ਪੰਜਾਬ

punjab

ETV Bharat / entertainment

ਜੇਲ੍ਹ 'ਚ ਬੰਦ ਇਸ ਪੰਜਾਬੀ ਐਕਟਰ ਦੀ ਜਲਦ ਰਿਲੀਜ਼ ਹੋ ਰਹੀ ਹੈ ਫਿਲਮ, ਅੰਮ੍ਰਿਤਪਾਲ ਸਿੰਘ ਦਾ ਹੈ ਖਾਸ 'ਮਿੱਤਰ' - NEW FILM NI MAI KAMLI AAN

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਦਾਕਾਰ ਦਲਜੀਤ ਸਿੰਘ ਕਲਸੀ ਦੀ ਜਲਦ ਹੀ ਨਵੀਂ ਫਿਲਮ 'ਨੀ ਮੈਂ ਕਮਲੀ ਆ' ਰਿਲੀਜ਼ ਹੋਣ ਜਾ ਰਹੀ ਹੈ।

Actor Daljeet Singh Kalsi
Actor Daljeet Singh Kalsi (facebook)

By ETV Bharat Entertainment Team

Published : Nov 9, 2024, 12:53 PM IST

Updated : Nov 9, 2024, 7:05 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣੀਆਂ ਕਈ ਬਹੁ-ਚਰਚਿਤ ਅਤੇ ਬਿੱਗ ਸੈੱਟਅੱਪ ਪੰਜਾਬੀ ਫਿਲਮਾਂ ਦਾ ਬਤੌਰ ਲੀਡ ਐਕਟਰ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਦਲਜੀਤ ਕਲਸੀ, ਜੋ ਲੰਮੇਂ ਸਮੇਂ ਬਾਅਦ ਫਿਲਮੀ ਦੁਨੀਆਂ ਵਿੱਚ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਮੁੜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਲੀਡ ਭੂਮਿਕਾ ਵਾਲੀ ਉਕਤ ਫਿਲਮ 'ਨੀ ਮੈਂ ਕਮਲੀ ਆਂ' ਜਲਦ ਸ਼ੋਸ਼ਲ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।

'ਪੰਜਾਬ ਪ੍ਰਥਮ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਨੀਰੂ ਕਲਸੀ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਦਲਜੀਤ ਸਿੰਘ ਕਲਸੀ ਦੁਆਰਾ ਹੀ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਵੱਲੋਂ ਲੰਮਾਂ ਸਮਾਂ ਪਹਿਲਾਂ ਨਿਰਦੇਸ਼ਿਤ ਕੀਤੀ ਗਈ ਉਕਤ ਫਿਲਮ ਆਖਰ ਹੁਣ ਜਾ ਕੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।

ਦਿਲ ਟੁੰਬਵੀਂ ਪ੍ਰੇਮ ਕਹਾਣੀ ਆਧਾਰਿਤ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਦਲਜੀਤ ਸਿੰਘ ਕਲਸੀ ਤੋਂ ਇਲਾਵਾ ਅੰਬਰ ਧਾਲੀਵਾਲ, ਮਲਕੀਤ ਰੌਣੀ, ਸਿਮਰਨ ਸਹਿਜਪਾਲ, ਰੁਪਿੰਦਰ ਰੂਪੀ, ਰਵਿੰਦਰ ਮੰਡ, ਆਮਰੀਨ ਸ਼ਰਮਾ ਆਦਿ ਸ਼ੁਮਾਰ ਹਨ, ਜਿੰਨ੍ਹਾਂ ਤੋਂ ਇਲਾਵਾ ਫਿਲਮ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਹਰਪ੍ਰੀਤ ਸਿੰਘ ਜਵੰਦਾ ਵੱਲੋਂ ਲਿਖੀ ਇਸ ਫਿਲਮ ਦੇ ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਨ ਕਾਰਜ ਵੀ ਦਲਜੀਤ ਸਿੰਘ ਕਲਸੀ ਵੱਲੋਂ ਲਿਖੇ ਸਨ, ਜਦਕਿ ਡੀਓਪੀ ਪੱਖ ਅਮਿਤ ਸਿੰਘ ਵੱਲੋਂ ਸੰਭਾਲੇ ਗਏ ਹਨ।

ਬਾਲੀਵੁੱਡ ਅਤੇ ਪਾਲੀਵੁੱਡ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਉਕਤ ਫਿਲਮ ਦੇ ਕਾਰਜਕਾਰੀ ਨਿਰਮਾਤਾ ਅਮਨ ਸਿੱਧੂ, ਬੈਕਗਰਾਊਂਡ ਸਕੋਰਰ ਸਲਿਲ ਅਮੁਰਤੇ, ਸੰਪਾਦਕ ਹਨੀ ਸੇਠੀ, ਸੰਗੀਤਕਾਰ ਅਨਮੋਲ ਧਾਲੀਵਾਲ, ਗੀਤਕਾਰ ਬੁਲੀ ਸਿੰਘ ਹਨ, ਜਿੰਨ੍ਹਾਂ ਵੱਲੋਂ ਲਿਖੇ ਭਾਵਪੂਰਨ ਗੀਤਾਂ ਨੂੰ ਰਾਏ ਵਾਲੀਆਂ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ।

ਆਗਾਮੀ ਦਿਨੀਂ 15 ਨਵੰਬਰ ਨੂੰ ਸਟ੍ਰੀਮ ਹੋਣ ਜਾ ਰਹੀ ਉਕਤ ਫਿਲਮ ਵਿੱਚ ਨਿਭਾਈ ਲੀਡ ਭੂਮਿਕਾ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ ਦਲਜੀਤ ਸਿੰਘ ਕਲਸੀ, ਜੋ ਇੰਨੀਂ ਦਿਨੀਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ, ਜਿੰਨ੍ਹਾਂ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਜੱਗਾ ਜਿਊਂਦਾ ਹੈ', 'ਸਰਦਾਰ ਸਾਹਿਬ' ਆਦਿ ਸ਼ੁਮਾਰ ਰਹੀਆਂ ਹਨ।

ਇਹ ਵੀ ਪੜ੍ਹੋ:

Last Updated : Nov 9, 2024, 7:05 PM IST

ABOUT THE AUTHOR

...view details