਤੋਂ ਲੈ ਸੰਗੀਤਕ ਸਾਜਾਂ ਅਤੇ ਰਾਗਾਂ ਦੀ ਚੰਗੀ ਸਮਝ ਵੀ ਰੱਖਦਾ ਹਾਂ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਅਦਾਕਾਰੀ ਅਤੇ ਫਿਲਮ ਨਿਰਮਾਣ ਦੇ ਪਿਛਲੇ ਕਈ ਸਾਲਾਂ ਤੋਂ ਰਹੇ ਲਗਾਤਾਰ ਰੁਝੇਵਿਆਂ ਦੇ ਚਲਦਿਆ ਇਸ ਪਾਸੇ ਜਿਆਦਾ ਧਿਆਨ ਕੇਂਦਰਿਤ ਨਹੀਂ ਕਰ ਸਕਿਆ, ਪਰ ਹੁਣ ਹੌਲੀ-ਹੌਲੀ ਇਸ ਪਾਸੇ ਵੀ ਫੋਕਸ ਕਰਨ ਜਾ ਰਿਹਾ ਹੈ। ਇਸਦੀ ਪਹਿਲੀ ਲੜੀ ਦੇ ਤੌਰ 'ਤੇ ਹੀ ਗਾਣਾ 'ਫਕੀਰ' ਸਾਹਮਣੇ ਆਉਣ ਜਾ ਰਿਹਾ ਹੈ।