ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਬਹੁ-ਪੱਖੀ ਅਦਾਕਾਰ ਬਨਿੰਦਰਜੀਤ ਬੰਨੀ, ਜੋ ਸਿਨੇਮਾ ਦੀ ਅਤਿ ਮਸ਼ਰੂਫੀਅਤ ਦੇ ਬਾਵਜੂਦ ਅਪਣੀਆਂ ਮੂਲ ਜੜਾਂ ਥੀਏਟਰ ਦੀ ਮਜ਼ਬੂਤੀ ਲਈ ਲਗਾਤਾਰ ਯਤਨਸ਼ੀਲ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੇ ਇਸ ਦਿਸ਼ਾਂ ਵਿੱਚ ਵਧਾਏ ਜਾ ਰਹੇ ਕਦਮਾਂ ਦੀ ਹੀ ਪ੍ਰੋੜਤਾ ਕਰਨ ਜਾ ਰਿਹਾ ਹੈ ਉਨ੍ਹਾਂ ਵੱਲੋਂ ਬਤੌਰ ਨਿਰਦੇਸ਼ਕ ਮੰਚਿਤ ਕੀਤਾ ਜਾ ਰਿਹਾ ਨਾਟਕ 'ਹੁਣ ਮੈਂ ਸੈੱਟ ਹਾਂ', ਜਿਸ ਦੀ ਪੇਸ਼ਕਾਰੀ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ।
'ਥੀਏਟਰ ਫੌਰ ਥੀਏਟਰ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਨਾਟਕ ਦਾ ਮੰਚਨ 19ਵੇਂ ਟੀਐਫਟੀ ਵਿੰਟਰ ਥੀਏਟਰ ਫੈਸਟੀਵਲ ਦੀ ਲੜੀ ਅਧੀਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਲਾ ਅਤੇ ਸਿਨੇਮਾ ਖੇਤਰ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਸ਼ਖਸ਼ੀਅਤਾਂ ਵੀ ਅਪਣੀ ਉਪ-ਸਥਿਤੀ ਦਰਜ ਕਰਵਾਉਣਗੀਆਂ।
04 ਦਸੰਬਰ ਨੂੰ ਸ਼ਾਮ 6:30 ਵਜੇ ਏਟੀ ਟੈਗੋਰ ਥੀਏਟਰ (ਮਿੰਨੀ ਆਡੀਟੋਰੀਅਮ) ਵਿਖੇ ਆਯੋਜਿਤ ਕਰਵਾਏ ਜਾ ਰਹੇ ਇਸ ਨਾਟਕ ਵਿੱਚ ਰੰਗਮੰਚ ਨਾਲ ਜੁੜੇ ਕਈ ਪ੍ਰਤਿਭਾਵਾਨ ਕਲਾਕਾਰ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।