ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨਾਲ ਬਤੌਰ ਲੇਖਕ ਅਤੇ ਅਦਾਕਾਰ ਕਾਫ਼ੀ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਗੁਰਪ੍ਰੀਤ ਰਟੌਲ, ਜਿੰਨ੍ਹਾਂ ਨੂੰ ਅੱਜ ਸ਼ੁਰੂ ਹੋਈ ਓਟੀਟੀ ਫਿਲਮ 'ਲੱਕੜਬੱਗੇ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਥ੍ਰਿਲਰ ਭਰਪੂਰ ਫਿਲਮ ਵਿੱਚ ਲੀਡ ਰੋਲ ਅਦਾ ਕਰਨ ਜਾ ਰਹੇ ਹਨ।
'ਓਟੀਟੀ ਨੈਟਵਰਕ ਕੇਬਲ ਵਨ' ਵੱਲੋਂ ਪੇਸ਼ ਕੀਤੀ ਜਾਣ ਇਸ ਫਿਲਮ ਦਾ ਨਿਰਮਾਣ 'ਸਾਗਾ ਫਿਲਮ ਸਟੂਡਿਓਜ਼' ਦੁਆਰਾ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ 'ਦਿ ਟੀਮ ਫਿਲਮਜ਼' ਦੀ ਸੁਯੰਕਤ ਭਾਗੀਦਾਰੀ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਪਰਮ ਰਿਆੜ ਅਤੇ ਹਰੀਸ਼ਭ ਸ਼ਰਮਾ ਕਰ ਰਹੇ ਹਨ, ਜੋ ਇਸ ਫਿਲਮ ਨਾਲ ਪੰਜਾਬੀ ਓਟੀਟੀ ਫਿਲਮ ਖੇਤਰ ਵਿੱਚ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।