ਪੰਜਾਬ

punjab

ETV Bharat / entertainment

ਇਸ ਫਿਲਮ ਦਾ ਹਿੱਸਾ ਬਣੇ ਅਦਾਕਾਰ ਪਾਲੀ ਮਾਂਗਟ, ਮਹੱਤਵਪੂਰਨ ਭੂਮਿਕਾ 'ਚ ਆਉਣਗੇ ਨਜ਼ਰ - Pali Mangat

Actor Pali Mangat New Movie: ਹਾਲ ਹੀ ਵਿੱਚ ਅਦਾਕਾਰ ਪਾਲੀ ਮਾਂਗਟ ਦੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਅਦਾਕਾਰ ਮਹੱਤਵਪੂਰਨ ਕਿਰਦਾਰ ਵਿੱਚ ਨਜ਼ਰ ਆਉਣਗੇ।

ਪਾਲੀ ਮਾਂਗਟ
ਪਾਲੀ ਮਾਂਗਟ

By ETV Bharat Entertainment Team

Published : Mar 18, 2024, 9:43 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਅਲਹਦਾ ਪੈੜਾਂ ਦੀ ਸਿਰਜਣਾ ਕਰ ਰਹੇ ਪਾਲੀ ਮਾਂਗਟ ਬਤੌਰ ਅਦਾਕਾਰ ਲਗਾਤਾਰ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾ ਰਹੇ ਹਨ, ਜੋ ਆਨ ਫਲੋਰ ਪੜਾਅ ਦਾ ਹਿੱਸਾ ਬਣ ਚੁੱਕੀ ਪੰਜਾਬੀ ਫਿਲਮ 'ਕਬੂਤਰਬਾਜ਼' ਵਿੱਚ ਕਾਫ਼ੀ ਪ੍ਰਭਾਵੀ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ, ਜਿੰਨਾਂ ਦੇ ਇਸ ਇੱਕ ਹੋਰ ਮਹੱਤਵਪੂਰਨ ਪ੍ਰੋਜੈਕਟ ਦਾ ਨਿਰਦੇਸ਼ਨ ਸੁਖਪਾਲ ਸਿੱਧੂ ਕਰ ਰਹੇ ਹਨ।

ਪੰਜਾਬ ਦੇ ਕਈ ਕਰੰਟ ਮੁੱਦਿਆਂ ਨੂੰ ਉਜਾਗਰ ਕਰਦੀ ਇਸ ਫਿਲਮ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਅਦਾਕਾਰ ਪਾਲੀ ਮਾਂਗਟ ਨੇ ਦੱਸਿਆ ਕਿ ਮੇਨ ਸਟਰੀਮ ਅਤੇ ਫਾਰਮੂਲਾ ਫਿਲਮਾਂ ਤੋਂ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਵਿੱਚ ਉਨਾਂ ਨੂੰ ਭੂਮਿਕਾ ਇੱਕ ਅਜਿਹੇ ਪੁਲਿਸ ਅਫ਼ਸਰ ਦੀ ਹੈ, ਜੋ ਗੈਰ ਸਮਾਜਿਕ ਅਨਸਰਾਂ ਖਿਲਾਫ਼ ਦਲੇਰਾਨਾ ਢੰਗ ਨਾਲ ਲੜਾਈ ਲੜਦਾ ਅਤੇ ਇਸ ਦੌਰਾਨ ਕਈ ਖਤਰਨਾਕ ਪਰ-ਸਥਿਤੀਆਂ ਦਾ ਸਾਹਮਣਾ ਉਸਨੂੰ ਕਰਨਾ ਪੈਂਦਾ ਹੈ।

ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਪੜਾਅ-ਦਰ-ਪੜਾਅ ਵਿਲੱਖਣ ਪਹਿਚਾਣ ਸਥਾਪਤੀ ਵੱਲ ਵੱਧ ਰਹੇ ਇਸ ਬਿਹਤਰੀਨ ਅਦਾਕਾਰ ਨੇ ਉਕਤ ਫਿਲਮ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਅੱਗੇ ਦੱਸਿਆ ਕਿ ਲੁਧਿਆਣਾ ਦੇ ਮੁੱਲਾਂਪੁਰ ਅਤੇ ਇੱਥੇ ਦੇ ਲਾਗਲੇ ਇਲਾਕਿਆਂ ਵਿੱਚ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਇਸ ਫਿਲਮ ਵਿੱਚ ਉਨਾਂ ਨਾਲ ਰਾਣਾ ਜੰਗ ਬਹਾਦਰ, ਨਗਿੰਦਰ ਗੱਖੜ, ਮਹਾਂਵੀਰ ਭੁੱਲਰ, ਦਿਲਾਵਰ ਸਿੱਧੂ, ਮਲਕੀਤ ਰੌਣੀ ਜਿਹੇ ਦਿੱਗਜ ਐਕਟਰ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ, ਜਿੰਨਾਂ ਨਾਲ ਬਹੁਤ ਹੀ ਚੁਣੌਤੀਪੂਰਨ ਭੂਮਿਕਾ ਨਿਭਾਉਣਾ ਇੱਕ ਹੋਰ ਯਾਦਗਾਰ ਸਿਨੇਮਾ ਅਨੁਭਵ ਹੈ।

ਮੂਲ ਰੂਪ ਵਿੱਚ ਪੰਜਾਬ ਦੇ ਜਿਲਾ ਲੁਧਿਆਣਾ ਨਾਲ ਸੰਬੰਧਿਤ ਇਹ ਪ੍ਰਤਿਭਾਸ਼ਾਲੀ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਜਾ ਰਹੀ ਵੱਡੀ ਹਿੰਦੀ ਫਿਲਮ 'ਦਿ ਡਿਪਲੋਮੈਂਟ' ਵਿੱਚ ਵੀ ਨਜ਼ਰ ਆਉਣਗੇ, ਜਿਸ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਤੇ ਚਰਚਿਤ ਐਕਟਰ ਜਾਨ ਅਬ੍ਰਾਹਮ ਵੱਲੋਂ ਲੀਡ ਭੂਮਿਕਾ ਅਦਾ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਹਮਣੇ ਆਉਣ ਵਾਲੀਆਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਉਹ ਪ੍ਰਭਾਵਸ਼ਾਲੀ ਕਿਰਦਾਰਾਂ ਦੁਆਰਾ ਦਰਸ਼ਕਾਂ ਸਨਮੁੱਖ ਹੋਣਗੇ।

ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਬਹੁ ਚਰਚਿਤ ਪੰਜਾਬੀ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਪਾਲੀ ਮਾਂਗਟ ਸਲਮਾਨ ਖਾਨ ਅਤੇ ਅਜੇ ਦੇਵਗਨ ਸਟਾਰਰ ਅਤੇ ਵਿਪੁਲ ਅਮ੍ਰਿਤਲਾਲ ਸ਼ਾਹ ਵੱਲੋਂ ਨਿਰਦੇਸ਼ਿਤ ਕੀਤੀ 'ਲੰਡਨ ਡ੍ਰੀਮਜ਼' ਦਾ ਵੀ ਬਹੁਤ ਹੀ ਪ੍ਰਭਾਵਸ਼ਾਲੀ ਹਿੱਸਾ ਰਹੇ ਹਨ, ਜਿਸ ਤੋਂ ਇਲਾਵਾ ਉਨਾਂ ਦੀਆਂ ਹੋਰਨਾਂ ਫਿਲਮਾਂ 'ਚ 'ਰੁਪਿੰਦਰ ਗਾਂਧੀ' ਆਦਿ ਵੀ ਸ਼ੁਮਾਰ ਰਹੀਆਂ ਹਨ।

ABOUT THE AUTHOR

...view details